ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਵਾਈਸ ਚੇਅਰਮੈਨ ਕੀਮਤੀ ਲਾਲ ਭਗਤ ਨੇ ਕੀਤਾ ਕਿਸ਼ਨਪੁਰਾ ਦੀ ਗਊਸ਼ਾਲਾ ਦਾ ਦੌਰਾ

Ad Position 21
No active advertisement
ਅਜੀਤ ਡੈਸਕ 07-07-2026
ਕਿਸ਼ਨਪੁਰਾ ਕਲਾਂ, 6 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸ਼ਨਪੁਰਾ ਕਲਾਂ ਤੋਂ ਫ਼ਤਿਹਪੁਰ ਰੋਡ ਤੇ ਸਥਿਤ ਰਾਧੇ ਕ੍ਰਿਸ਼ਨਾ ਸੇਵਾ ਸੋਸਾਇਟੀ ਸਰਕਾਰੀ ਗਊਸ਼ਾਲਾ ਕਿਸ਼ਨਪੁਰਾ ਕਲਾਂ ਵਿਖੇ ਅੱਜ ਕੀਮਤੀ ਲਾਲ ਭਗਤ ਵਾਈਸ ਚੇਅਰਮੈਨ ਗਾਊ ਸੇਵਾ ਕਮਿਸ਼ਨ ਪੰਜਾਬ ਨੇ ਦੌਰਾ ਕੀਤਾ। ਇਸ ਮੌਕੇ ਕੁਲਪ੍ਰੀਤ ਸਿੰਘ ਏ.ਡੀ.ਸੀ.ਡੀ., ਡਿਪਟੀ ਡਾਇਰੈਕਟਰ ਡਾ. ਹਿਮਾਂਸ਼ੂ ਸਿਆਲ ਅਤੇ ਡਾ. ਬੀਰਇੰਦਰਪਾਲ ਸਿੰਘ ਆਦਿ ਨੇ ਜੀ ਆਇਆਂ ਕਿਹਾ। ਵਾਇਸ ਚੇਅਰਮੈਨ ਕੀਮਤੀ ਲਾਲ ਭਗਤ ਵਲੋਂ ਗਊਸ਼ਾਲਾ ਦੇ ਪ੍ਰਬੰਧਕਾਂ, ਸਰਪੰਚ, ਪੰਚ ਸੇਵਾਦਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੂੰ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ। ਵਾਈਸ ਚੇਅਰਮੈਨ ਕੀਮਤੀ ਲਾਲ ਭਗਤ ਨੇ ਪ੍ਰਬੰਧਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਗਊਸ਼ਾਲਾ ਲਈ ਚਾਰ ਦੁਆਰੀ, ਸ਼ੈੱਡ ਅਤੇ ਹੋਰ ਲੁੜੀਂਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗਊਆਂ ਦੀ ਸੇਵਾ ਹੀ ਵੱਡੀ ਸੇਵਾ ਹੈ। ਡਿਪਟੀ ਡਾਇਰੈਕਟਰ ਡਾਕਟਰ ਹਿਮਾਂਸ਼ੂ ਸਿਆਲ, ਡਾ. ਬੀਰਇੰਦਰਪਾਲ ਸਿੰਘ ਵੈਟਨਰੀ ਅਫ਼ਸਰ ਧਰਮਕੋਟ ਨੇ ਦੱਸਿਆ ਕਿ ਜਦੋਂ ਤੋ ਇਸ ਗਊਸ਼ਾਲਾ ‘ਚ ਪ੍ਰਧਾਨ ਅਵਤਾਰ ਸਿੰਘ ਮਾਨ, ਸੰਦੀਪ ਸਿੰਘ ਸੀਪਾ, ਸੁਖਵਿੰਦਰ ਸਿੰਘ ਫ਼ੌਜੀ, ਗਿਆਨੀ ਜੋਗਿੰਦਰ ਸਿੰਘ ਆਦਿ ਦੀ ਸਮੁੱਚੀ ਟੀਮ ਗਊਸ਼ਾਲਾ ਨੂੰ ਮਿਲੀ ਹੈ, ਉਸ ਦਿਨ ਤੋਂ ਗਊਸ਼ਾਲਾ ਦੀ ਸਾਫ਼ ਸਫ਼ਾਈ, ਹਰਾ ਚਾਰਾ ਤੇ ਹੋਰ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਰਹੇ ਹਨ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਮਾਨ, ਸੰਦੀਪ ਸਿੰਘ ਸੀਪਾ, ਸੁਖਵਿੰਦਰ ਸਿੰਘ ਫ਼ੌਜੀ, ਸਤਨਾਮ ਸਿੰਘ ਫੰਨਾ ਨੈਸਲੇ, ਗਿਆਨੀ ਜੋਗਿੰਦਰ ਸਿੰਘ, ਸਰਪੰਚ ਪ੍ਰਿੰਸ ਚਾਵਲਾ ਆਦਿ ਵਲੋਂ ਵਾਈਸ ਚੇਅਰਮੈਨ ਕੀਮਤੀ ਲਾਲ ਭਗਤ ਅਤੇ ਹੋਰ ਪਹੁੰਚੇ ਹੋਏ ਪਤਵੰਤਿਆਂ ਨੂੰ ਜੀ ਆਇਆਂ ਆਖਿਆ ਤੇ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਪ੍ਰਿੰਸ ਚਾਵਲਾ, ਪ੍ਰਧਾਨ ਮੇਹਰ ਸਿੰਘ, ਪੰਚ ਅਵਤਾਰ ਸਿੰਘ ਮਾਨ, ਡਾ. ਬੀਰਇੰਦਰਪਾਲ ਸਿੰਘ ਵੈਟਨਰੀ ਅਫ਼ਸਰ, ਡਾ. ਪਰਮਜੀਤ ਕੌਰ ਬੱਲ, ਡਾ. ਵਿਸ਼ਵਜੀਤ ਸਿੰਘ ਬੱਲ, ਡਾ. ਚਮਕੌਰ ਸਿੰਘ, ਡਾ. ਅੰਮ੍ਰਿਤਪਾਲ ਸਿੰਘ, ਕਸਤੂਰੀ ਲਾਲ ਚਾਵਲਾ, ਫੰਨਾ ਨੈਸਲੇ, ਪ੍ਰਦੀਪ ਕੁਮਾਰ ਕਾਲਾ, ਹੰਸ ਕੁਮਾਰ ਪੱਬੀ, ਏ.ਐਸ.ਆਈ. ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਬਲਦੇਵ ਸਿੰਘ ਚੰਦ ਪੁਰਾਣਾ ਨੂੰ ਬਾਘਾ ਪੁਰਾਣਾ ਬਲਾਕ ਪੇਂਡੂ ਦਾ ਪ੍ਰਧਾਨ ਥਾਪਿਆ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਮੋਗਾ ਜਾਵੇਗੀ ਅਣਮਿੱਥੀ ਹੜਤਾਲ ’ਤੇ
Ad Position 24
No active advertisement