ਕੋਟ ਈਸੇ ਖਾਂ, 13 ਜੂਨ (ਗੁਰਮੀਤ ਸਿੰਘ ਖਾਲਸਾ)-ਪਾਵਰ ਕਾਮ ਦੇ 2600 ਬੇਰੁਜ਼ਗਾਰ ਅਪਰੈਂਟਿਸ ਲਾਈਨਮੈਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਪੁਲਿਸ ਕਾਰਵਾਈ ਦੀ ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਵਲੋਂ ਇਸ ਨੂੰ ਭਾਰੀ ਤਸ਼ੱਦਦ ਸਖਤ ਨਿਖੇਧੀ ਕੀਤੀ ਗਈ ¢ ਇਸ ਸਬੰਧੀ ਦਿੱਤੇ ਗਏ ਪੈੱ੍ਰਸ ਬਿਆਨ ਰਾਹੀਂ ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ, ਸੂਬਾ ਜਨ: ਸਕੱਤਰ ਹਰਭਜਨ ਸਿੰਘ ਖੁੰਗਰ, ਸੂਬਾ ਵਿੱਤ ਸਕੱਤਰ ਚਮਕੌਰ ਸਿੰਘ ਖੇੜੀ, ਸਾਥੀ ਰਾਮ ਕ੍ਰਿਸ਼ਨ ਧਰਮਕੋਟ ਸੂਬਾ ਪੈੱ੍ਰਸ ਸਕੱਤਰ, ਹਰਜੀਤ ਸਿੰਘ ਬਸੋਤਾ ਐਡੀਸ਼ਨਲ ਜਨਰਲ ਸਕੱਤਰ, ਮੁਰਾਰੀ ਲਾਲ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਮੁਖਤਿਆਰ ਸਿੰਘ ਡਿਪਟੀ ਵਿੱਤ ਸਕੱਤਰ, ਵਾਈਸ ਪ੍ਰਧਾਨ ਕਰਮ ਸਿੰਘ, ਅਜਮੇਰ ਸਿੰਘ ਤਰਨਤਾਰਨ, ਰੇਸ਼ਮ ਲਾਲ ਰੰਗੀਲਾ, ਜਗਦੇਵ ਸਿੰਘ ਮੁਕਤਸਰ ਸਾਹਿਬ, ਪ੍ਰੇਮ ਕੁਮਾਰ ਰੱਕੜ, ਕਸ਼ਮੀਰ ਸਿੰਘ, ਹਰਦੇਵ ਸਿੰਘ ਬੱਡੂਵਾਲ, ਦਰਸ਼ਨ ਸਿੰਘ ਮੱਟੂ, ਮਨਜੀਤ ਸਿੰਘ, ਰਜਿੰਦਰ ਕੌਰ, ਕੁਲਵੰਤ ਕੌਰ, ਸੁਖਵਿੰਦਰ ਸਿੰਘ ਬੱਲ, ਸੁਖਦੇਵ ਸਿੰਘ ਗਰਚਾ ਨੇ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ¢ ਆਗੂਆਂ ਨੇ ਬਿਆਨ ਰਾਹੀਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਿਰੁੱਧ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਵੱਖ-ਵੱਖ ਵਰਗਾਂ ਦੀਆ ਮੰਗਾਂ ਨੂੰ ਪੰਜਾਬ ਪੁਲਿਸ ਡਾਂਗਾ ਅਤੇ ਪਾਣੀ ਦੀਆਂ ਬੁਛਾਰਾ ਨਾਲ ਜੋ ਦਬਾਉਣ ਦੇ ਰਾਹ ਪਈ ਉਸ ਲਈ ਆਪ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦੀ ਕੀਮਤ ਬੜੇ ਮਹਿੰਗੇ ਮੁੱਲ ਤਾਰਨੀ ਪਵੇਗੀ¢ ਆਗੂਆਂ ਨੇ ਆਪ ਸਰਕਾਰ ਸਰਕਾਰ ਤੋਂ ਮੰਗ ਕੀਤੀ ਕਿ ਮਾਣਯੋਗ ਕੋਰਟ ਦੇ 8.4.2026 ਦੇ ਫੈਸਲੇ ਨੂੰ ਸਰਕਾਰ ਤੁਰੰਤ ਲਾਗੂ ਕਰੇ ਅਤੇ 18% ਡੀ.ਏ. ਮੁਲਾਜ਼ਮਾਂ ਅਤੇ ਪੈਨਸ਼ਨਰਜ ਨੂੰ 30.6.2026 ਤੱਕ ਜਾਰੀ ਕੀਤਾ ਜਾਵੇ ¢