ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪਿੰਡ ਡਾਲਾ ਦੇ ਨਿਵਾਸੀਆਂ ਨੇ ਐੱਸ.ਡੀ.ਓ. ਬੱਧਨੀ ਕਲਾਂ ਬਿਜਲੀ ਬੋਰਡ ਵਿਰੁੱਧ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 07-07-2026
ਬੱਧਨੀ ਕਲਾਂ, 6 ਜੁਲਾਈ (ਸੰਜੀਵ ਕੋਛੜ)-ਬੀਤੇ ਦਿਨਾਂ ਤੋਂ ਸਬ ਡਵੀਜ਼ਨ ਬੱਧਨੀ ਕਲਾਂ ਦੇ ਐੱਸ.ਡੀ.ਓ. ਅਤੇ ਡਾਲਾ, ਤਖਾਣਵੱਧ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ‘ਚ ਆਪਸੀ ਤਕਰਾਰਬਾਜ਼ੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਅੱਜ ਕਸਬਾ ਬੱਧਨੀ ਕਲਾਂ ਦੀ ਸਬ ਡਵੀਜ਼ਨ ਦਫ਼ਤਰ ਦੇ ਗੇਟ ਅੱਗੇ ਵੱਡੀ ਗਿਣਤੀ ‘ਚ ਇਕੱਤਰ ਹੋਏ ਪਿੰਡ ਡਾਲਾ ਦੇ ਨਿਵਾਸੀਆਂ ਨੇ ਐਸ.ਡੀ.ਓ. ਬੱਧਨੀ ਕਲਾਂ ਬਿਜਲੀ ਬੋਰਡ ਦੇ ਵਿਰੁੱਧ ਧਰਨਾ ਲਗਾਉਂਦਿਆਂ ਜਿੱਥੇ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਉਕਤ ਅਧਿਕਾਰੀ ਦਾ ਪੁਤਲਾ ਫੂਕ ਕੇ ਵੀ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਉਕਤ ਅਧਿਕਾਰੀ ਵਲੋਂ ਕਿਸਾਨਾਂ ਮਜ਼ਦੂਰਾਂ ਦੇ ਬੀਤੇ ਲੰਮੇ ਸਮੇਂ ਤੋਂ ਰੋਕੇ ਹੋਏ ਕੰਮ ਨਾ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਪਿੰਡ ਡਾਲਾ ਵਿਖੇ ਬੀਤੇ ਇਕ ਸਾਲ ਤੋਂ ਕਿਸਾਨ ਸੁਰਜੀਤ ਸਿੰਘ ਦੇ ਟਰਾਂਸਫ਼ਾਰਮਰ ਨਹੀਂ ਲਗਾਇਆ ਜਾ ਰਿਹਾ, ਉੱਥੇ ਹੀ ਬਾਬਾ ਦੀਪ ਸਿੰਘ ਨਗਰ ਦਾ ਟਰਾਂਸਫ਼ਾਰਮਰ ਜੋ ਕਿ ਪਿੰਡ ਦੀ ਗਲੀ ਦੇ ਵਿਚਕਾਰ ਹੈ, ਉਸ ਨੂੰ ਵੀ ਪਾਸੇ ਕਰਕੇ ਯੋਗ ਜਗ੍ਹਾ ‘ਤੇ ਨਹੀਂ ਕੀਤਾ ਜਾ ਰਿਹਾ। ਬਾਬਾ ਜੀਵਨ ਸਿੰਘ ਬਸਤੀ ‘ਚ ਜੋ ਟਰਾਂਸਫ਼ਾਰਮ ਵੱਡਾ ਕਰਨ ਲਈ ਦਰਖਾਸਤ ਦਿੱਤੀ ਗਈ ਸੀ ਤੇ ਉਸ ਨੂੰ ਵੀ ਆਨਾਕਾਨੀ ਕਰਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਇਸੇ ਤਰਾਂ ਇਕ ਟਰਾਂਸਫ਼ਾਰਮਰ ਦੀਆਂ ਪੱਤੀਆਂ ਠੀਕ ਨਾ ਕਰਨ ਕਰਕੇ ਕਿਸਾਨਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ। ਇਸੇ ਤਰਾਂ ਹੋਰ ਵੀ ਬਿਜਲੀ ਦੇ ਅਨੇਕਾਂ ਹੋਰ ਕੰਮ ਜਿਨ੍ਹਾਂ ਦੀਆਂ ਦਰਖਾਸਤਾਂ ਲੰਮੇ ਸਮੇਂ ਤੋਂ ਦਿੱਤੀਆਂ ਗਈਆਂ ਹਨ ਉਨ੍ਹਾਂ ਨੂੰ ਕਰਨ ਦੀ ਬਜਾਏ ਟਾਲ ਮਟੋਲ ਕਰਕੇ ਸਾਰਿਆ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀ ਉੱਪਰ ਪੈਸੇ ਮੰਗਣ ਦੀ ਗੱਲ ਆਖਦਿਆਂ ਕਿਹਾ ਕਿ ਜਿੰਨਾਂ ਚਿਰ ਐਸ.ਡੀ.ਓ. ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਇਸ ਦਾ ਡਟਵਾਂ ਵਿਰੋਧ ਕਰਦਿਆਂ ਹਰ ਰੋਜ ਗੇਟ ਅੱਗੇ 2 ਘੰਟੇ ਧਰਨਾ ਲਗਾ ਕੇ ਰੋਸ ਜਾਹਿਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐਸ.ਡੀ.ਓ. ਬੱਧਨੀ ਕਲਾਂ ਦੀ ਬੀਤੇ ਦਿਨੀਂ ਬਦਲੀ ਵੀ ਕਰ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਜਿੱਥੇ ਬਿਜਲੀ ਕਰਮਚਾਰੀਆਂ ਵਲੋਂ ਵਿਰੋਧ ਕਰਦਿਆਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਅੱਜ ਉਨ੍ਹਾਂ ਵਲੋਂ ਦਫ਼ਤਰ ਦੇ ਗੇਟ ‘ਚ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰਾਂ ‘ਚ ਢੋਲ ਨਾਲ ਰੋਸ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਇਸ ਗੱਲ ਨੂੰ ਲੈ ਕੇ ਦੋਨਾਂ ਧਿਰਾਂ ‘ਚ ਸਥਿਤੀ ਪੂਰੀ ਤਣਾਅਪੂਰਨ ਬਣੀ ਹੋਈ ਸੀ ਜਿਸ ਨੂੰ ਦੇਖਦਿਆਂ ਡੀ.ਐਸ.ਪੀ. ਅਨਵਰ ਅਲੀ, ਐਸ.ਐਚ.ਓ. ਜਸਵਿੰਦਰ ਸਿੰਘ ਭੱਟੀ ਨੇ ਸਮੇਤ ਪੁਲਿਸ ਫੋਰਸ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹੋਏ ਸਨ ਅਤੇ ਡੀ.ਐਸ.ਪੀ. ਅਨਵਰ ਅਲੀ ਨੇ ਦੋਨਾਂ ਧਿਰਾਂ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਸਥਿਤੀ ‘ਤੇ ਕਾਬੂ ਪਾਇਆ। ਪਰ ਦੋਨਾਂ ਧਿਰਾਂ ਵਲੋਂ ਆਪੋ-ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਰੋਸ ਪ੍ਰਗਟ ਕੀਤਾ। ਬਿਜਲੀ ਕਰਮਚਾਰੀਆਂ ਵਲੋਂ ਜਿੱਥੇ ਬੀਤੇ ਦਿਨਾਂ ਤੋਂ ਲੜੀਵਾਰ ਸੰਘਰਸ਼ ਵਿੱਢਿਆ ਹੋਇਆ ਹੈ, ਉੱਥੇ ਹੀ ਉਨ੍ਹਾਂ ਨੇ ਅੱਜ ਵੀ ਸੇਵਾ ਮੁਕਤ ਕਰਮਚਾਰੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਏ ਗਏ ਧਰਨੇ ਦੌਰਾਨ ਆਪਣਾ ਰੋਸ ਪ੍ਰਗਟ ਕਰਦਿਆਂ ਸਰਕਾਰ ਵਲੋਂ ਐਸ.ਡੀ.ਓ. ਦੀ ਸਿਆਸੀ ਤੌਰ ‘ਤੇ ਕੀਤੀ ਗਈ ਬਦਲੀ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ‘ਚ ਬਿਜਲੀ ਕਾਮੇ, ਸੇਵਾ ਮੁਕਤ ਕਰਮਚਾਰੀ ਅਤੇ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਮੋਗਾ-2 ਦੀ ਮੀਟਿੰਗ ਹੋਈ ਅਗਲੀ ਖ਼ਬਰ ਲੋਕਲ ਗੁਰਪੁਰਬ ਕਮੇਟੀ ਵਲੋਂ ਕੀਰਤਨ ਦਰਬਾਰ 11 ਜੁਲਾਈ ਨੂੰ ਹੋਵੇਗਾ-ਬਲਜੀਤ ਸਿੰਘ ਵਿੱਕੀ
Ad Position 24
No active advertisement