16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਗਿਆਨੀ ਵਿਸ਼ਵ ਦੀ ਟਾਪ 5 ਫ਼ੀਸਦੀ ਰੈਂਕਿੰਗ ਵਿਚ ਸ਼ਾਮਿਲ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮੋਗਾ, 11 ਜੂਨ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਗਿਆਨੀਆਂ ਨੂੰ ਹਾਲ ਹੀ ਵਿਚ ਜਾਰੀ ਕੀਤੀ ਗਈ ਵਿਸ਼ਵ ਦੇ ਟੌਪ 5 ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿਚ ਸਥਾਨ ਮਿਲਿਆ ਹੈ | ਇਸ ਸੂਚੀ ਵਿਚ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਗਿਆਨੀ ਅਤੇ ਅਕਾਦਮਿਕ ਵਿਅਕਤੀ ਡਾ. ਆਰ.ਕੇ. ਨਾਰੰਗ ਪਿ੍ੰਸੀਪਲ, ਡਾ. ਸਿਧਾਰਥ ਮਹੇਨਾ ਡੀਨ, ਡਾ. ਬਾਲਕ ਦਾਸ ਕੁਰਮੀ ਅਤੇ ਡਾ. ਵਿਵੇਕ ਅਸਾਠੀ ਨੂੰ ਸ਼ਾਮਿਲ ਕੀਤਾ ਗਿਆ ਹੈ | ਇਹ ਸੂਚੀ ਹਾਲ ਹੀ ਵਿਚ ਸਾਈ ਰੈਂਕ ਗਲੋਬਲ ਰਜਿਸਟਰੀ ਵਲੋਂ ਵਿਸ਼ਵ ਪੱਧਰ 'ਤੇ ਪ੍ਰਕਾਸ਼ਿਤ ਕੀਤੀ ਗਈ ਸੀ | ਇਨ੍ਹਾਂ ਚਾਰਾਂ ਵਿਗਿਆਨੀਆਂ ਦੀ ਇਸ ਸੂਚੀ ਵਿਚ ਸ਼ਮੂਲੀਅਤ ਨਾਲ ਸੰਸਥਾ ਦਾ ਮਾਣ ਵਧਿਆ ਹੈ | ਸੰਸਥਾ ਦੇ ਡਾਇਰੈਕਟਰ ਡਾ. ਜੀ. ਡੀ. ਗੁਪਤਾ ਨੇ ਦੱਸਿਆ ਕਿ ਸੰਸਥਾ ਦਾ ਰਿਸਰਚ ਐਡਵਾਈਜ਼ਰੀ ਬੋਰਡ ਅਤੇ ਰਿਸਰਚ ਐਡਵਾਈਜ਼ਰੀ ਕਮੇਟੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ | ਇਸ ਤਹਿਤ ਵਿਦਿਆਰਥੀਆਂ ਨੂੰ ਖੋਜ ਤਕਨੀਕਾਂ ਦੇ ਨਾਲ-ਨਾਲ ਪੇਟੈਂਟ, ਨਵੀਨਤਾ (ਇਨੋਵੇਸ਼ਨ), ਉਦਯਮਿਤਾ ਆਦਿ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ | ਸਾਲ 2024-25 ਦੌਰਾਨ ਸੰਸਥਾ ਵਲੋਂ 121 ਖੋਜ ਪੇਪਰ ਪ੍ਰਕਾਸ਼ਿਤ ਕੀਤੇ ਗਏ, ਜਿਨ੍ਹਾਂ ਦਾ ਕੁੱਲ ਸੰਯੁਕਤ ਇੰਪੈਕਟ ਫੈਕਟਰ 600 ਤੋਂ ਵੱਧ ਰਿਹਾ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ: ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ. ਡੀ. ਗੁਪਤਾ, ਡੀਨ ਰਿਸਰਚ ਐਂਡ ਡਿਵੈਲਪਮੈਂਟ ਡਾ. ਸ਼ਮਸ਼ੇਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਜੀ. ਐਸ. ਸ਼ਰਮਾ, ਡੀਨ ਇਮਤਿਹਾਨ ਇੰਜ: ਜਸਪ੍ਰੀਤ ਸਿੰਘ ਅਤੇ ਸਮੂਹ ਫੈਕਲਟੀ ਨੇ ਵਿਗਿਆਨੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਫਾਸੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਪਾਵਰਕਾਮ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏ.ਆਈ.ਟੀ.ਯੂ.ਸੀ. ਵਲੋਂ ਅਪ੍ਰੈਂਟਿਸ ਵਰਕਰਾਂ 'ਤੇ ਹੋਏ ਲਾਠੀਚਾਰਜ ਦੀ ਸਖ਼ਤ ਨਿੰਦ...
Ad Position 24