ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਕਾਰਜਕਾਰਨੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 13-06-2026
ਮੋਗਾ, 12 ਜੂਨ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਕਾਰਜਕਾਰਨੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਸੂਬਾ ਉਪ ਪ੍ਰਧਾਨ ਤੇ ਕੌਂਸਲ ਪ੍ਰਧਾਨ ਮੋਗਾ ਦੇ ਦਿਸ਼ਾ ਨਿਰਦੇਸ਼ ਤੇ ਕਾਰਜਕਾਰੀ ਪ੍ਰਧਾਨ ਦਰਬਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਸਕੱਤਰ ਅਵਤਾਰ ਸਿੰਘ ਨੇ ਚਲਾਈ | ਕਾਰਜਕਾਰੀ ਪ੍ਰਧਾਨ ਦਰਬਾਰ ਸਿੰਘ ਗਿੱਲ ਨੇ ਪੰਜਾਬ ਫੈਡਰੇਸ਼ਨ ਦੀ ਸਾਲਾਨਾ ਮੀਟਿੰਗ ਜੋ ਪਟਿਆਲਾ ਵਿਖੇ ਹੋਈ, ਉਸ ਮੀਟਿੰਗ ਦੀ ਕਾਰਵਾਈ ਤੋਂ ਮੈਂਬਰਾਂ ਨੂੰ ਜਾਣੰੂ ਕਰਵਾਇਆ ਅਤੇ ਦੱਸਿਆ ਕਿ ਮਿਤੀ : 15 ਜੂਨ ਨੂੰ ਬਜ਼ੁਰਗ ਪ੍ਰਤੀ ਦੁਰਵਿਹਾਰ ਸਬੰਧੀ ਜਾਗਰੂਕ ਕਰਨ ਲਈ ਦਿਨ ਮਨਾਇਆ ਜਾਵੇਗਾ | ਜਿਸ ਵਿਚ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਨੈਸ਼ਨਲ ਐਵਾਰਡੀ ਜੁਗਿੰਦਰ ਸਿੰਘ ਲੋਹਾਮ ਨੇ ਦੱਸਿਆ ਕਿ ਰੁੱਖ ਅਤੇ ਮਨੁੱਖ ਦਾ ਆਪਸੀ ਅਤੁੱਟ ਰਿਸ਼ਤਾ ਹੈ, ਰੁੱਖ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਜਿਸ ਕਰਕੇ ਕੌਂਸਲ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬਰਸਾਤਾਂ ਦੇ ਸ਼ੁਰੂ ਹੋਣ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾ ਕੇ ਦਰਖਤ ਬਣਨ ਤੱਕ ਸੇਵਾ ਸੰਭਾਲ ਦਾ ਪ੍ਰਣ ਵੀ ਕਰਨ | ਦਰਬਾਰ ਸਿੰਘ ਗਿੱਲ ਤੇ ਮੈਂਬਰਾਂ ਨੇ ਸੁਖਚੈਨ ਸਿੰਘ ਹੀਰਾ ਤੇ ਪ੍ਰੇਮ ਸਿੰਘ ਦਾ ਜਨਮਦਿਨ ਤੇ ਮੂੰਹ ਮਿੱਠਾ ਕਰਵਾ ਕੇ ਤੰਦਰੁਸਤ ਤੇ ਲਮੇਰੀ ਉਮਰ ਦੀ ਕਾਮਨਾ ਕਰਦਿਆਂ ਸਨਮਾਨਿਤ ਵੀ ਕੀਤਾ | ਇਸ ਮੌਕੇ ਵਿਜੇ ਸ਼ਰਮਾ, ਅਮਰ ਸਿੰਘ, ਯੁਵਰਾਜ ਸਿੰਘ, ਨੈਸ਼ਨਲ ਐਵਾਰਡੀ ਜੋਗਿੰਦਰ ਸਿੰਘ, ਹਰਬੰਸ ਕੌਰ, ਹੀਰਾ ਲਾਲ ਬਾਂਸਲ, ਵਿਜੇ ਕੁਮਾਰ ਸੂਦ, ਵਿਜੇ ਕੁਮਾਰ ਟੰਡਨ, ਸੁਖਦੇਵ ਸਿੰਘ ਜੱਸਲ, ਨਾਹਰ ਸਿੰਘ, ਅਮਰ ਸਿੰਘ ਵਿਰਦੀ, ਧਰਮਪਾਲ, ਪ੍ਰੇਮ ਸਿੰਘ, ਹਰਭਜਨ ਸਿੰਘ, ਗਿਆਨ ਸਿੰਘ ਸਮੇਤ ਕੌਂਸਲ ਦੇ ਮੈਂਬਰ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਆਇਲਟਸ ਤੇ ਪੀ.ਟੀ.ਈ. ਦੀ ਕੋਚਿੰਗ ਲਈ ਮੈਕਰੋ ਗਲੋਬਲ ਬਣਿਆ ਵਿਦਿਆਰਥੀਆਂ ਦੀ ਪਹਿਲੀ ਪਸੰਦ-ਗੁਰਮਿਲਾਪ ਸਿੰਘ ਡੱਲਾ
Ad Position 24
No active advertisement