ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮੋਗਾ ਪੁਲਿਸ ਨੇ ਇਕ ਹਫਤੇ ਵਿਚ 40 ਮੁਕੱਦਮੇ ਦਰਜ ਕਰਕੇ 54 ਦੋਸ਼ੀ ਕੀਤੇ ਗ੍ਰਿਫਤਾਰ

Ad Position 21
No active advertisement
ਅਜੀਤ ਡੈਸਕ 28-06-2026
ਮੋਗਾ, 27 ਜੂਨ (ਗੁਰਤੇਜ ਸਿੰਘ ਬੱਬੀ)-ਮੋਗਾ ਪੁਲਿਸ ਵਲੋਂ 20 ਜੂਨ ਤੋਂ ਲੈ ਕੇ 26 ਜੂਨ ਤੱਕ ਕੀਤੀ ਕਾਰਗੁਜ਼ਾਰੀ ਦੌਰਾਨ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਕੀਤੇ ਗਏ ਚਾਰ ਕਾਸੋ ਅਪ੍ਰੇਸ਼ਨ ਤਹਿਤ 7 ਮੁਕੱਦਮੇ ਦਰਜ ਕਰਕੇ 9 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 48 ਗਰਾਮ ਹੈਰੋਇਨ ਬਰਾਮਦ ਕੀਤੀ। ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ ਕੀਤੀ ਕਾਰਵਾਈ ਵਿਚ 6 ਮੁਕੱਦਮੇ ਦਰਜ ਕਰਕੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ 1515.750 ਲੀਟਰ ਸ਼ਰਾਬ ਠੇਕਾ ਬਰਾਮਦ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮੋਗਾ ਪੁਲਿਸ ਵਲੋਂ ਡਰੱਗ ਵਿਭਾਗ ਦੀ ਟੀਮ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਪ੍ਰੇਮ ਮੈਡੀਕਲ ਕੋਟ ਈਸੇ ਖਾਂ ਤੋਂ 5600 ਪ੍ਰੈਗਾਬਲਿਨ ਕੈਪਸੂਲ, 569 ਨਸ਼ੀਲੀਆਂ ਗੋਲੀਆਂ, ਦਸ ਹਜ਼ਾਰ ਡਰੱਗ ਮਨੀ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਅਸਲਾ ਐਕਟ ਦਾ ਇਕ ਮੁਕੱਦਮਾ ਦਰਜ ਕਰਕੇ ਇਕ ਦੋਸ਼ੀ ਤੋਂ ਇਕ ਪਿਸਟਲ, ਇਕ ਮੈਗਜ਼ੀਨ, ਚਾਰ ਰੌਂਦ ਬਰਾਮਦ ਕੀਤੇ। ਇਸ ਤੋਂ ਇਲਾਵਾ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦਸ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਦੋ ਕਿਰਪਾਨਾਂ, ਇਕ ਲੋਹਾ ਰਾਡ, ਇਕ ਡਾਂਗ, ਇਕ ਮੋਬਾਈਲ ਚੋਰੀ ਸ਼ੁਦਾ, 17 ਕਿੱਲੋ ਤਾਂਬਾ ਤਾਰ ਅਤੇ ਪੰਜਾਹ ਹਜ਼ਾਰ ਨਗਦੀ ਬਰਾਮਦ ਕੀਤੀ ਅਤੇ ਤਿੰਨ ਭਗੌੜੇ ਵੀ ਕਾਬੂ ਕੀਤੇ ਗਏ। ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਮੋਗਾ ਪੁਲਿਸ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਅਤੇ ਹੁਣ ਤੱਕ ਆਮ ਪਬਲਿਕ ਨਾਲ 52 ਸੈਮੀਨਾਰ ਲਗਾਏ ਜਾ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਾਤਮੇ ਲਈ ਲੋਕ ਪੁਲਿਸ ਨੂੰ ਸਹਿਯੋਗ ਦੇਣ ਤਾਂ ਕਿ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਪੱਟਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਲਾਲਾ ਲਾਜਪਤ ਰਾਏ ਦੇ ਵਿਚਾਰ ਅੱਜ ਵੀ ਰਾਸ਼ਟਰਵਾਦ ਦੀ ਸਭ ਤੋਂ ਵੱਡੀ ਪ੍ਰੇਰਨਾ ਹਨ-ਤਰੁਣ ਚੁੱਘ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਦੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰਾਂ ਨਾਲ ਕੀਤਾ ਸਨਮਾਨਿਤ
Ad Position 24
No active advertisement