10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਐਸ. ਐਫ. ਸੀ. ਗਰੁੱਪ ਦੇ ਸੀ.ਐਮ.ਡੀ. ਵਲੋਂ ਆਪਣੀ ਨਵੀਂ ਪੁਸਤਕ ਦੀ ਪਹਿਲੀ ਪ੍ਰਤੀ ਐਨ. ਸੀ.ਡਬਲ ਯੂ. ਦੀ ਚੇਅਰਪਰਸਨ ਅਤੇ ਏ.ਡੀ.ਸੀ ਨੂੰ ਭੇਟ

Ad Position 21
No active advertisement
ਅਜੀਤ ਡੈਸਕ 17-07-2026
ਧਰਮਕੋਟ, 16 ਜੁਲਾਈ (ਪਰਮਜੀਤ ਸਿੰਘ)-ਐਸ.ਐਫ.ਸੀ. ਗਰੁੱਪ ਦੇ ਸੀ.ਐਮ.ਡੀ. ਅਭਿਸ਼ੇਕ ਜਿੰਦਲ ਨੇ ਆਪਣੀ ਨਵੀਂ ਪ੍ਰਕਾਸ਼ਿਤ ਪੁਸਤਕ ‘’ਫ਼ਿਊਚਰ ਆਫ਼ ਲਰਨਿੰਗ’’ ਦੀ ਪਹਿਲੀ ਪ੍ਰਤੀ ਰਾਸ਼ਟਰੀ ਮਹਿਲਾ ਆਯੋਗ (ਐਨ. ਸੀ. ਡਬਲ ਯੂ.) ਦੀ ਚੇਅਰਪਰਸਨ ਮੈਡਮ ਵਿਜਯਾ ਰਹਾਟਕਰ ਅਤੇ ਜਸਪਿੰਦਰ ਸਿੰਘ ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮੋਗਾ ਨੂੰ ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਧਰਮਕੋਟ ਰੋਡ ਮੋਗਾ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਗਮ ਦੌਰਾਨ ਭੇਟ ਕੀਤੀ। ਮੈਡਮ ਵਿਜਯਾ ਰਹਾਟਕਰ ਨੇ ਸੰਸਥਾ ਦਾ ਦੌਰਾ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਖ਼ਤਰਾ ਮਹਿਲਾਵਾਂ ‘ਤੇ ਪੈਣ ਵਾਲੇ ਬੋਝ ਨੂੰ ਉਜਾਗਰ ਕਰਨਾ ਵਿਸ਼ੇ ‘ਤੇ ਇਕ ਜਾਣਕਾਰੀ ਭਰਪੂਰ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੌਰਾਨ ਨਸ਼ਿਆਂ ਦੇ ਸਮਾਜ ‘ਤੇ ਪੈਣ ਵਾਲੇ ਪ੍ਰਭਾਵ, ਖ਼ਾਸ ਕਰਕੇ ਮਹਿਲਾਵਾਂ, ਪਰਿਵਾਰਾਂ ਅਤੇ ਸਮਾਜ ‘ਤੇ ਇਸ ਦੇ ਮਾੜੇ ਅਸਰਾਂ ਬਾਰੇ ਚਾਨਣਾ ਪਾਇਆ ਗਿਆ ਅਤੇ ਜਾਗਰੂਕਤਾ, ਰੋਕਥਾਮ ਅਤੇ ਮੁੜ ਵਸੇਬੇ ਲਈ ਸਾਂਝੇ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਅਭਿਸ਼ੇਕ ਜਿੰਦਲ ਨੇ ਵਿਸ਼ੇਸ਼ ਮਹਿਮਾਨਾਂ ਵਲੋਂ ਆਪਣੀ ਪੁਸਤਕ ਦੀ ਪਹਿਲੀ ਪ੍ਰਤੀ ਸਵੀਕਾਰ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ‘’ਫ਼ਿਊਚਰ ਆਫ਼ ਲਰਨਿੰਗ’’ ਪੁਸਤਕ ਸਿੱਖਿਆ ਦੇ ਬਦਲਦੇ ਪਰਿਦ੍ਰਿਸ਼, ਨਵੀਨਤਾ, ਤਕਨਾਲੋਜੀ ਅਤੇ ਵਿਦਿਆਰਥੀ-ਕੇਂਦਰਿਤ ਸਿੱਖਣ ਪੱਧਤੀਆਂ ਨੂੰ ਅਪਣਾਉਣ ਦੀ ਲੋੜ ‘ਤੇ ਕੇਂਦਰਿਤ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਵਿੱਖ ਦੀਆਂ ਚੁਨੌਤੀਆਂ ਲਈ ਤਿਆਰ ਕੀਤਾ ਜਾ ਸਕੇ। ਮੈਡਮ ਵਿਜਯਾ ਰਹਾਟਕਰ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਅਭਿਸ਼ੇਕ ਜਿੰਦਲ ਨੂੰ ਪੁਸਤਕ ਦੇ ਪ੍ਰਕਾਸ਼ਨ ਲਈ ਵਧਾਈ ਦਿੱਤੀ ਅਤੇ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਜਸਵਿੰਦਰ ਸਿੰਘ ਆਈ.ਏ.ਐਸ. ਨੇ ਵੀ ਸ਼੍ਰੀ ਜਿੰਦਲ ਅਤੇ ਐਸ.ਐਫ.ਸੀ. ਗਰੁੱਪ ਨੂੰ ਹਾਰਦਿਕ ਵਧਾਈ ਦਿੱਤੀ। ਸ਼੍ਰੀ ਅਭਿਸ਼ੇਕ ਜਿੰਦਲ ਨੇ ਦੁਹਰਾਇਆ ਕਿ ਐਸ. ਐਫ. ਸੀ. ਗਰੁੱਪ ਗੁਣਵੱਤਾ ਭਰਪੂਰ ਸਿੱਖਿਆ ਅਤੇ ਅਕਾਦਮਿਕ ਤੇ ਸਮਾਜਿਕ ਪਹਿਲਕਦਮੀਆਂ ਰਾਹੀਂ ਰਾਸ਼ਟਰ ਨਿਰਮਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਰੰਗਲੀ ਸ਼ਾਹ ਦੀ ਦਰਗਾਹ ’ਤੇ ਸਾਲਾਨਾ ਸਭਿਆਚਾਰ ਮੇਲਾ ਕਰਵਾਇਆ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਕੰਪਿਊਟੇਸ਼ਨਲ ਥਿੰਕਿੰਗ ਅਤੇ ਏ-ਆਈ ਵਰਕਸ਼ਾਪ ਦਾ ਆਯੋਜਨ
Ad Position 24