ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪੰਜਾਬ ਸਰਕਾਰ ਨੰਬਰਦਾਰ ਯੂਨੀਅਨ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰੇ-ਪ੍ਰਧਾਨ ਜਗਸੀਰ ਕਾਲੇਕੇ

Ad Position 21
No active advertisement
ਅਜੀਤ ਡੈਸਕ 07-07-2026
ਬਾਘਾ ਪੁਰਾਣਾ, 6 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਨੰਬਰਦਾਰ ਐਸੋਸੀਏਸ਼ਨ ਗਾਲਿਬ ਤਹਿਸੀਲ ਬਾਘਾ ਪੁਰਾਣਾ ਦੇ ਨੰਬਰਦਾਰਾਂ ਵਲੋਂ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ‘ਚ ਨੰਬਰਦਾਰ ਯੂਨੀਅਨ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਯੂਨੀਅਨ ਨੰਬਰਦਾਰਾ ਨੇ ਕਿਹਾ ਕਿ ਸਰਕਾਰ ਦੁਬਾਰਾ ਚਲਾਈਆਂ ਜਾਂਦੀਆਂ ਸਕੀਮਾਂ ਨੂੰ ਨੰਬਰਦਾਰ ਯੂਨੀਅਨ ਗਰਾਉਂਡ ਲੈਵਲ ‘ਤੇ ਲਾਗੂ ਕਰਵਾਉਣ ‘ਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹੈ ਅਤੇ ਆਮ ਲੋਕਾਂ ਦੀਆਂ ਕਿ ਸਮੱਸਿਆਵਾਂ ਨੂੰ ਉਹ ਭਲੀ ਭਾਂਤੀ ਜਾਣਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪੁੱਜਦਾ ਕੀਤਾ ਜਾਂਦਾ ਹੈ, ਪਰ ਸਰਕਾਰ ਦੁਆਰਾ ਨੰਬਰਦਾਰਾ ਦੀਆਂ ਸਮੱਸਿਆਵਾਂ ਨੂੰ ਨਹੀਂ ਸੁਣਿਆ ਜਾਂਦਾ ਹਮੇਸ਼ਾ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਨੰਬਰਦਾਰਾ ਦੀਆਂ ਮੰਗਾਂ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਹੈ। ਇਸ ਮੌਕੇ ਇਕੱਠੇ ਹੋਏ ਨੰਬਰਦਾਰਾਂ ਨੇ ਕਿਹਾ ਕਿ ਜੇ ਸਰਪੰਚ ਪਿੰਡਾ ਦਾ ਵਿਕਾਸ ਕਰਾਉਂਦੇ ਹਨ ਤਾਂ ਨੰਬਰਦਾਰ ਹਮੇਸ਼ਾ ਹੀ ਲੋਕਾਂ ਦੇ ਨਿੱਜੀ ਕੰਮਾਂ ਲਈ ਤਤਪਰ ਰਹਿੰਦੇ ਹਨ। ਫਿਰ ਵੀ ਸਰਕਾਰ ਵਲੋਂ ਨੰਬਰਦਾਰਾਂ ਨਾਲ ਮਤਰੇਈ ਮਾਂ ਵਾਲਾ ਵਿਤਕਰਾ ਕਿਉ ਕੀਤਾ ਜਾਂਦਾ ਹੈ। ਇਕ ਪਾਸੇ ਪੰਜਾਬ ਸਰਕਾਰ ਵਲੋਂ ਸਰਪੰਚ ਦਾ ਮਾਣ ਭੱਤਾ ਦਸ ਹਜਾਰ ਰੁਪਏ ਕਰ ਦਿੱਤਾ ਗਿਆ ਹੈ ਅਤੇ ਨੰਬਰਦਾਰਾਂ ਨੂੰ ਸਿਰਫ਼ 1500 ਰੁਪਏ ਮਾਣ ਭੱਤਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਆਪਣੇ ਹੱਕੀ ਮੰਗਾਂ ਲਈ ਐਸ.ਡੀ.ਐਮ,ਡੀ.ਸੀ ਅਤੇ ਮੰਤਰੀਆਂ ਤੱਕ ਮੰਗ ਪੱਤਰ ਦੇ ਕੇ ਅੱਕ ਚੁੱਕੇ ਹਨ ਪਰ ਪੰਜਾਬ ਸਰਕਾਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀ ਦੇ ਰਹੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਨੰਬਰਦਾਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਨੰਬਰਦਾਰਾਂ ਵਲੋਂ ਸੂਬਾ ਪੱਧਰ ‘ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਸਮੇਂ ਜਗਸੀਰ ਸਿੰਘ ਕਾਲੇਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਤਹਿਸੀਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਮੀਤ ਪ੍ਰਧਾਨ ਅਵਤਾਰ ਸਿੰਘ ਸਮਾਧ ਭਾਈ, ਪ੍ਰੈੱਸ ਸਕੱਤਰ ਸਾਧੂ ਰਾਮ ਸ਼ਰਮਾ ਲੰਗੇਆਣਾ, ਸੋਨੀ ਘੋਲੀਆ, ਗੁਰਮੀਤ ਸਿੰਘ ਘੋਲੀਆ, ਗੁਰਪ੍ਰੀਤ ਸਿੰਘ ਰੋਡੇ, ਪਿਆਰਾ ਸਿੰਘ ਬੁੱਧ ਸਿੰਘ ਵਾਲਾ, ਜਸਪ੍ਰੀਤ ਸਿੰਘ ਨੱਥੋਕੇ, ਕੁਲਵੰਤ ਸਿੰਘ, ਅੰਮ੍ਰਿਤਪਾਲ ਸਿੰਘ ਸਾਹੋਕੇ, ਚਰਨਜੀਤ ਸਿੰਘ ਸਾਹੋਕੇ, ਗੰਗਾ ਸਿੰਘ, ਲਖਵਿੰਦਰ ਸਿੰਘ ਰੋਡੇ, ਹਰਮੇਲ ਸਿੰਘ, ਬਾਦਲ ਗੁਰਪ੍ਰੀਤ ਸਿੰਘ ਰੋਡੇ, ਹਰਮਨਦੀਪ ਸਿੰਘ ਵੈਰੋਕੇ, ਰੇਸ਼ਮ ਸਿੰਘ ਮੋੜ ਨੋ ਬਾਅਦ, ਭਜਨ ਸਿੰਘ ਭੇਖਾ, ਮਲਕੀਤ ਸਿੰਘ, ਦਵਿੰਦਰਪਾਲ ਸਿੰਘ, ਰਾਜਾ ਲੰਗੇਆਣਾ, ਗੁਰਪ੍ਰੀਤ ਸਿੰਘ ਲਧਾਈ ਕੇ, ਬਲਵਿੰਦਰ ਸਿੰਘ ਗਿੱਲ, ਜਸਵਿੰਦਰ ਕੌਰ ਗਿੱਲ, ਸਤਨਾਮ ਸਿੰਘ ਘੋਲੀਆ, ਭਾਗ ਸਿੰਘ ਸੁਖਾਨੰਦ, ਚਰਨਜੀਤ ਸਿੰਘ ਲੰਡੇ, ਬੇਅੰਤ ਸਿੰਘ ਦੱਲੂਆਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੈਂਡ ਪੂਲਿੰਗ ਪਾਲਿਸੀ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਅ) ਡਟ ਕੇ ਕਿਸਾਨਾਂ ਦੇ ਨਾਲ ਖੜ੍ਹਾ-ਪ੍ਰਧਾਨ ਖ਼ਾਲਸਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਮੋਗਾ-2 ਦੀ ਮੀਟਿੰਗ ਹੋਈ
Ad Position 24
No active advertisement