ਕੋਟ ਈਸੇ ਖਾਂ, 13 ਜੂਨ (ਗੁਰਮੀਤ ਸਿੰਘ ਖਾਲਸਾ)-ਸਾਬਕਾ ਕੌਂਸਲਰ ਰਜਨੀ ਬਾਲਾ ਦੇ ਸਤਿਕਾਰਯੋਗ ਪਤੀ ਹੀਰਾ ਲਾਲ ਡਾਬਰ ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ ਦੇ ਪਰਿਵਾਰ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਧਰਮਕੋਟ ਤੋਂ ਸਾਬਕਾ ਵਿਧਾਇਕ ਸੀਨੀਅਰ ਕਾਂਗਰਸੀ ਆਗੂ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੁੱਖ ਸਾਂਝਾ ਕਰਨ ਪੁੱਜੇ¢ ਇਸ ਮੌਕੇ ਉਨ੍ਹਾਂ ਨੇ ਸਵ: ਹੀਰਾ ਨਾਲ ਡਾਬਰ ਦੇ ਸਪੁੱਤਰ ਤਰੁਨ ਅਰੋੜਾ ਨੰਨ੍ਹਾ ਨੂੰ ਧਰਵਾਸ ਦਿੰਦਿਆਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ¢ ਇਸੇ ਤਰ੍ਹਾਂ ਇਲਾਕੇ ਦੇ ਨਾਮਵਰ ਪਰਿਵਾਰ ਬਲਦੇਵ ਸਿੰਘ ਸ਼ਤੀਰੀਆਂ ਵਾਲੇ, ਸੁਖਦੇਵ ਸਿੰਘ, ਗੁਰਮੀਤ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਸਿੰਘ ਯੂ.ਐਸ.ਏ. ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਪਤਨੀ ਸਵ: ਦਰਸ਼ਨ ਸਿੰਘ ਜੋ ਲੰਘੀ 8 ਜੂਨ ਨੂੰ ਅਕਾਲ ਚਲਾਣਾ ਕਰ ਗਏ ਸਨ ਦੇ ਗ੍ਰਹਿ ਵਿਖੇ ਪੁੱਜ ਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਦੁੱਖ ਵੰਡਾਇਆ¢ ਉਨ੍ਹਾਂ ਕਿਹਾ ਕਿ ਮਾਤਾ ਸੁਰਜੀਤ ਕੌਰ ਦੇ ਦਿੱਤੇ ਚੰਗੇ ਸਦਕਾ ਸੰਸਕਾਰਾਂ ਸਦਕਾ ਪੂਰੇ ਪਰਿਵਾਰ ਨੇ ਪਿਆਰ, ਇਤਫਾਕ ਨਾਲ ਸਮਾਜ ਵਿਚ ਵਧੀਆ ਪਹਿਚਾਣ ਬਣਾਈ ਤੇ ਉਨ੍ਹਾਂ ਦੇ ਸਦੀਵੀ ਵਿਛੋੜੇ ਦਾ ਦੁੱਖ ਪਰਿਵਾਰ ਲਈ ਅਸਹਿ ਹੈ¢ ਦੁੱਖ ਸਾਂਝਾ ਕਰਨ ਸਮੇਂ ਉਨ੍ਹਾਂ ਦੇ ਨਾਲ ਕੁਲਦੀਪ ਸਿੰਘ ਰਾਜਪੂਤ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸੀਨੀ: ਕਾਂਗਰਸੀ ਗੁਰਮੁਖ ਸਿੰਘ ਘਲੋਟੀ, ਅਵਤਾਰ ਸਿੰਘ ਨਿੱਜੀ ਸਹਾਇਕ ਲੋਹਗੜ੍ਹ, ਲਛਮਣ ਦਾਸ ਚੁੰਬਰ ਤੇ ਹੋਰ ਆਗੂ ਵੀ ਹਾਜ਼ਰ ਸਨ¢