ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੁਰਸ਼ੋਤਮ ਮਾਸ ਮੌਕੇ ਗੀਤਾ ਭਵਨ ਵਿਚ ਭਗਵਾਨ ਸ੍ਰੀ ਕਿ੍ਸ਼ਨ ਜਨਮ ਉਤਸਵ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 14-06-2026
ਮੋਗਾ, 13 ਜੂਨ (ਸੁਰਿੰਦਰਪਾਲ ਸਿੰਘ)-ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਮਹਾਰਾਜ ਦੀ ਪਾਵਨ ਤਪੋ ਭੂਮੀ ਅਤੇ ਬ੍ਰਹਮਲੀਨ ਸਵਾਮੀ ਸਹਿਜ ਪ੍ਰਕਾਸ਼ ਮਹਾਰਾਜ ਦੀ ਕਰਮ ਭੂਮੀ ਗੀਤਾ ਭਵਨ ਮੋਗਾ ਵਿਖੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਤਹਿਤ ਚੱਲ ਰਹੇ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੌਰਾਨ ਅੱਜ ਭਗਵਾਨ ਸ੍ਰੀ ਕਿ੍ਸ਼ਨ ਜੀ ਦਾ ਜਨਮ ਉਤਸਵ ਬਹੁਤ ਹੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸੈਂਕੜੇ ਸ਼ਰਧਾਲੂਆਂ ਦੀ ਹਾਜ਼ਰੀ ਵਿਚ ਭਗਵਾਨ ਸ੍ਰੀ ਕਿ੍ਸ਼ਨ ਦੀ ਅਲੌਕਿਕ ਝਾਕੀ ਪੇਸ਼ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਮਹਾਰਾਜ ਦੀ ਪ੍ਰਤਿਮਾ ਅੱਗੇ ਵਿਧੀਵਤ ਪੂਜਣ ਅਤੇ ਪੁਸ਼ਪ ਅਰਪਣ ਨਾਲ ਕੀਤੀ ਗਈ | ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂਮੰਤਰੀ ਅੰਸ਼ੁਲ ਸ਼੍ਰੀਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉਪ ਪ੍ਰਧਾਨ ਰਵਿੰਦਰ ਸੂਦ, ਉਪ ਪ੍ਰਧਾਨ ਭਰਤ ਅਗਰਵਾਲ ਅਤੇ ਕੈਸ਼ੀਅਰ ਯੋਗੇਸ਼ ਗਰਗ ਸਮੇਤ ਹੋਰ ਸ਼ਰਧਾਲੂਆਂ ਨੇ ਗੁਰਦੇਵ ਦੇ ਚਰਨਾਂ ਵਿਚ ਨਮਨ ਕਰ ਕੇ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਵੈਦਿਕ ਮੰਤਰ ਉਚਾਰਨ ਦੇ ਵਿਚਕਾਰ ਵਿਸ਼ਾਲ ਕਲਸ਼ ਪੂਜਣ ਵੀ ਕਰਵਾਇਆ ਗਿਆ | ਕਥਾ ਵਿਆਸ ਆਚਾਰੀਆ ਪੰਡਤ ਸਤਿਆ ਨਰਾਇਣ ਮਹਾਰਾਜ ਨੇ ਸ੍ਰੀਮਦ ਭਾਗਵਤ ਕਥਾ ਦੌਰਾਨ ਭਗਵਾਨ ਸ੍ਰੀ ਕਿ੍ਸ਼ਨ ਦੇ ਜਨਮ ਪ੍ਰਸੰਗ ਦਾ ਬਹੁਤ ਹੀ ਭਾਵਪੂਰਨ ਵਰਣਨ ਕੀਤਾ | ਉਨ੍ਹਾਂ ਕਿਹਾ ਕਿ ਜਦੋਂ ਧਰਤੀ ਉੱਤੇ ਅਧਰਮ ਅਤੇ ਅੱਤਿਆਚਾਰ ਵੱਧ ਗਿਆ ਅਤੇ ਕੰਸ ਦੇ ਜ਼ੁਲਮਾਂ ਤੋਂ ਲੋਕ ਦੁਖੀ ਹੋ ਗਏ, ਤਦੋਂ ਧਰਮ ਦੀ ਸਥਾਪਨਾ ਅਤੇ ਸੱਜਣਾਂ ਦੀ ਰੱਖਿਆ ਲਈ ਭਗਵਾਨ ਸ੍ਰੀਹਰੀ ਨੇ ਦੇਵਕੀ ਅਤੇ ਵਸੁਦੇਵ ਦੇ ਪੁੱਤਰ ਵਜੋਂ ਸ੍ਰੀ ਕਿ੍ਸ਼ਨ ਅਵਤਾਰ ਧਾਰਿਆ | ਇਸ ਮੌਕੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਗੀਤਾ ਭਵਨ ਕੇਵਲ ਇਕ ਧਾਰਮਿਕ ਸੰਸਥਾ ਹੀ ਨਹੀਂ ਸਗੋਂ ਸਨਾਤਨ ਸੰਸਕਿ੍ਤੀ, ਅਧਿਆਤਮਿਕ ਚੇਤਨਾ ਅਤੇ ਮਨੁੱਖੀ ਸੇਵਾ ਦਾ ਇਕ ਮਜ਼ਬੂਤ ਕੇਂਦਰ ਹੈ | ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੁਰਸ਼ੋਤਮ ਮਾਸ ਦੇ ਮੌਕੇ 'ਤੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਡਾ. ਮਿੰਕੂ ਜਵੰਧਾ ਨੇ ਕੀਤੀ ਪੰਜਾਬ ਕੈਬਨਿਟ ਵਲੋਂ ਕੀਤੇ ਫ਼ੈਸਲਿਆਂ ਦੀ ਸ਼ਲਾਘਾ ਅਗਲੀ ਖ਼ਬਰ ਨੀਟ ਪੇਪਰ ਲੀਕ ਘੁਟਾਲੇ ਨੇ ਕੇਂਦਰ ਸਰਕਾਰ ਅਤੇ ਦੇਸ਼ ਦੇ ਸਿੱਖਿਆ ਵਿਭਾਗ ਦੀ ਭਰੋਸੇ ਯੋਗਤਾ 'ਤੇ ਸਵਾਲੀਆ ਨਿਸ਼ਾਨ ਲਗਾਇਆ-...
Ad Position 24
No active advertisement