16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਦੇ ਰਾਜੇਸ਼ ਅਰੋੜਾ ਲਗਾਤਾਰ 38ਵੀਂ ਵਾਰ ਬਣੇ ਪ੍ਰਧਾਨ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮੋਗਾ, 11 ਜੂਨ (ਸੁਰਿੰਦਰਪਾਲ ਸਿੰਘ)-ਧਾਰਮਿਕ, ਸਮਾਜਿਕ ਅਤੇ ਲੋਕ ਸੇਵਾ ਦੇ ਕੰਮਾਂ ਵਿਚ ਅਗੇਤੀ ਸੰਸਥਾ ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਦੀ ਸਾਲਾਨਾ ਚੋਣ ਪ੍ਰਕਿਰਿਆ ਬੀਤੀ ਸ਼ਾਮ ਅੰਮਿ੍ਤਸਰ ਹਵੇਲੀ ਵਿਚ ਸ਼ਾਂਤੀਪੂਰਨ ਅਤੇ ਉਤਸ਼ਾਹਪੂਰਨ ਮਾਹੌਲ ਵਿਚ ਸਮਾਪਤ ਹੋਈ | ਚੋਣ ਦੌਰਾਨ ਸਾਲ 2026-27 ਲਈ ਨਵੀਂ ਕਾਰਜਕਾਰਨੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ, ਜਿਸ ਵਿਚ 1989 ਤੋਂ 2026 ਤੱਕ ਲਗਾਤਾਰ ਕਲੱਬ ਦੇ ਪ੍ਰਧਾਨ ਰਹੇ ਪ੍ਰਮੁੱਖ ਸਮਾਜ ਸੇਵੀ ਰਾਜੇਸ਼ ਅਰੋੜਾ ਨੂੰ ਮੁੜ 38ਵੀਂ ਵਾਰ ਕਲੱਬ ਦਾ ਪ੍ਰਧਾਨ ਚੁਣਿਆ ਗਿਆ | ਚੋਣ ਉਪਰੰਤ ਕਲੱਬ ਮੈਂਬਰਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸੰਸਥਾ ਨੂੰ ਸਮਾਜ ਸੇਵਾ, ਧਾਰਮਿਕ ਸਮਾਗਮਾਂ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਹੋਰ ਵੀ ਸਰਗਰਮ ਢੰਗ ਨਾਲ ਅੱਗੇ ਵਧਾਉਣ ਦਾ ਸੰਕਲਪ ਲਿਆ | ਨਵੀਂ ਕਾਰਜਕਾਰਨੀ ਵਿਚ ਹਰੀ ਚੰਦ ਸਿੰਗਲਾ ਨੂੰ ਸਰਪ੍ਰਸਤ, ਸੁਰਿੰਦਰ ਤਾਇਲ ਨੂੰ ਚੇਅਰਮੈਨ, ਹਰਪ੍ਰੀਤ ਸਿੰਘ ਨੂੰ ਵਾਈਸ ਚੇਅਰਮੈਨ, ਰਾਜੇਸ਼ ਅਰੋੜਾ ਨੂੰ ਪ੍ਰਧਾਨ, ਗੌਰਵ ਜਿੰਦਲ ਨੂੰ ਵਾਈਸ ਪ੍ਰਧਾਨ, ਵਿਵੇਕ ਮਜੀਠੀਆ ਨੂੰ ਸਕੱਤਰ, ਰਾਜੇਸ਼ ਧੀਮਾਨ ਕਾਕੂ ਨੂੰ ਸਹਾਇਕ ਸਕੱਤਰ, ਐਡਵੋਕੇਟ ਪ੍ਰਵੀਨ ਸਚਦੇਵਾ ਨੂੰ ਖ਼ਜ਼ਾਨਚੀ, ਵਿਸ਼ਾਲ ਢੀਂਗਰਾ ਪ੍ਰੋਜੈਕਟ ਚੇਅਰਮੈਨ, ਪ੍ਰਹਿਲਾਦ ਕਾਲੜਾ ਨੂੰ ਵਾਈਸ ਪ੍ਰੋਜੈਕਟ ਚੇਅਰਮੈਨ, ਪੰਡਤ ਰਾਹੁਲ ਗੌੜ ਨੂੰ ਮੁੱਖ ਪੁਜਾਰੀ, ਗਗਨਦੀਪ ਮਿੱਤਲ ਨੂੰ ਸਲਾਹਕਾਰ, ਅਮਨ ਮਹਿੰਦੀ ਨੂੰ ਸਹਾਇਕ ਸਲਾਹਕਾਰ, ਕਪਿਲ ਕਪੂਰ ਨੂੰ ਪ੍ਰੈੱਸ ਸਕੱਤਰ, ਅਕਸ਼ੈ ਗੁਲਾਟੀ ਅਤੇ ਸੰਨੀ ਕਪੂਰ ਨੂੰ ਸੋਸ਼ਲ ਮੀਡੀਆ ਇੰਚਾਰਜ, ਜਦ ਕਿ ਸੰਜੀਵ ਨਰੂਲਾ, ਚਮਨ ਲਾਲ ਮਿੱਤਲ, ਪਿ੍ੰਸ ਗਾਬਾ ਅਤੇ ਰਾਹੁਲ ਗਰੋਵਰ ਨੂੰ ਸੇਵਾ ਪ੍ਰਭਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰ ਵਜੋਂ ਰਮੀਕਾਂਤ ਜੈਨ, ਜਗਚਰਨ ਜੱਗੀ, ਅਜੈ ਮੋਂਗਾ, ਗੌਰਵ ਚਾਵਲਾ, ਸਾਹਿਲ ਅਰੋੜਾ, ਜਗਜੀਵ ਧੀਰ, ਮਾਨਵ ਕਾਲੜਾ, ਸੋਨੂੰ ਮਜੀਠੀਆ, ਧੀਰਜ ਸੂਦ, ਮੋਹਿਤ ਕੋਛੜ, ਦੀਪਕ ਸ਼ਰਮਾ, ਅਸ਼ੋਕ ਅਰੋੜਾ, ਅਜੈ ਕਥੂਰੀਆ, ਸਚਿਨ ਮੋਂਗਾ, ਹਰੀਸ਼ ਗੋਇਲ ਅਤੇ ਰਾਜੇਸ਼ ਗੁਪਤਾ ਨੂੰ ਨਿਯੁਕਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਰਾਜੇਸ਼ ਅਰੋੜਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਕਲੱਬ ਭਵਿੱਖ ਵਿਚ ਵੀ ਸਮਾਜ ਸੇਵਾ, ਲੋੜਵੰਦਾਂ ਦੀ ਮਦਦ ਅਤੇ ਧਾਰਮਿਕ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਯੋਗਦਾਨ ਦਿੰਦਾ ਰਹੇਗਾ | ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਲੱਬ ਵਲੋਂ ਅਕਤੂਬਰ ਮਹੀਨੇ ਵਿਚ ਮੇਲਾ ਮਈਆ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਮਾਂ ਭਗਵਤੀ ਦੇ ਪਾਵਨ ਸ਼ਕਤੀਪੀਠਾਂ ਸਮੇਤ ਭੈਰਵ ਬਾਬਾ ਅਤੇ ਸਾਲਾਸਰ ਬਾਲਾ ਜੀ ਮਹਾਰਾਜ ਦੀ ਜੋਤ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਇਨ੍ਹਾਂ ਪਾਵਨ ਜੋਤਾਂ ਦੀ ਮੋਗਾ ਵਿਚ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ | ਉਨ੍ਹਾਂ 1989 ਤੋਂ 2026 ਤੱਕ ਲਗਾਤਾਰ 38ਵੀਂ ਵਾਰ ਪ੍ਰਧਾਨ ਚੁਣੇ ਜਾਣ 'ਤੇ ਕਲੱਬ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਜ਼ਿਲ੍ਹਾ ਕੋਆਰਡੀਨੇਸ਼ਨ ਕਮੇਟੀ ਦੀ ਹੋਈ ਮੀਟਿੰਗ ਮੋਗਾ ਵਿਖੇ ਜ਼ਿਲ੍ਹਾ ਪੱਧਰੀ... ਅਗਲੀ ਖ਼ਬਰ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇ ਰਿਹਾ ਨਵੀਂ ਉਡਾਣ ਮੈਕਰੋ ਗਲੋਬਲ-ਗੁਰਮਿਲਾਪ ਸਿੰਘ ਡੱਲਾ
Ad Position 24