ਪੈਨਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਨੇ 7 ਅਗਸਤ ਨੂੰ ਸਾਂਝਾ ਫ਼ਰੰਟ ਦੀ ਮਹਾਂ ਰੈਲੀ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ
ਪੈਨਸ਼ਨਰਜ਼ ਦੀਆਂ ਮੰਗਾਂ ਦੀ ਪ੍ਰਾਪਤੀ ਲਈ 1 ਅਕਤੂਬਰ ਤੋਂ ਗ੍ਰਿਫ਼ਤਾਰੀਆਂ ਦਾ ਦੌਰ ਹੋਵੇਗਾ ਸ਼ੁਰੂ
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਨਗਰ ਕਮੇਟੀ ਦੇ ਦਫ਼ਤਰ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਗੁਰਜੰਟ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਅਮਰਜੀਤ ਸਿੰਘ ਸਕੱਤਰ ਵਲੋਂ ਸਟੇਜ ਦਾ ਸੰਚਾਲਨ ਬੜੀ ਹੀ ਖ਼ੂਬਸੂਰਤੀ ਨਾਲ ਕੀਤਾ ਗਿਆ।
ਪ
ਪੈਨਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਆਗੂ ਮੀਟਿੰਗ ਦੌਰਾਨ 7 ਅਗਸਤ ਦੀ ਮਹਾਂ ਰੈਲੀ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕਰਦੇ ਹੋਏ। ਅਜੀਤ ਤਸਵੀਰ
02-08-2026
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਨਗਰ ਕਮੇਟੀ ਦੇ ਦਫ਼ਤਰ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਗੁਰਜੰਟ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਅਮਰਜੀਤ ਸਿੰਘ ਸਕੱਤਰ ਵਲੋਂ ਸਟੇਜ ਦਾ ਸੰਚਾਲਨ ਬੜੀ ਹੀ ਖ਼ੂਬਸੂਰਤੀ ਨਾਲ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ 29 ਜੁਲਾਈ ਦੀ ਸੰਗਰੂਰ ਮਹਾਂ ਰੈਲੀ ਵਿਚ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਵਾਲੇ ਬਾਘਾ ਪੁਰਾਣਾ ਅਤੇ ਸਮੂਹ ਜ਼ਿਲ੍ਹਾ ਮੋਗਾ ਦੇ ਪੈਨਸ਼ਨਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਰੂਰ ਦੀ ਮਹਾਂ ਰੈਲੀ ਦੀ ਸਫਲਤਾ ਨੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਅਤੇ ਉਸ ਨੂੰ ਪੈਨਸ਼ਨਰ ਜੁਆਇੰਟ ਫ਼ਰੰਟ ਨਾਲ 12 ਅਗਸਤ ਨੂੰ ਮੁੱਖ ਸਕੱਤਰ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਉਣ ਦਾ ਪੱਤਰ ਲਿਖਤੀ ਰੂਪ ਵਿਚ ਦੇਣਾ ਪਿਆ ਹੈ। ਸੁਰਿੰਦਰਪਾਲ ਸਿੰਘ ਵਰਕਿੰਗ ਪ੍ਰਧਾਨ ਨੇ ਸਮੂਹ ਪੈਨਸ਼ਨਰਾਂ ਨੂੰ 7 ਅਗਸਤ ਦੀ ਮੁਲਾਜ਼ਮਾਂ ਪੈਨਸ਼ਨਰਾਂ ਦੀ ਕੋਆਰਡੀਨੇਸ਼ਨ ਕਮੇਟੀ ਵਲੋਂ ਉਲੀਕੀ ਸਰਕਾਰ ਹਿਲਾਓ ਮਹਾਂ ਰੈਲੀ ਵਿਚ ਜਾਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਾਂਝੇ ਸੰਘਰਸ਼ ਅੱਜ ਦੇ ਸਮੇਂ ਦੀ ਅਣਸਰਦੀ ਲੋੜ ਹੈ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਡੀ.ਏ. ਸਬੰਧੀ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਨੂੰ ਲਾਗੂ ਕਰ ਕੇ ਕੇਂਦਰ ਦੇ ਬਰਾਬਰ ਡੀ.ਏ. 60 ਫ਼ੀਸਦੀ ਕਰੇ ਅਤੇ ਛੇਵੇਂ ਪੇ ਕਮਿਸ਼ਨ ਦੀ ਸਿਫ਼ਾਰਸ਼ ਅਨੁਸਾਰ 2.59 ਦਾ ਗੁਣਾਂਕ ਲਾਗੂ ਕਰ ਕੇ 1 ਜਨਵਰੀ 2016 ਤੋਂ ਪਹਿਲੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਸੋਧ ਕੇ ਬਣਦੇ ਬਕਾਏ ਯਕਮੁਸ਼ਤ ਜਾਰੀ ਕਰੇ। ਬਲਦੇਵ ਸਿੰਘ ਰੋਡੇ, ਜਸਪਾਲ ਸਿੰਘ ਕੰਡਾ, ਸੁਖਦੇਵ ਸਿੰਘ ਬੁੱਧ ਸਿੰਘ ਵਾਲਾ, ਕਰਮਜੀਤ ਸਿੰਘ, ਸਾਮਰਜੀਤ ਸਮਾਲਸਰ ਅਤੇ ਸੁਰਿੰਦਰ ਰਾਮ ਕੁੱਸਾ ਸੂਬਾ ਜਨਰਲ ਸਕੱਤਰ ਨੇ ਛੇਵੇਂ ਪੇ ਕਮਿਸ਼ਨ ਦੇ ਬਕਾਏ ਸਬੰਧੀ ਦੱਸਿਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬਾਘਾ ਪੁਰਾਣਾ ਅਤੇ ਹੋਰ ਸਥਾਨਕ ਦਫ਼ਤਰਾਂ ਸਕੂਲਾਂ ਵਲੋਂ 4 ਮਹੀਨੇ ਬੀਤ ਜਾਣ ਦੇ ਬਾਵਜੂਦ ਬਕਾਏ ਨਹੀਂ ਪਾਏ ਗਏ। ਇਸ ‘ਤੇ ਬੀ.ਪੀ.ਈ.ਓ. ਦਫ਼ਤਰ ਗਰਲਜ਼ ਸਕੂਲ ਬਾਘਾ ਪੁਰਾਣਾ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਅਗਸਤ ਮਹੀਨੇ ਵਿਚ ਇਹ ਬਕਾਏ ਪਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਰਹਿੰਦੀਆਂ ਕਿਸ਼ਤਾਂ ਦੇ ਬਿੱਲ ਖ਼ਜ਼ਾਨਾ ਦਫ਼ਤਰ ਭੇਜ ਦਿੱਤੇ ਜਾਣਗੇ। ਰਘਵੀਰ ਸਿੰਘ ਲੰਗੇਆਣਾ ਨੇ ਪੈਨਸ਼ਨਰਾਂ ਦੇ ਦੁੱਖਾਂ ਦੀ ਬਾਤ ਪਾਉਂਦੀ ਕਵਿਤਾ ਪੇਸ਼ ਕੀਤੀ। ਪਰਮਜੀਤ ਸਿੰਘ ਰਖਰਾ, ਸੁਰਿੰਦਰ ਸਿੰਘ ਖੁਰਾਣਾ, ਅਵਤਾਰ ਸਿੰਘ ਪੱਪੂ, ਚਰਨਜੀਤ ਸਿੰਘ ਰਾਜੇਆਣਾ ਨੇ ਸਮੂਹ ਡੀ.ਡੀ.ਓ. ਨੂੰ ਅਪੀਲ ਕੀਤੀ ਕਿ ਉਹ ਆਪਣੇ ਮੌਜੂਦਾ ਮੁਲਾਜ਼ਮਾਂ ਦੇ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਦਿੱਤਾ ਜਾਵੇ। ਅੱਜ ਦੀ ਮੀਟਿੰਗ ‘ਚ ਸਫ਼ਾਈ ਸੇਵਕਾਂ ਦੀ ਹੜਤਾਲ ਦੀ ਪੂਰਨ ਹਮਾਇਤ ਕਰਦਿਆਂ ਉਨ੍ਹਾਂ ਦੇ ਸਥਾਨਕ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਸਫ਼ਾਈ ਸੇਵਕਾਂ ‘ਤੇ ਹੋਏ ਬਰਨਾਲੇ ਜਬਰ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ। ਮੀਟਿੰਗ ਵਿਚ ਅਮਰਜੀਤ ਸਿੰਘ ਰਣੀਆਂ, ਨਿਰੰਜਨ ਸਿੰਘ ਰਾਜੇਆਣਾ, ਅਜਮੇਰ ਸਿੰਘ, ਸੁਖਚੈਨ ਸਿੰਘ ਸੇਖਾ ਖ਼ੁਰਦ, ਮਲਕੀਤ ਸਿੰਘ ਬਰਾੜ, ਗੁਰਮੀਤ ਸਿੰਘ ਬਾਘਾ ਪੁਰਾਣਾ, ਸੰਤ ਸਿੰਘ, ਪ੍ਰਿੰਸੀਪਲ ਜਗਰੂਪ ਸਿੰਘ, ਪਿਆਰਾ ਸਿੰਘ ਉੱਗੋਕੇ, ਬਖਸ਼ੀਸ਼ ਸਿੰਘ ਨੱਥੋਕੇ, ਦਿਲਬਾਗ ਸਿੰਘ ਕਾਲੇਕੇ, ਦਿਲਬਾਗ ਸਿੰਘ ਮਾਣੂੰਕੇ, ਗੁਰਦੇਵ ਸਿੰਘ ਲੰਡੇ, ਕੇਵਲ ਸਿੰਘ ਚੰਨੂਵਾਲਾ, ਗੁਰਮੀਤ ਸਿੰਘ ਠੱਠੀ ਭਾਈ, ਮਨੋਹਰ ਲਾਲ ਕਟਾਰੀਆ, ਗੁਰਦੇਵ ਸਿੰਘ ਲੰਡਾ, ਗੁਰਦਰਸ਼ਨ ਸਿੰਘ ਸੰਘਾ, ਬਲਵਿੰਦਰ ਸਿੰਘ ਥਰਾਜ, ਅਵਤਾਰ ਸਿੰਘ ਪੀ.ਟੀ.ਆਈ. ਅਤੇ ਹੋਰ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਹੋਏ।