16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਨਜੀਤ ਸਿੰਘ ਧੰਮੂ ਨੂੰ ਹਲਕਾ ਜਗਰਾਉਂ ਦੇ ਅਬਜ਼ਰਵਰ ਨਿਯੁਕਤ ਕਰਨ 'ਤੇ ਗੁਰਜਿੰਦਰ ਸਿੰਘ ਧੰਮੂ ਨੇ ਕੀਤਾ ਸੁਖਬੀਰ ਦਾ ਧੰਨਵਾਦ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮੋਗਾ, 11 ਜੂਨ (ਗੁਰਤੇਜ ਸਿੰਘ ਬੱਬੀ)-ਲਗਾਤਾਰ ਕੌਂਸਲਰ ਦੀ ਚੋਣ ਜਿੱਤਦੇ ਆ ਰਹੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਧੰਮੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਵਿਧਾਨ ਸਭਾ ਜਗਰਾਉਂ ਦੇ ਚੋਣ ਅਬਜ਼ਰਵਰ ਨਿਯੁਕਤ ਕਰਨ 'ਤੇ ਯੂਥ ਆਗੂ ਗੁਰਜਿੰਦਰ ਸਿੰਘ ਧੰਮੂ ਨੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਦਲ ਸਾਹਿਬ ਨੇ ਆਪਣੀ ਦੂਰਅੰਦੇਸ਼ੀ ਸੋਚ ਸਦਕਾ ਮਨਜੀਤ ਸਿੰਘ ਧੰਮੂ ਨੂੰ ਵੱਡੀ ਜ਼ੰੁਮੇਵਾਰੀ ਸੌਂਪੀ ਹੈ ਅਤੇ ਮਨਜੀਤ ਸਿੰਘ ਧੰਮੂ ਇਕ ਯੋਗ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ ਇਸ ਲਈ ਉਹ ਹਲਕਾ ਵਿਧਾਨ ਸਭਾ ਜਗਰਾਉਂ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋੜ ਕੇ ਪਾਰਟੀ ਨੂੰ ਮਜ਼ਬੂਤ ਕਰਨਗੇ | ਗੁਰਜਿੰਦਰ ਸਿੰਘ ਧੰਮੂ ਨੇ ਕਿਹਾ ਕਿ ਮਨਜੀਤ ਸਿੰਘ ਧੰਮੂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੋਗਾ ਤੋਂ ਇਕ ਹਰਮਨ ਪਿਆਰੇ ਆਗੂ ਹਨ ਤੇ ਉਹ ਲਗਾਤਾਰ ਬਤੌਰ ਕੌਂਸਲਰ ਚੋਣ ਜਿੱਤਦੇ ਆ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਜਗਰਾਉਂ ਦੇ ਅਬਜ਼ਰਵਰ ਲਗਾਉਣ ਨਾਲ ਮੋਗਾ ਜ਼ਿਲੇ੍ਹ ਦਾ ਵੀ ਮਾਣ ਵਧਿਆ ਹੈ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਤਲਵੰਡੀ ਮੱਲ੍ਹੀਆਂ ਦੀ ਹੋਈ ਚੋਣ ਅਗਲੀ ਖ਼ਬਰ ਸੇਵਕ ਸੇਵਾ ਸੰਸਥਾ ਦੇ ਸੇਵਾਦਾਰ ਭਾਈ ਅਮਨਦੀਪ ਸਿੰਘ ਦੇ ਜਥੇ ਦਾ ਬਾਬਾ ਭੋਲਾ ਭਗਤ ਵਲੋਂ ਸਨਮਾਨ
Ad Position 24