ਮੋਗਾ, 18 ਜੂਨ (ਸੁਰਿੰਦਰਪਾਲ ਸਿੰਘ)-ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਲਾਲ ਦੁਆਰਾ ਮੰਦਰ ਵਿਖੇ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਦੇ ਅਸ਼ੀਰਵਾਦ ਸਦਕਾ ਵਿਸ਼ੇਸ਼ ਸਤਸੰਗ ਅਤੇ ਆਰਤੀ ਦਾ ਆਯੋਜਨ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਸਭ ਤੋਂ ਪਹਿਲਾਂ ਪਰਮ ਹੰਸ ਯੋਗੀਰਾਜ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਦੇ ਅਸ਼ੀਰਵਾਦ ਨਾਲ ਸ਼ਰਧਾਲੂਆਂ ਨੇ ਬਾਵਾ ਲਾਲ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਗੁਰੂ ਮਹਿਮਾ ਦਾ ਗੁਣਗਾਨ ਸੁਣਿਆ। ਪੰਡਤ ਸ਼੍ਰਵਣ ਕੁਮਾਰ ਦੀ ਅਗਵਾਈ ਹੇਠ ਮੰਦਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਰਜਿੰਦਰ ਵਧਵਾ, ਵੀਨਾ ਵਧਵਾ, ਕੁਲਦੀਪ ਵਧਵਾ, ਪ੍ਰਿਅੰਕਾ ਵਧਵਾ, ਰਮੇਸ਼ ਵਧਵਾ, ਨੀਤੂ ਕਪੂਰ, ਰਿਸ਼ੀ ਕਪੂਰ ਆਦਿ ਨੇ ਬਾਵਾ ਲਾਲ ਦੇ ਦਰਬਾਰ ਵਿਚ ਜੋਤ ਪ੍ਰਚੰਡ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮਹਿਲਾ ਸਤਸੰਗ ਮੰਡਲੀ ਦੀਆਂ ਮੈਂਬਰਾਂ ਨੇ ਭਜਨਾਂ ਰਾਹੀਂ ਬਾਵਾ ਲਾਲ ਦਿਆਲ ਦੀ ਮਹਿਮਾ ਦਾ ਗੁਣਗਾਨ ਕੀਤਾ। ਭਜਨ ਗਾਇਕਾਂ ਨੇ ਮੇਰਾ ਤੁਹਾਡੀ ਕਿਰਪਾ ਨਾਲ ਸਭ ਕੰਮ ਹੋ ਰਿਹਾ ਹੈ ਅਤੇ ਬਾਬਾ ਤੇਰੇ ਚਰਨਾਂ ਦੀ ਧੂੜ ਜੋ ਮਿਲ ਜਾਵੇ ਵਰਗੇ ਭਜਨਾਂ ਦਾ ਗਾਇਣ ਕਰ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਮੰਦਰ ਦੇ ਚੇਅਰਮੈਨ ਰਜਿੰਦਰ ਵਧਵਾ ਨੇ ਸੰਗਤ ਨੂੰ ਮੰਦਰ ਵਿਚ ਰੋਜ਼ਾਨਾ ਹੋਣ ਵਾਲੇ ਸੰਕੀਰਤਨ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮੰਦਰ ਦੇ ਵੱਡੇ ਸਤਸੰਗ ਹਾਲ ਵਿਚ ਜਲਦ ਹੀ ਮੂਰਤੀ ਸਥਾਪਨਾ ਕੀਤੀ ਜਾਵੇਗੀ, ਜਿਸ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸੰਕੀਰਤਨ ਉਪਰੰਤ ਬਾਵਾ ਲਾਲ ਦੀ ਆਰਤੀ ਕਰ ਕੇ ਸੰਗਤ ਵਿਚ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਰਜਿੰਦਰ ਵਧਵਾ, ਬਬਲੂ ਕੰਡਾ, ਅਸ਼ਵਨੀ ਕੁਮਾਰ ਧਰਮਕੋਟ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਆਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸ਼ਇੰਦਰ ਰਾਜਾ, ਰਮੇਸ਼ ਵਧਵਾ, ਰਾਜੀਵ ਉੱਪਲ, ਰਜਿੰਦਰ ਕੁਮਾਰ ਨਾਰੰਗ, ਭੁਪਿੰਦਰ ਸਿੰਘ ਬਬਲੂ, ਵਿਜੈ ਕੁਮਾਰ, ਰੌਬਿਨ, ਅਨਿਲ ਕੁਮਾਰ, ਆਸ਼ੀਸ਼ ਸੂਦ, ਰਾਜਿੰਦਰ ਨਾਰੰਗ ਅਤੇ ਸਮੂਹ ਸੇਵਾਦਾਰ ਹਾਜ਼ਰ ਸਨ।