ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਰਿਫ਼ਿਉੂਜ਼ਲ ਹੋਣ ਦੇ ਬਾਵਜੂਦ ਡਰੀਮਿੰਗ ਐਬਰੌਡ ਸੰਸਥਾ ਨੇ ਇਕ ਮਹੀਨੇ ਦੇ ਅੰਦਰ-ਅੰਦਰ ਲਗਵਾਇਆ ਕੈਨੇਡਾ ਦਾ ਸੁਪਰ ਵੀਜ਼ਾ

Ad Position 21
No active advertisement
ਅਜੀਤ ਡੈਸਕ 13-06-2026
ਬੱਧਨੀ ਕਲਾਂ, 12 ਜੂਨ (ਸੰਜੀਵ ਕੋਛੜ)-ਡਰੀਮਿੰਗ ਐਬਰੌਡ ਵਿੱਦਿਅਕ ਤੇ ਇਮੀਗੇ੍ਰਸ਼ਨ ਸੰਸਥਾ ਬੱਧਨੀ ਕਲਾਂ ਜੋ ਕਿ ਚੇਅਰਮੈਨ ਚਰਨਜੀਤ ਸਿੰਘ ਸੋਨੂੰ ਕੰਡਾਂ ਦੀ ਅਗਵਾਈ 'ਚ ਇਲਾਕੇ ਭਰ 'ਚ ਪੂਰਾ ਨਾਮਣਾ ਖੱਟਦੀ ਹੋਈ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਵੱਡੀ ਆਸ ਦੀ ਕਿਰਨ ਬਣੀ ਚੁੱਕੀ ਹੈ, ਉਸ ਸੰਸਥਾ ਨੇ ਰੁਪਿੰਦਰ ਕੌਰ ਰੂਪਲ ਵਾਸੀ ਲੁਧਿਆਣਾ ਦਾ ਇਕ ਮਹੀਨੇ ਦੇ ਅੰਦਰ-ਅੰਦਰ ਕੈਨੇਡਾ ਦਾ ਸੁਪਰ ਵੀਜ਼ਾ ਲਗਵਾ ਕੇ ਉਨ੍ਹਾਂ ਨੂੰ ਆਪਣੇ ਬੱਚਿਆਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਮਿਲਣ ਜਾਣ ਅਤੇ ਉੱਥੇ ਲੰਮਾ ਸਮਾ ਰਹਿਣ ਦਾ ਸੁਪਨਾ ਸਾਕਾਰ ਕਰ ਦਿਖਾਇਆ ਹੈ, ਇਸ ਸਮੇਂ ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਸੋਨੂੰ ਕੰਡਾਂ ਨੇ ਵੀਜ਼ਾ ਹੋਲਡਰ ਨੂੰ ਵੀਜ਼ੇ ਦੀ ਕਾਪੀ ਸੌਂਪਦਿਆਂ ਅਤੇ ਵਧਾਈ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੀ ਪਹਿਲਾਂ ਇਕ ਰਿਫ਼ਿਉੂਜ਼ਲ ਹੋਣ ਦੇ ਬਾਵਜੂਦ ਅਤੇ ਕੈਨੇਡਾ ਸਰਕਾਰ ਵਲੋਂ ਸੋਧੇ ਗਏ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੇ ਤਜਰਬੇਕਾਰ ਸਟਾਫ਼ ਵਲੋਂ ਪੂਰੇ ਪਾਰਦਰਸ਼ੀ ਢੰਗ ਨਾਲ ਅੰਬੈਸੀ ਦੀਆਂ ਸ਼ਰਤਾਂ ਮੁਤਾਬਿਕ ਫਾਈਲ ਤਿਆਰ ਕਰਕੇ ਲਗਾਈ ਗਈ ਅਤੇ ਜਿਸ ਨਾਲ ਇਨ੍ਹਾਂ ਦਾ ਵਿਦੇਸ਼ ਦੀ ਧਰਤੀ ਤੇ ਜਾਣ ਦਾ ਸੁਪਨਾ ਸਾਕਾਰ ਹੋਇਆ ਹੈ | ਉਨ੍ਹਾਂ ਕਿਹਾ ਕਿ ਵੀਜ਼ੇ ਦੇ ਵਧੀਆ ਨਤੀਜੇ ਲਈ ਸੰਸਥਾ ਵਲੋਂ ਕਾਗ਼ਜ਼ ਪੱਤਰਾਂ ਦੀ ਪੂਰੀ ਤਰਾਂ ਨਾਲ ਜਾਂਚ ਕਰਨ ਉਪਰੰਤ ਹੀ ਅੰਬੈਸੀ ਕੋਲ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਅਪਲਾਈ ਕੀਤੀਆਂ ਫਾਈਲਾਂ ਦੇ ਲਗਾਤਾਰ ਸਾਰਥਿਕ ਨਤੀਜੇ ਆ ਰਹੇ ਹਨ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਬਣਾਈ ਗਈ ਭਰੋਸੇਯੋਗਤਾ ਸਦਕਾ ਹੀ ਵਿਅਕਤੀ ਉਨ੍ਹਾਂ ਰਾਹੀਂ ਵੀਜ਼ੇ ਅਪਲਾਈ ਕਰ ਰਹੇ ਹਨ, ਉਨ੍ਹਾਂ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਹੀ ਜਾਣਕਾਰੀ ਲੈਣ ਅਤੇ ਵੀਜ਼ਾ ਅਪਲਾਈ ਕਰਨ ਲਈ ਉਹ ਉਨ੍ਹਾਂ ਦੇ ਦਫ਼ਤਰ 'ਚ ਆ ਕੇ ਸੰਪਰਕ ਕਰ ਸਕਦੇ ਹਨ | ਇਸ ਸਮੇਂ ਵੀਜ਼ਾ ਹੋਲਡਰ ਰੁਪਿੰਦਰ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਡਰੀਮਿੰਗ ਐਬਰੌਡ ਸੰਸਥਾ ਦੇ ਚੇਅਰਮੈਨ ਸੋਨੂੰ ਕੰਡਾਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਹਾਇਕ ਇੰਜੀਨੀਅਰ ਜਗਰੂਪ ਸਿੰਘ ਦੀ ਬਦਲੀ ਵਿਰੁੱਧ ਬਿਜਲੀ ਕਾਮਿਆਂ ਦਾ ਤਿੱਖਾ ਸੰਘਰਸ਼ ਫ਼ੈਸਲਾ ਵਾਪਸ ਨਾ ਲੈਣ 'ਤੇ ਵੱਡੇ... ਅਗਲੀ ਖ਼ਬਰ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਤੋਂ ਇਕਬਾਲਦੀਪ ਸਿੰਘ ਹੈਰੀ ਨੇ ਲਿਆ ਅਸ਼ੀਰਵਾਦ
Ad Position 24
No active advertisement