ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸ ਰਵਾਨਾ

Ad Position 21
No active advertisement
ਅਜੀਤ ਡੈਸਕ 07-07-2026
ਕਿਸ਼ਨਪੁਰਾ ਕਲਾਂ, 6 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਥਾ ਰਵਾਨਾ ਹੋਇਆ। ਸਰਪੰਚ ਪ੍ਰਿੰਸ ਚਾਵਲਾ, ਪ੍ਰਧਾਨ ਮੇਹਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਜਾ ਰਹੇ ਯਾਤਰੂਆਂ ਲਈ ਖਾਣਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ, ਸੰਗਤਾਂ ਦੇ ਆਰਾਮ ਕਰਨ ਲਈ ਫਾਈਵ ਸਟਾਰ ਹੋਟਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਉਪਰੰਤ ਰਾਮ ਤੀਰਥ, ਵਾਹਗਾ ਬਾਰਡਰ ਵਿਖੇ ਸ਼ਾਮ ਨੂੰ ਪਹੁੰਚਣਗੇ ਰਾਤ ਵਿਸ਼ਰਾਮ ਕਰਨ ਤੇ ਅਗਲੇ ਦਿਨ ਸ੍ਰੀ ਤਰਨਤਾਰਨ ਸਾਹਿਬ ਦੇ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਦਿਆਂ ਸ਼ਾਮ ਨੂੰ ਕਿਸ਼ਨਪੁਰਾ ਕਲਾਂ ਵਿਖੇ ਸਮਾਪਤੀ ਹੋਵੇਗੀ। ਇਸ ਯਾਤਰਾ ਤੇ ਜਾਣ ਲਈ ਸਪੈਸ਼ਲ ਵੀਡੀਓ ਕੋਚ ਏ.ਸੀ. ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਯਾਤਰੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਆਵੇ। ਸਰਪੰਚ ਪ੍ਰਿੰਸ ਚਾਵਲਾ ਨੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਧੰਨਵਾਦ ਕੀਤਾ। ਸਰਪੰਚ ਪ੍ਰਿੰਸ ਚਾਵਲਾ ਅਤੇ ਪ੍ਰਧਾਨ ਮੇਹਰ ਸਿੰਘ ਨੇ ਦੱਸਿਆ ਕਿ ਜਿਹੜੀ ਸੰਗਤ ਇਸ ਵਾਰ ਨਹੀਂ ਜਾ ਸਕੀ ਉਹ ਆਉਣ ਵਾਲੇ ਕੁਝ ਦਿਨਾਂ ਵਿਚ ਗੁਰੂ ਘਰਾਂ ਦੇ ਦਰਸ਼ਨਾਂ ਲਈ ਫਿਰ ਜਾਵੇਗੀ। ਇਸ ਮੌਕੇ ਯਾਤਰੂਆਂ ਨੂੰ ਰਵਾਨਾ ਕਰਨ ਵਾਲਿਆਂ ਚ ਪੰਚ ਅਵਤਾਰ ਸਿੰਘ ਮਾਨ, ਜਸਪ੍ਰੀਤ ਸਿੰਘ ਜੱਸੀ, ਸਰਬਨ ਸਿੰਘ ਕਲਸੀ, ਪਰਮਜੀਤ ਸਿੰਘ, ਕਾਲਾ ਸਿੰਘ ਆਦਿ ਬੀਬੀਆਂ ਭੈਣਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਬਾਘਾ ਪੁਰਾਣਾ ’ਚ 11 ਸਰਕਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਕ੍ਰਿਕਟਰ ਨਮਨ ਧੀਰ ਦਾ ਦੇਸ਼ ਭਗਤ ਕਾਲਜ ਰਿਹਾਇਸ਼ੀ ਕ੍ਰਿਕਟ ਅਕੈਡਮੀ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ
Ad Position 24
No active advertisement