ਮੋਗਾ, 12 ਜੂਨ (ਜਸਪਾਲ ਸਿੰਘ ਬੱਬੀ)-ਡਿਪਾਰਟਮੈਂਟ ਆਫ਼ ਪੰਜਾਬ ਸਕੂਲ ਐਜੂਕੇਸ਼ਨ ਵਿਚ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੇ ਮੋਗਾ ਨਿਵਾਸੀ ਸਟੇਟ ਐਵਾਰਡੀ ਡਾ. ਦੀਪਕ ਸ਼ਰਮਾ ਲੈਕਚਰਾਰ ਫਿਜ਼ਿਕਸ ਨੇ ਨੈਸ਼ਨਲ ਪੱਧਰ ਤੇ ਪੰਜਾਬ ਦਾ ਅਤੇ ਮੋਗਾ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ | ਉਨ੍ਹਾਂ ਦੱਸਿਆ ਕਿ ਸੰਯੁਕਤ ਭਾਰਤੀ ਖੇਲ ਫਾਊਾਡੇਸ਼ਨ ਦੀਆਂ 14 ਵੀਂਆਂ ਨੈਸ਼ਨਲ ਪੱਧਰੀ ਅਥਲੈਟਿਕ ਖੇਡਾਂ ਧਰਮਸ਼ਾਲਾ ਵਿਖੇ ਹੋਈਆਂ | ਇਸ ਮੌਕੇ ਮੁੱਖ ਮਹਿਮਾਨ ਡਾ. ਰਾਜੀਵ ਭਾਰਦਵਾਜ ਮੈਂਬਰ ਪਾਰਲੀਮੈਂਟ ਕਾਂਗੜਾ-ਚੰਬਾ ਹਿਮਾਚਲ ਪ੍ਰਦੇਸ਼ ਸ਼ਾਮਲ ਹੋਏ | ਭਾਰਤ ਵਿਚੋਂ 15 ਸਟੇਟਾਂ ਦੇ 9 ਸਾਲ ਦੀ ਉਮਰ ਤੋਂ ਲੈ ਕੇ 80 ਸਾਲ ਦੀ ਉਮਰ ਵਰਗ ਦੇ ਲਗਭਗ 1000 ਤੋਂ ਉੱਪਰ ਖਿਡਾਰੀਆਂ ਨੇ ਭਾਗ ਲਿਆ | ਜਿਸ ਵਿਚ ਪੰਜਾਬ ਸਟੇਟ ਵਲੋਂ ਖੇਡ ਰਹੇ ਡਾ. ਦੀਪਕ ਸ਼ਰਮਾ ਨੇ ਆਪਣੀ ਉਮਰ ਵਰਗ ਵਿਚ ਡਿਸਕਸ ਥੋ੍ਰ, ਸ਼ਾਰਟ ਪੁੱਟ ਅਤੇ 60 ਮੀਟਰ ਰੇਸ ਵਿਚ ਭਾਗ ਲੈਂਦੇ ਹੋਏ ਦੋ ਸੋਨ ਤਗਮੇ ਅਤੇ ਇਕ ਸਿਲਵਰ ਮੈਡਲ ਜਿੱਤ ਕੇ ਨੈਸ਼ਨਲ ਪੱਧਰ ਤੇ ਪੰਜਾਬ ਸਟੇਟ ਅਤੇ ਮੋਗੇ ਜ਼ਿਲੇ੍ਹ ਦਾ ਨਾਮ ਚਮਕਾਇਆ ਹੈ | ਆਪ ਸਿੱਖਿਆ ਵਿਭਾਗ ਦੇ ਖੇਤਰ ਵਿਚ ਅਤੇ ਸਮਾਜਿਕ ਖੇਤਰ ਵਿਚ ਵਿਦਿਆਰਥੀਆਂ, ਅਧਿਆਪਕਾਂ, ਨੌਜਵਾਨਾਂ ਅਤੇ ਖਿਡਾਰੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹੇ ਹਨ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਸਬੂਤ ਦਿੰਦੇ ਹੋਏ ਖੇਡਾਂ ਵਿਚ ਵੀ ਆਪਣੇ ਮਿਸਾਲ ਕਾਇਮ ਕੀਤੀ ਹੈ | ਡਾ. ਸ਼ਰਮਾ ਦੀ ਇਸ ਵਿਲੱਖਣ ਪ੍ਰਾਪਤੀ ਤੇ ਨਾ ਸਿਰਫ਼ ਮੋਗਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ ਸਗੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਖੇਡ ਪ੍ਰੇਮੀਆਂ, ਯੂਥ ਕਲੱਬਾਂ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ | ਸਿੱਖਿਆ ਖੇਤਰ ਦੀਆਂ ਨਾਮਵਰ ਹਸਤੀਆਂ ਸਮੇਤ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਅਤੇ ਖੇਡ ਸੰਸਥਾਵਾਂ ਵੱਲੋਂ ਸ਼ਾਨਦਾਰ ਉਪਲਬਧੀ ਉੱਤੇ ਵਧਾਈਆਂ ਦਾ ਸਿਲਸਿਲਾ ਜਾਰੀ ਹੈ | ਡਾ. ਦੀਪਕ ਸ਼ਰਮਾ ਕਿਹਾ ਕਿ ਖੇਡਾਂ ਵਿਚ ਭਾਗ ਲੈਣਾ ਉਨ੍ਹਾਂ ਲਈ ਨੌਜਵਾਨ ਪੀੜੀ ਨੂੰ ਪ੍ਰੇਰਨਾ ਦੇਣਾ ਹੈ ਤਾਂ ਜੋ ਉਹ ਨਸ਼ਿਆਂ ਵਰਗੀ ਅਲਾਮਤ ਤੋਂ ਪਰੇ ਰਹਿ ਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ | ਉਨ੍ਹਾਂ ਦੀ ਇਸ ਕਾਮਯਾਬੀ ਪਿੱਛੇ ਜ਼ਿਲ੍ਹਾ ਮਾਸਟਰਜ ਐਸੋਸੀਏਸ਼ਨ ਦੇ ਕੋਚ ਰਿਟਾਇਰਡ ਲੈਕਚਰਾਰ ਜਸਕਰਨ ਸਿੰਘ ਦਾ ਯੋਗਦਾਨ ਰਿਹਾ ਹੈ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਮੋਗਾ ਜ਼ਿਲੇ੍ਹ ਤੋਂ ਜਿੱਤਦੇ ਹੋਏ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਜੇਤੂ ਗੋਲਡ ਮੈਡਲ ਅਤੇ ਸਿਲਵਰ ਮੈਡਲ ਪ੍ਰਾਪਤ ਕੀਤੇ |