ਅਜੀਤਵਾਲ, 13 ਜੂਨ (ਹਰਦੇਵ ਸਿੰਘ ਮਾਨ)-ਉੱਘੀ ਧਾਰਮਿਕ ਅਤੇ ਸਤਿਕਾਰਤ ਸ਼ਖਸੀਅਤ ਸੰਤ ਗਿਆਨੀ ਵੀਰ ਸਿੰਘ ਮੱਦੋਕੇ ਦੇ ਦਰਸਾਏ ਮਾਰਗ ਤੇ ਚੱਲਦਿਆਂ ਪਿਛਲੇ ਕਈ ਦਹਾਕਿਆਂ ਤੋਂ ਪੇਂਡੂ ਖੇਤਰ ਦੇ ਬੱਚਿਆਂ ਲਈ ਚਾਨਣ ਮੁਨਾਰਾ ਬਣੀ ਹੋਈ ਮਾਲਵੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਗੁਰੂਸਰ ਮੱਦੋਕੇ ਵਲੋਂ ਜਿੱਥੇ ਹਰ ਸਾਲ ਬੱਚਿਆਂ ਦੇ ਸ਼ਾਨਦਾਰ ਨਤੀਜਿਆਂ ਨਾਲ ਵੱਖਰੀ ਪਹਿਚਾਣ ਬਣਾਈ ਹੈ ਉੱਥੇ ਖੇਡਾਂ ਤੇ ਧਾਰਮਿਕ ਗਤੀਵਿਧੀਆਂ ਨਾਲ ਵੀ ਪ੍ਰਸਿੱਧੀ ਹਾਸਲ ਕੀਤੀ ਹੈ¢ ਸੰਸਥਾ ਦੀ ਨਵੀਂ ਵੱਡੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਪਿ੍ੰਸੀਪਲ ਪਰਵਿੰਦਰ ਕੌਰ ਨੇ ਦੱਸਿਆ ਕਿ ਜਿੱਥੇ ਸਕੂਲ ਨੇ ਪਿਛਲੇ ਸਾਲ ਵਿੱਦਿਅਕ ਪੱਧਰ ਵਿਚ ਕਾਮਰਸ ਗਰੁੱਪ ਦੀ ਮਾਨਤਾ ਲੈਣ ਵਿਚ ਕਾਮਯਾਬੀ ਹਾਸਲ ਕੀਤੀ ਸੀ ਉੱਥੇ ਹੀ ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਕੂਲ ਨੂੰ ਮੈਡੀਕਲ, ਨਾਨ-ਮੈਡੀਕਲ ਅਤੇ ਆਰਟਸ ਗਰੁੱਪਾਂ ਦੀ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ¢ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਇਨ੍ਹਾਂ ਸਾਰੀਆਂ ਸਟ੍ਰੀਮਾਂ ਦੀ ਮਾਨਤਾ ਮਿਲਣ ਨਾਲ ਇਹ ਸਕੂਲ ਵੀ ਸਿਰਮੌਰ ਸੰਸਥਾ ਬਣ ਗਿਆ ਹੈ ਜਿਸ ਨਾਲ ਆਸ-ਪਾਸ ਦੇ ਵਿਦਿਆਰਥੀਆਂ ਇੱਥੇ ਹੀ ਉੱਚ ਸਿੱਖਿਆ ਹਾਸਲ ਕਰਨਗੇ¢ ਪਿ੍ੰਸੀਪਲ ਪਰਵਿੰਦਰ ਕੌਰ ਅਤੇ ਸਟਾਫ ਨੇ ਸਮੁੱਚੀ ਮੈਨੇਜਮੈਂਟ ਨੂੰ ਵਧਾਈ ਦਿੰਦੇ ਦੱਸਿਆ ਕਿ ਸਕੂਲ ਮੈਨੇਜਮੈਂਟ ਦੇ ਅਣਥੱਕ ਯਤਨਾ ਨਾਲ ਹੀ ਇਹ ਸੰਭਵ ਹੋ ਸਕਿਆ ਹੈ¢ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਭੁਪਿੰਦਰ ਸਿੰਘ ਲਾਡੀ ਨੇ ਸੰਸਥਾ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਸਾਲਾਂ ਤੋਂ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਕੂਲ ਦੇ ਸਮੁੱਚਾ ਸਟਾਫ ਵਧਾਈ ਦਾ ਪਾਤਰ ਹੈ¢ ਇਹ ਸੰਸਥਾ ਇਲਾਕੇ ਦੇ ਬੱਚਿਆਂ ਦੇ ਸ਼ਾਨਦਾਰ ਤੇ ਸੁਨਹਿਰੀ ਭਵਿੱਖ ਲਈ ਪਿਛਲੇ ਕਈ ਦਹਾਕਿਆਂ ਤੋਂ ਯਤਨਸ਼ੀਲ ਹੈ ਤੇ ਇੱਥੋਂ ਦੇ ਵਿਦਿਆਰਥੀਆਂ ਦੀਆਂ ਵੱਡੀਆਂ ਪ੍ਰਾਪਤੀਆਂ ਇਸ ਗੱਲ ਦਾ ਸਬੂਤ ਹਨ ਕਿ ਇਸ ਸੰਸਥਾ ਨੇ ਪੇਂਡੂ ਖੇਤਰ ਵਿਚ ਹੋ ਕੇ ਵੀ ਉੱਚ ਮੁਕਾਮ ਹਾਸਲ ਕੀਤਾ ਹੈ¢ ਜਿਸ ਲਈ ਸਕੂਲ ਦਾ ਮਿਹਨਤੀ ਸਟਾਫ, ਵਿਦਿਆਰਥੀਆਂ ਦੇ ਮਾਪੇ ਅਤੇ ਸਾਰੇ ਵਿਦਿਆਰਥੀ ਵਧਾਈ ਦੇ ਪਾਤਰ ਹਨ ¢ ਇਸ ਮੌਕੇ ਪ੍ਰਧਾਨ ਸੁਖਮੰਦਰ ਸਿੰਘ, ਹਰਜੀਤ ਕੌਰ, ਬਲਜੀਤ ਕੌਰ, ਹਰਦੀਪ ਕੌਰ, ਸੁਖਮੰਦਰ ਸਿੰਘ, ਹਰਤੇਜ ਸਿੰਘ ਸਮੇਤ ਸਕੂਲ ਦੇ ਸਾਰੇ ਸਟਾਫ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ¢