13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਵਲੋਂ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 16-06-2026
ਮੋਗਾ, 15 ਜੂਨ (ਜਸਪਾਲ ਸਿੰਘ ਬੱਬੀ)- ਸੀਨੀਅਰ ਸਿਟੀਜ਼ਨ ਕੌਂਸਲ, (ਸੇਵਾਮੁਕਤ ਕਰਮਚਾਰੀ) ਮੋਗਾ ਵਲੋਂ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੈੱਡ ਕਰਾਸ ਡੇ ਕੇਅਰ ਸੈਂਟਰ ਮੋਗਾ ਵਿਖੇ ਪੰਜਾਬ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ, ਫਾਊਂਡਰ ਮੈਂਬਰ ਅਤੇ ਕੌਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡਾ ਵਡਮੁੱਲਾ ਸਰਮਾਇਆ ਹਨ। ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਤਜਰਬੇ ਤੋਂ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਮਨਾਉਣ ਦਾ ਮਕਸਦ ਹੈ ਕਿ ਬਜ਼ੁਰਗਾਂ ਨਾਲ ਹੋਣ ਵਾਲਾ ਦੁਰਵਿਵਹਾਰ ਦੀ ਰੋਕਥਾਮ ਲਈ ਅੰਤਰ-ਰਾਸ਼ਟਰੀ ਨੈੱਟਵਰਕ ਦੇ ਤਾਲਮੇਲ ਨਾਲ ਮਾਨਵ-ਅਧਿਕਾਰਾਂ ਦੀ ਸੁਰੱਖਿਆ ਤੇ ਧਿਆਨ ਕੇਂਦਰਿਤ ਕਰਦੇ ਹੋਏ ਅਤੇ ਜਾਗਰੂਕਤਾ ਤੋਂ ਹੋਰ ਵਧੇਰੇ ਅਗੇ ਵਧਦੇ ਹੋਏ ਹੋਰ ਯੋਗ ਹੱਲ ਦੇ ਮੌਕੇ ਲੱਭਣਾ ਅਧੀਨ ਮਨਾਇਆ ਜਾ ਰਿਹਾ ਹੈ ਤਾਂ ਜੋ ਦੁਰਵਿਵਹਾਰ ਦੀ ਪਹਿਚਾਣ ਕਰਨ ਤੋਂ ਵੀ ਅੱਗੇ ਵਧਦੇ ਹੋਏ ਬਜ਼ੁਰਗਾਂ ਦੀ ਸੁਰੱਖਿਆ, ਮਾਣ ਸਨਮਾਨ ਅਤੇ ਅਪਣੇ ਜਿਉਣ ਦੇ ਅਧਿਕਾਰ ਨੂੰ ਬਣਾਈ ਰੱਖਣਾ। ਉਨ੍ਹਾਂ ਕਿਹਾ ਕਿ ਸਾਰੇ ਰਲ ਮਿਲ ਕੇ ਬਜ਼ੁਰਗ ਭਲਾਈ ਐਕਟ 2007 ਅਤੇ ਸੰਸ਼ੋਧਨ 2013 ਨੂੰ ਵਧ ਤੋਂ ਵੱਧ ਪ੍ਰਚਾਰ ਕੇ ਬਜ਼ੁਰਗਾਂ ਵਿਚ ਜਾਗਰੂਕਤਾ ਪੈਦਾ ਕਰੀਏ ਅਤੇ ਮੰਗ ਕਰੀਏ ਕਿ ਸਰਕਾਰ ਵਲੋਂ ਇਸ ਨੂੰ ਹੋਰ ਵਧੇਰੇ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਅਵਤਾਰ ਸਿੰਘ ਜਨਰਲ ਸਕੱਤਰ ਨੇ ਬਜ਼ੁਰਗਾਂ ਨਾਲ ਹੋਣ ਵਾਲੇ ਸਰੀਰਕ ਅਤੇ ਮਨੋਵਿਗਿਆਨਕ ਦੁਰਵਿਵਹਾਰ ਬਾਰੇ ਦੱਸਿਆ। ਵਿਜੇ ਸ਼ਰਮਾ ਅਤੇ ਜੋਗਿੰਦਰ ਸਿੰਘ ਲੋਹਾਮ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਪਿੰਡਾਂ, ਪਛੜੇ ਇਲਾਕੇ, ਗਰੀਬ ਬਸਤੀਆਂ, ਅਨਪੜ੍ਹ ਅਤੇ ਮਜ਼ਦੂਰ ਵਰਗ ਪਰਿਵਾਰਾਂ ਵਿੱਚ ਵਧੇਰੇ ਜਾਗਰੂਕਤਾ ਦੀ ਲੋੜ ਹੈ, ਉਹ ਅਜੇ ਵੀ ਪੁੱਛ ਰਹੇ ਹਨ ਕਿ ਬਜ਼ੁਰਗ ਭਲਾਈ ਐਕਟ ਕੀ ਹੈ ਅਤੇ ਸੀਨੀਅਰ ਸਿਟੀਜ਼ਨ ਦੇ ਕੀ ਅਧਿਕਾਰ ਹਨ, ਸੀਨੀਅਰ ਸਿਟੀਜ਼ਨ ਕਾਰਡ ਕਿਥੋਂ ਅਤੇ ਕਿਵੇਂ ਬਣਦਾ ਹੈ ਤੇ ਇਸ ਦੇ ਕੀ ਫ਼ਾਇਦੇ ਹਨ। ਜਗਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਬੱਚਿਆਂ ਦੇ ਜ਼ਰੂਰਤ ਤੋਂ ਵੱਧ ਮੋਹ ਵਿਚ ਨਾ ਆ ਕੇ ਅਪਣੇ ਆਪ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਨਹੀਂ ਕਰਨਾ ਚਾਹੀਦਾ । ਦਰਬਾਰ ਸਿੰਘ ਗਿੱਲ ਨੇ ਕਿਹਾ ਕਿ ਆਪਾਂ ਮੁੱਢ ਤੋਂ ਹੀ ਬੱਚਿਆਂ ਵਿਚ ਬਜ਼ੁਰਗਾਂ ਪ੍ਰਤੀ ਸੇਵਾ, ਸੰਸਕਾਰ, ਸੱਭਿਅਕ ਵਿਚਾਰ, ਮਾਨ ਸਨਮਾਨ, ਸੁਰੱਖਿਆ, ਜਿਉਣ ਦਾ ਅਤੇ ਜਾਇਦਾਦ ਦੇ ਅਧਿਕਾਰ ਪ੍ਰਤੀ ਸੁਚੇਤ ਕਰੀਏ। ਇਸ ਮੌਕੇ ਜੋਗਿੰਦਰ ਸਿੰਘ ਲੋਹਾਮ, ਅਮਰ ਸਿੰਘ ਸੁਪਰਡੈਂਟ ਦੇ ਜਨਮ ਦਿਨ ਤੇ ਵਧਾਈ ਦਿੱਤੀ ਤੇ ਲਮੇਰੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਗੁਰਚਰਨ ਸਿੰਘ ਸੁਪਰਡੈਂਟ, ਅਮਰ ਸਿੰਘ ਵਿਰਦੀ, ਜੋਗਿੰਦਰ ਸਿੰਘ ਸੰਘਾ, ਰਜਿੰਦਰ ਸਿੰਘ ਲੋਹਾਮ, ਗਿਆਨ ਸਿੰਘ, ਵਿਜੈ ਕੁਮਾਰ ਸੂਦ, ਸੁਰਿੰਦਰ ਸਿੰਘ, ਨਿਰੰਜਨ ਸਿੰਘ, ਸੁਰਿੰਦਰ ਕੁਮਾਰ ਬਾਂਸਲ, ਸੁਰਜੀਤ ਸਿੰਘ, ਦਰਸ਼ਨ ਸਿੰਘ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 26 ਨੂੰ ਸੈਂਕੜੇ ਵਾਹਨਾਂ ਦੇ ਕਾਫ਼ਲੇ ਰਾਹੀਂ ਕੱਢੀ ਜਾਵੇਗੀ ਨਸ਼ਿਆਂ ਵਿਰੋਧੀ ਜਾਗਰੂਕਤਾ ਰੈਲੀ- ਡਾ. ਢਿੱਲੋਂ ਫ਼ਰੀਦਕੋਟ ਤੋਂ... ਅਗਲੀ ਖ਼ਬਰ ਹਾੜ੍ਹ ਦੀ ਸੰਗਰਾਂਦ ਮੌਕੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ
Ad Position 24