16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਦੇ ਐਨ.ਸੀ.ਸੀ. ਕੈਡਟਾਂ ਨੇ 10 ਰੋਜ਼ਾ ਕੈਂਪ ਚ ਚਮਕਾਇਆ ਸਕੂਲ ਦਾ ਨਾਂਅ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਠੱਠੀ ਭਾਈ, 11 ਜੂਨ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਦੇ ਵਿਦਿਆਰਥੀਆਂ ਨੇ ਮਲੋਟ ਵਿਖੇ 5 ਪੰਜਾਬ ਬਟਾਲੀਅਨ ਦੇ ਅਧੀਨ ਲੱਗੇ 10 ਰੋਜ਼ਾ ਐਨ.ਸੀ.ਸੀ. ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ | ਕੈਂਪ ਦੌਰਾਨ ਕੈਡਟਾਂ ਨੇ ਵੱਖ-ਵੱਖ ਗਤੀਵਿਧੀਆਂ ਅਤੇ ਸਖ਼ਤ ਸਿਖਲਾਈ ਵਿਚ ਭਾਗ ਲਿਆ ਅਤੇ ਕਈ ਪ੍ਰਾਪਤੀਆਂ ਆਪਣੇ ਨਾਮ ਕੀਤੀਆਂ | ਕੈਂਪ ਵਿਚ ਨਵਦੀਪ ਕੌਰ ਨੇ (ਸਰਜੰਟ) ਦਾ ਪਹਿਲਾ ਰੈਂਕ, ਖੁਸ਼ਪ੍ਰੀਤ ਕੌਰ ਨੇ (ਕਾਰਪੋਰਲ) ਦਾ ਦੂਜਾ ਰੈਂਕ ਅਤੇ ਦਿਲਪ੍ਰੀਤ ਕੌਰ ਨੇ ਐਨ.ਸੀ.ਓ. ਸ਼੍ਰੇਣੀ ਵਿਚ ਤੀਜਾ ਰੈਂਕ ਹਾਸਲ ਕੀਤਾ | ਇਸ ਤੋਂ ਇਲਾਵਾ ਖੋ-ਖੋ ਮੁਕਾਬਲਿਆਂ ਵਿਚ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤੇ | ਇਸ ਟੀਮ ਵਿਚ ਹਰਪ੍ਰੀਤ ਕੌਰ, ਯਸਮਨ ਕੌਰ ਅਤੇ ਖੁਸ਼ਪ੍ਰੀਤ ਕੌਰ ਸ਼ਾਮਲ ਸਨ | ਸਭਿਆਚਾਰਕ ਮੁਕਾਬਲਿਆਂ ਵਿਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਸੋਲੋ ਗੀਤ ਮੁਕਾਬਲੇ ਵਿਚ ਸੁਖਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ | ਕੈਂਪ ਵਿਚ ਵਿਦਿਆਰਥੀਆਂ ਦੀ ਅਗਵਾਈ ਕਰ ਰਹੀ ਸਕੂਲ ਦੀ ਅਧਿਆਪਕਾ ਕਰਮਜੀਤ ਕੌਰ ਨੇ ਵੀ ਵਾਲੀਬਾਲ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਲ ਕੀਤਾ, ਜਿਸ ਲਈ ਉਨ੍ਹਾਂ ਨੂੰ ਚਾਂਦੀ ਤਗਮਾ ਨਾਲ ਸਨਮਾਨਿਤ ਕੀਤਾ ਗਿਆ | ਕੈਂਪ ਤੋਂ ਵਾਪਸੀ ਉਪਰੰਤ ਸਕੂਲ ਦੀ ਮੈਨੇਜਮੈਂਟ ਕਮੇਟੀ, ਡਾਇਰੈਕਟਰ, ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਕੈਡਟਾਂ ਅਤੇ ਮੈਡਮ ਕਰਮਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਐਨ.ਸੀ.ਸੀ. ਵਰਗੇ ਕੈਂਪ ਨੌਜਵਾਨਾਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਦੇਸ਼-ਭਗਤੀ ਦੀ ਭਾਵਨਾ ਪੈਦਾ ਕਰਦੇ ਹਨ, ਜਿਸ ਨਾਲ ਉਹ ਚੰਗੇ ਅਤੇ ਜਿੰਮੇਵਾਰ ਨਾਗਰਿਕ ਬਣਦੇ ਹਨ |
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇ ਰਿਹਾ ਨਵੀਂ ਉਡਾਣ ਮੈਕਰੋ ਗਲੋਬਲ-ਗੁਰਮਿਲਾਪ ਸਿੰਘ ਡੱਲਾ ਅਗਲੀ ਖ਼ਬਰ ਬੀ.ਐਲ.ਓਜ. ਯੂਨੀਅਨ ਵਲੋਂ ਐਸ.ਡੀ.ਐਮ. ਧਰਮਕੋਟ ਨਾਲ ਅਹਿਮ ਮੀਟਿੰਗ
Ad Position 24