ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਾਬਕਾ ਕੌਂਸਲਰ ਪ੍ਰੇਮ ਚੰਦ ਚੱਕੀ ਵਾਲੇ ਦੀ ਪਤਨੀ ਊਸ਼ਾ ਰਾਣੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਬਹੁਪੱਖੀ ਸ਼ਖ਼ਸੀਅਤ ਤੇ ਗੁਰਮਤਿ ਦੇ ਧਾਰਨੀ ਸਨ ਸਵ: ਊਸ਼ਾ ਰਾਣੀ-ਬੁਲਾਰੇ

Ad Position 21
No active advertisement
ਅਜੀਤ ਡੈਸਕ 14-06-2026
ਮੋਗਾ, 13 ਜੂਨ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ, ਸਾਬਕਾ ਕੌਂਸਲਰ ਤੇ ਆਪ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ ਦੀ ਧਰਮ-ਪਤਨੀ ਸ੍ਰੀਮਤੀ ਊਸ਼ਾ ਰਾਣੀ ਜੋ ਕਿ ਬੀਤੀ 7 ਜੂਨ ਨੂੰ ਲੰਮਾ ਸਮਾਂ ਬਿਮਾਰ ਰਹਿਣ ਪਿੱਛੋਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਸਥਾਨਕ ਸ਼ਹਿਰ ਦੇ ਗੁਰਦੁਆਰਾ ਕਲਗ਼ੀਧਰ ਦੱਤ ਰੋਡ ਮੋਗਾ ਵਿਖੇ ਪਾਏ ਗਏ | ਉਪਰੰਤ ਕੀਰਤਨੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਇਸ ਮੌਕੇ ਊਸ਼ਾ ਰਾਣੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਪ੍ਰੇਮ ਚੰਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸ਼ਰਧਾਂਜਲੀ ਸਮਾਗਮ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੁਰਿੰਦਰਪਾਲ ਸਿੰਘ ਨੇ ਸਵ: ਊਸ਼ਾ ਰਾਣੀ ਦੇ ਜੀਵਨ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ | ਇਸ ਮੌਕੇ ਹਲਕਾ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਸਵਾਮੀ ਨੀਰਜਾ ਨੰਦ, ਕੌਂਸਲਰ ਤੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗਵਰਧਨ ਪੋਪਲੀ ਨੇ ਸਵ: ਊਸ਼ਾ ਰਾਣੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਤੇ ਗੁਰਮਤਿ ਦੇ ਧਾਰਨੀ ਸਨ ਤੇ ਉਹ ਪਿਛਲੇ ਕਰੀਬ ਸਾਢੇ 6 ਸਾਲ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ ਪਰ ਉਨ੍ਹਾਂ ਸਾਢੇ 6 ਸਾਲ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਵੀ ਧਾਰਮਿਕ ਤੇ ਸਮਾਜ ਸੇਵੀ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਤੇ ਸਿਆਸਤ ਦੇ ਖੇਤਰ ਵਿਚ ਆਪਣੇ ਪਤੀ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਤੇ ਪਰਿਵਾਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ | ਸੰਯੁਕਤ ਪਰਿਵਾਰ 'ਚ ਰਹਿੰਦਿਆਂ ਉਨ੍ਹਾਂ ਪਰਿਵਾਰ ਨੂੰ ਇਕ ਲੜੀ 'ਚ ਪਰੋਈ ਰੱਖਿਆ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਤੇ ਸੰਸਥਾਵਾਂ ਵਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜ੍ਹੇ ਗਏ | ਸ਼ਰਧਾਂਜਲੀ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਧਰਮਕੋਟ, ਖਣਮੁਖ ਭਾਰਤੀ ਪੱਤੋ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਮੇਅਰ ਵਿਨੇਪਾਲ ਕੌਰ ਦੌਧਰੀਆ, ਸਾਬਕਾ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਕੌਮੀ ਮੀਤ ਪ੍ਰਧਾਨ ਅਕਾਲੀ ਦਲ, ਸਤਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼੍ਰੋਮਣੀ ਕਮੇਟੀ, ਤਰਸੇਮ ਸਿੰਘ ਮੱਲਾ ਸਾਬਕਾ ਪ੍ਰਧਾਨ ਤਲਵੰਡੀ ਭਾਈ, ਸੁੱਚਪਾਲ ਸਿੰਘ ਆੜ੍ਹਤੀ ਤਲਵੰਡੀ ਭਾਈ, ਨਵੀਨ ਸਿੰਗਲਾ ਐਮ.ਡੀ. ਗਰੇਟ ਪੰਜਾਬ, ਪਿਆਰਾ ਸਿੰਘ ਬੱਧਨੀ ਮੈਂਬਰ ਨਗਰ ਸੁਧਾਰ ਸਭਾ, ਰਾਜਵੰਤ ਸਿੰਘ ਮਾਹਲਾ ਸਾਬਕਾ ਡਾਇਰੈਕਟਰ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਗੁਰਜੰਟ ਸਿੰਘ ਰਾਮੂੰਵਾਲਾ, ਐਡਵੋਕੇਟ ਵਿਜੇ ਧੀਰ, ਗੁਰਪ੍ਰੀਤ ਸਿੰਘ ਪ੍ਰਧਾਨ ਗੁਰਦੁਆਰਾ ਨਾਮਦੇਵ, ਮਨੋਹਰ ਲਾਲ ਪੋਪਲੀ, ਭਾਈ ਕ੍ਰਿਸ਼ਨ ਸਿੰਘ ਖ਼ਾਲਸਾ ਕੋਟ ਈਸੇ ਖਾਂ, ਵਿਜੇ ਭੂਸ਼ਨ ਟੀਟੂ ਕੌਂਸਲਰ, ਬਲਵਿੰਦਰ ਸਿੰਘ ਠੇਕੇਦਾਰ, ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਰਣਜੀਤ ਸਿੰਘ ਭਾਊ ਸਾਬਕਾ ਪ੍ਰਧਾਨ ਨੈਸਲੇ, ਵਿਜੇ ਸਾਥੀ ਸਾਬਕਾ ਵਿਧਾਇਕ, ਪ੍ਰਵੀਨ ਕੁਮਾਰ ਸ਼ਰਮਾ ਸਾਬਕਾ ਮੇਅਰ, ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਗੁਰਸੇਵਕ ਸਿੰਘ ਚੀਮਾ, ਡਾ. ਸੁਖਦੇਵ ਸਿੰਘ ਲੁਧਿਆਣਾ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਡਾ. ਪੰਕਜ ਬਾਂਸਲ, ਰਾਕੇਸ਼ ਜੈਸਵਾਲ ਐਮ.ਡੀ. ਜੈਸਵਾਲ ਹੋਟਲ, ਇੰਦਰਪਾਲ ਸਿੰਘ ਬੱਬੀ ਉੱਘੇ ਸਮਾਜ ਸੇਵੀ ਤੇ ਵਾਈਨ ਕੰਟਰੈਕਟਰ, ਦਿਲਬਾਗ ਸਿੰਘ ਰੰਧਾਵਾ, ਦਵਿੰਦਰ ਸਿੰਘ ਪੀ.ਏ., ਰਾਜਾ ਸਿੰਘ ਭਾਰਤ ਵਾਲੇ, ਦਵਿੰਦਰ ਸਿੰਘ ਰਣੀਆ ਸੀਨੀਅਰ ਅਕਾਲੀ ਆਗੂ, ਹਨੀ ਸੋਢੀ ਕਾਂਗਰਸੀ ਆਗੂ, ਹਰਪਾਲ ਸਿੰਘ ਸਰਪੰਚ ਮਹਿਣਾ, ਰਜਿੰਦਰ ਸਿੰਘ ਦੀਪ ਫਾਈਨਾਂਸ, ਬਲਵਿੰਦਰ ਸਿੰਘ ਦੌਲਤਪੁਰਾ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਖਣਮੁਖ ਭਾਰਤੀ ਪੱਤੋ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਭੁਪਿੰਦਰ ਸਿੰਘ ਬਬਲੂ ਕੰਡਾ, ਸੁਰਿੰਦਰ ਸਿੰਘ ਬਿੱਟੂ, ਐਡਵੋਕੇਟ ਨੀਨਾ ਸ਼ਰਮਾ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਅਮਰਜੀਤ ਸਿੰਘ ਮਟਵਾਣੀ, ਰਾਕੇਸ਼ ਕਾਲਾ ਬਜਾਜ ਕੌਂਸਲਰ, ਮਨਜੀਤ ਸਿੰਘ ਧੰਮੂ ਕੌਂਸਲਰ, ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ, ਸੁਖਦੇਵ ਸਿੰਘ ਖੋਸਾ ਸਾਬਕਾ ਚੇਅਰਮੈਨ, ਲਵਲੀ ਸਿੰਗਲਾ ਜ਼ਿਲ੍ਹਾ ਮਹਿਲਾ ਪ੍ਰਧਾਨ ਆਪ ਪਾਰਟੀ, ਜਸਪ੍ਰੀਤ ਸਿੰਘ ਵਿੱਕੀ ਕੌਂਸਲਰ ਸੰਤ ਨਗਰ, ਰਾਜਦੀਪ ਸਿੰਘ ਅਰੋੜਾ ਨੈਸਲੇ, ਚਾਂਦ ਕਿਸ਼ਨ ਬਿੱਲਾ, ਅਮਰਜੀਤ ਸਿੰਘ ਕਲਕੱਤਾ, ਗੁਰਚਰਨ ਸਿੰਘ ਜੇ.ਈ., ਬਿੱਲਾ ਮੰਦਰ ਮੁਹਾਰ, ਅਸ਼ੋਕ ਧਮੀਜਾ ਸਾਬਕਾ ਡਿਪਟੀ ਮੇਅਰ, ਜਸਪਾਲ ਸਿੰਘ ਮੋਗਾ, ਚਰਨਜੀਤ ਸਿੰਘ ਝੰਡੇਆਣਾ, ਪਿ੍ੰਸ ਅਰੋੜਾ ਐਮ.ਸੀ., ਗੁਰਵਿੰਦਰ ਸਿੰਘ ਬਬਲੂ ਕੌਂਸਲਰ, ਆਤਮਾ ਸਿੰਘ ਨੇਤਾ, ਉੱਘੀ ਸਮਾਜ ਸੇਵਕਾ ਭਾਵਨਾ ਬਾਂਸਲ, ਰਾਕੇਸ਼ ਸਿਤਾਰਾ ਉੱਘੇ ਸਮਾਜ ਸੇਵੀ, ਵਿਨੇ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਹਰਪ੍ਰੀਤ ਸਿੰਘ ਬਾਵਾ, ਐਡਵੋਕੇਟ ਰਮੇਸ਼ ਗਰੋਵਰ, ਮਨਜੀਤ ਸਿੰਘ ਮਿੰਦੀ ਪ੍ਰਧਾਨ, ਭੋਲਾ ਸਿੰਘ ਰੌਂਤਾ, ਬਲਤੇਜ ਸਿੰਘ, ਹਰਪਾਲ ਸਿੰਘ ਮੱਕੜ ਨੈਸਲੇ, ਹਰਪ੍ਰੀਤ ਸਿੰਘ ਵਿਸਕੀ, ਓਮ ਪ੍ਰਕਾਸ਼ ਉੱਘੇ ਸਮਾਜ ਸੇਵੀ, ਹਰਭਜਨ ਸਿੰਘ ਬਹੋਨਾ, ਸੁਖਰਾਜ ਸਿੰਘ ਧੰਮੂ, ਬਲਵਿੰਦਰ ਸਿੰਘ ਪੁਰਬਾ ਸਾਬਕਾ ਕਾਨੂੰਗੋ, ਅਸ਼ੋਕ ਮਨਚੰਦਾ ਜ਼ਿਲ੍ਹਾ ਪ੍ਰੈਜ਼ੀਡੈਂਟ ਕੈਮਿਸਟ ਐਸੋਸੀਏਸ਼ਨ, ਰਮਨ ਮੱਕੜ ਕੌਂਸਲਰ, ਡਾ. ਰਵਿੰਦਰ ਸਿੰਘ ਧਾਲੀਵਾਲ, ਨੈਸ਼ਨਲ ਅਵਾਰਡੀ ਜੋਗਿੰਦਰ ਸਿੰਘ ਲੁਹਾਮ, ਭਾਰਤ ਭੂਸ਼ਨ ਗੁਪਤਾ ਕੌਂਸਲਰ, ਬੋਹੜ ਸਿੰਘ ਸਾਬਕਾ ਕੌਂਸਲਰ, ਅਮਰਜੀਤ ਸਿੰਘ ਕਲਕੱਤਾ, ਸੁਖਮੰਦਰ ਸਿੰਘ ਤਾਰੇਵਾਲਾ, ਪਰਮਜੀਤ ਸਿੰਘ ਦੌਧਰ ਪ੍ਰਧਾਨ, ਬਲਵਿੰਦਰ ਸਿੰਘ ਕਾਲੀਏ ਵਾਲਾ ਨੈਸਲੇ, ਪਿ੍ੰਸੀਪਲ ਜਸਵੰਤ ਸਿੰਘ, ਸਾਬਕਾ ਪਿ੍ੰਸੀਪਲ ਪੂਰਨ ਸਿੰਘ ਸੰਧੂ, ਕੁਲਦੀਪ ਸਿੰਘ ਜੋਗੇਵਾਲਾ, ਮਿਹਰਬਾਨ ਸਿੰਘ ਬਿੱਟੂ, ਬਲਤੇਜ ਸਿੰਘ, ਰਾਜੇਸ਼ ਕੋਛੜ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਗਮ ਦੇ ਕੌਂਸਲਰ, ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਿੰਦਰ ਸਾਥੀ ਮੰਚ ਵਲੋਂ ਕਵਿੱਤਰੀ ਰੂਹੀ ਸਿੰਘ ਅਤੇ ਕਹਾਣੀਕਾਰ ਅਲਫਾਜ਼ ਨੂੰ ਕੀਤਾ ਜਾਵੇਗਾ ਸਨਮਾਨਿਤ ਅਗਲੀ ਖ਼ਬਰ ਜਥੇਬੰਦੀਆਂ ਨੇ ਐਸ. ਡੀ. ਐਮ. ਦੀ ਸੁਪਰਡੈਂਟ ਨੂੰ ਦਿੱਤਾ ਮੰਗ ਪੱਤਰ
Ad Position 24
No active advertisement