ਮੋਗਾ, 28 ਜੂਨ (ਸੁਰਿੰਦਰਪਾਲ ਸਿੰਘ)-ਐਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਵਿਚ ਹੋਈ ਜਿਸ ਵਿਚ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਸਿੱਧੀ ਭਰਤੀ ਅਤੇ ਤਰੱਕੀਆਂ ਵਿਚ ਰਾਖਵਾਂਕਰਨ ਨੀਤੀ ਦੀ ਉਲੰਘਣਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। 25 ਜੂਨ ਨੂੰ ਸਿੱਧੀ ਭਰਤੀ ਰਾਹੀਂ ਲੈਕਚਰਾਰ ਕੇਡਰ ਦੀਆਂ 1013 ਅਸਾਮੀਆਂ ਭਰਨ ਦਿੱਤੇ ਇਸ਼ਤਿਹਾਰ ਵਿਚ ਪੰਜਾਬੀ, ਅਰਥ-ਸ਼ਾਸਤਰ, ਕਾਮਰਸ, ਫਿਜ਼ਿਕਸ, ਭੂਗੋਲ, ਬਾਇਉਲੋਜੀ, ਰਸਾਇਣ ਵਿਗਿਆਨ, ਅਤੇ ਗਣਿਤ ਵਿਸ਼ਿਆਂ ਵਿਚ ਐਸ.ਸੀ./ ਬੀ.ਸੀ. ਵਰਗ ਦਾ ਰਾਖਵਾਂਕਰਨ ਸਿਫ਼ਰ ਕਰ ਦਿੱਤਾ ਗਿਆ ਹੈ ਜੋ ਕਿ ਰਾਖਵਾਂਕਰਨ ਨੀਤੀ ਦੀ ਸ਼ਰੇਆਮ ਉਲੰਘਣਾ ਹੈ। ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਰਾਖਵਾਂਕਰਨ ਵਿਰੋਧੀ ਵਤੀਰੇ ਕਾਰਨ ਐਸ.ਸੀ. ਬੀ.ਸੀ. ਵਰਗ ਦੇ ਮੁਲਾਜ਼ਮਾਂ, ਵਿਦਿਆਰਥੀਆਂ, ਆਮ ਲੋਕਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਅਤੇ ਸਰਕਾਰ ਦੀ ਇਸ ਸਾਜ਼ਿਸ਼ ਪੂਰਨ ਨੀਤੀ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਅਤੇ ਭਲਾਈ ਮੰਤਰੀ ਪੰਜਾਬ ਦੇ ਢਿੱਲਮੱਠ ਵਾਲੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਆਪਣੇ ਸੰਵਿਧਾਨਿਕ ਹੱਕ ਬਚਾਉਣ ਲਈ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਦਫ਼ਤਰ ਫ਼ੇਜ਼ 3 ਬੀ-1 ਮੋਹਾਲੀ ਵਿਖੇ ਮਿਤੀ 10 ਜੁਲਾਈ ਨੂੰ ਰੋਸ ਧਰਨਾ ਦਿੰਦੇ ਹੋਏ ਭਲਾਈ ਮੰਤਰੀ ਪੰਜਾਬ, ਸਕੱਤਰ ਭਲਾਈ ਵਿਭਾਗ ਅਤੇ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਦੇ ਪੁਤਲੇ ਫੂਕੇ ਜਾਣਗੇ। ਮੀਟਿੰਗ ‘ਚ ਸੂਬਾ ਸਕੱਤਰ ਜਨਰਲ ਬਲਵਿੰਦਰ ਲਤਾਲਾ, ਲਛਮਣ ਸਿੰਘ ਨਬੀਪੁਰ ਜਨਰਲ ਸਕੱਤਰ ਪੰਜਾਬ, ਪਰਵਿੰਦਰ ਭਾਰਤੀ ਸੀਨੀਅਰ ਮੀਤ ਪ੍ਰਧਾਨ, ਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਦੀਪ ਸਿੰਘ ਤੂਰ ਮੀਤ ਪ੍ਰਧਾਨ, ਸੁਪਿੰਦਰ ਸਿੰਘ ਸਕੱਤਰ, ਹਰਪਾਲ ਸਿੰਘ ਮੀਤ ਪ੍ਰਧਾਨ, ਬਲਬੀਰ ਸਿੰਘ ਜ਼ਿਲ੍ਹਾ ਪ੍ਰਧਾਨ, ਕੁਲਬੀਰ ਸਿੰਘ ਫ਼ਾਜ਼ਿਲਕਾ, ਗੁਰਟੇਕ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਲਛਮਣ ਸਿੰਘ ਨਬੀਪੁਰ ਜ਼ਿਲ੍ਹਾ ਪ੍ਰਧਾਨ ਪਟਿਆਲਾ, ਸੁਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਤਿਹਗੜ੍ਹ ਸਾਹਿਬ, ਪਰਵਿੰਦਰ ਭਾਰਤੀ ਰੂਪ ਨਗਰ, ਹਰਬੰਸ ਲਾਲ ਪਰਜੀਆਂ, ਦੇਸ ਰਾਜ ਜਲੰਧਰ, ਬਲਜੀਤ ਸਿੰਘ ਸਲਾਣਾ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ ਨਾਰੀਕੇ, ਪਰਮਜੀਤ ਸਿੰਘ ਤਰਨਤਾਰਨ, ਗੁਰਮੀਤ ਸਿੰਘ ਫ਼ਰੀਦਕੋਟ, ਦਰਸ਼ਨ ਸਿੰਘ ਸੁਹਾਗਹੇੜੀ, ਤਰਸੇਮ ਫ਼ਰੀਦਕੋਟ, ਕਰਮਜੀਤ ਸਿੰਘ ਇੱਕਲਾਹੀ, ਗੁਰਮੇਜ ਆਹੀਰ, ਸੁਖਪਾਲ ਬਕਰਾਹਾ, ਜਗਤਾਰ ਜੱਗੀ, ਪ੍ਰੇਮ ਸਿੰਘ ਮੌਲਵੀਵਾਲਾ, ਰਛਪਾਲ ਸਿੰਘ ਭੁਮਬਲੀ, ਸਵਿੰਦਰ ਸਿੰਘ ਜੈਤੋ ਸਰਜਾ, ਰਣਜੀਤ ਸਿੰਘ, ਬਿਆਸ ਲਾਲ, ਇੰਦਰਜੀਤ ਸਿੰਘ ਰੋਪੜ, ਹਰਜਿੰਦਰ ਸਿੰਘ, ਦਲਬਾਰਾ ਸਿੰਘ, ਰਾਜਵਿੰਦਰ ਸਿੰਘ, ਜਗਜੀਤ ਸਿੰਘ ਲੱਡਾ, ਪਲਮਿੰਦਰ ਸਿੰਘ, ਹਰੀਕ੍ਰਿਸ਼ਨ, ਅੰਮ੍ਰਿਤਪਾਲ ਸਿੰਘ, ਭਰਤ ਪ੍ਰਤਾਪ ਤੇ ਹੋਰ ਸਾਥੀ ਸ਼ਾਮਿਲ ਹੋਏ।