ਮੋਗਾ, 18 ਜੂਨ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਮੁਦਕੀ (ਜ਼ਿਲ੍ਹਾ ਫ਼ਿਰੋਜ਼ਪੁਰ) ਵਿਖੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਪੱਤੀ ਮੁਲਤਾਨੀ ਵਿਚ ਇਕ ਅਹਿਮ ਮੀਟਿੰਗ ਕਰਵਾਈ ਗਈ। ਮੀਟਿੰਗ ਦੌਰਾਨ ਕਿਸਾਨੀ ਅਤੇ ਲੋਕ ਮੁੱਦਿਆਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਵਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਲੀਡਰਸ਼ਿਪ ਵਿਚ ਅੱਗੇ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ। ਜਸਵਿੰਦਰ ਸਿੰਘ ਬੱਬੂ ਭੈਲ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਫ਼ਿਰੋਜ਼ਪੁਰ, ਬੋਹੜ ਸਿੰਘ ਭੈਲ ਨੂੰ ਜਨਰਲ ਸਕੱਤਰ ਫ਼ਿਰੋਜ਼ਪੁਰ, ਮਨਪ੍ਰੀਤ ਸਿੰਘ ਘਾਲੀ ਨੂੰ ਤਹਿਸੀਲ ਪ੍ਰਧਾਨ ਤਲਵੰਡੀ ਭਾਈ, ਗੁਰਵਿੰਦਰ ਸਿੰਘ ਭੁੱਚੋ ਨੂੰ ਬਲਾਕ ਪ੍ਰਧਾਨ ਘੱਲ ਖ਼ੁਰਦ, ਸਤਨਾਮ ਸਿੰਘ ਨੂੰ ਇਕਾਈ ਪ੍ਰਧਾਨ ਮੁਦਕੀ, ਲਖਵੀਰ ਸਿੰਘ ਭੈਲ ਨੂੰ ਇਕਾਈ ਮੀਤ ਪ੍ਰਧਾਨ ਮੁਦਕੀ, ਪਵਨ ਕੁਮਾਰ ਗਰਗ ਨੂੰ ਸੀਨੀਅਰ ਮੀਤ ਪ੍ਰਧਾਨ ਮੁਦਕੀ, ਪ੍ਰਤਾਪ ਸਿੰਘ ਭੈਲ ਨੂੰ ਇਕਾਈ ਸਕੱਤਰ, ਰਾਜ ਕੁਮਾਰ ਚਾਵਲਾ ਨੂੰ ਪ੍ਰੈੱਸ ਸਕੱਤਰ, ਡਾ. ਵਿਨੋਦ ਕੁਮਾਰ ਨੂੰ ਬਲਾਕ ਮੀਤ ਪ੍ਰਧਾਨ, ਰਾਜੇਸ਼ ਕੁਮਾਰ ਮਹਿਤਾ ਨੂੰ ਖ਼ਜ਼ਾਨਚੀ ਇਕਾਈ ਮੁਦਕੀ ਅਤੇ ਗੁਰਵਿੰਦਰ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਸੁੱਖ ਗਿੱਲ ਮੋਗਾ ਨੇ ਕਿਹਾ ਕਿ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜ ਕੇ ਕਿਸਾਨੀ ਹੱਕਾਂ ਅਤੇ ਲੋਕ ਮਸਲਿਆਂ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਜਥੇਬੰਦੀ ਦੀਆਂ ਨੀਤੀਆਂ ਅਤੇ ਲੋਕ ਹਿਤਾਂ ਲਈ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ਜਥੇਬੰਦੀ ਨਾਲ ਜੋੜਨ ਵਿਚ ਸੁਖਮੰਦਰ ਸਿੰਘ ਮਿਸ਼ਰੀ ਵਾਲਾ ਮੀਤ ਪ੍ਰਧਾਨ ਪੰਜਾਬ, ਜਗਦੀਸ਼ ਸਿੰਘ ਦੀਸ਼ਾ ਮਿਸ਼ਰੀ ਵਾਲਾ ਜ਼ਿਲ੍ਹਾ ਆਗੂ ਅਤੇ ਗੁਰਪ੍ਰੀਤ ਸਿੰਘ ਪੀਤਾ ਫਿਰੋਜ਼ਸ਼ਾਹ ਸਪੋਕਸਪਰਸਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੀਟਿੰਗ ਵਿਚ ਰਣਜੀਤ ਸਿੰਘ ਮੱਲ੍ਹੀ ਚੱਕ ਤਾਰੇਵਾਲਾ ਤਹਿਸੀਲ ਪ੍ਰਧਾਨ ਧਰਮਕੋਟ, ਰਮਨਦੀਪ ਸਿੰਘ ਰਸੂਲਪੁਰ ਸੋਸ਼ਲ ਮੀਡੀਆ ਇੰਚਾਰਜ, ਦੀਪ ਸ਼ਹਿਰੀ ਪ੍ਰਧਾਨ ਮੁਦਕੀ, ਕੁਲਜੀਤ ਰੌਂਤਾ ਯੂਥ ਜ਼ਿਲ੍ਹਾ ਪ੍ਰਧਾਨ ਮੋਗਾ ਸ਼ਹਿਰੀ, ਚੰਦਨਦੀਪ ਸਿੰਘ ਰੌਂਤਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਕੁਲਵੀਰ ਸਿੰਘ ਕੰਗ ਕੋਰ ਕਮੇਟੀ ਮੈਂਬਰ ਪੰਜਾਬ ਸਮੇਤ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਕਈ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।