03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬਾਬਾ ਮਹਿੰਗਾ ਸਿੰਘ ਪਾਰਕ ਟੀਮ ਵਲੋਂ ਗ਼ਰੀਬ ਬੱਚੀ ਨੂੰ ਦਾਖ਼ਲੇ ਵਾਸਤੇ ਦਿੱਤੀ ਮਦਦ

Ad Position 21
No active advertisement
ਅਜੀਤ ਡੈਸਕ 19-07-2026
ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ)-ਅੰਗਰੇਜ਼ ਸਿੰਘ ਮੈਂਬਰ ਦੀ ਪੋਤਰੀ ਅਤੇ ਗੋਗਾ ਸਿੰਘ ਦੀ ਸਪੁੱਤਰੀ ਦੀਪਕ ਕੌਰ ਜੋ ਪਿਛਲੇ ਸਾਲ 12ਵੀਂ ਪਾਸ ਪਹਿਲੇ ਸਥਾਨ ‘ਤੇ ਰਹਿ ਕੇ ਕੀਤੀ ਪਰ ਦਾਖ਼ਲੇ ਨੂੰ ਪੈਸੇ ਨਾ ਹੋਣ ਕਰ ਕੇ ਦਾਖ਼ਲਾ ਨਾ ਲੈ ਸਕੀ। ਜਦੋਂ ਬਾਬਾ ਮਹਿੰਗਾ ਸਿੰਘ ਪਾਰਕ ਟੀਮ ਦੇ ਧਿਆਨ ਵਿਚ ਆਇਆ ਤਾਂ ਉਸ ਨੂੰ ਕਾਲਜ ਵਿਚ ਦਾਖ਼ਲਾ ਲੈਣ ਲਈ ਮਾਲੀ ਮਦਦ ਦਿੱਤੀ ਗਈ ਅਤੇ ਹਰੇਕ ਤਰ੍ਹਾਂ ਦਾ ਸਮੇਂ-ਸਮੇਂ ‘ਤੇ ਸਹਿਯੋਗ ਦੇਣ ਵਾਸਤੇ ਵੀ ਹੌਸਲਾ ਦਿੱਤਾ। ਪਾਰਕ ਟੀਮ ਵਲੋਂ 15 ਅਗਸਤ ‘ਤੇ ਧੀਆਂ ਦੀ ਮਿਲਣੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਵਿਚ ਛੇਵੀਂ ਕਲਾਸ ਤੋਂ 12ਵੀਂ ਤੱਕ ਜਿਹੜੀਆਂ ਵੀ ਬੱਚੀਆਂ ਪਹਿਲੇ ਸਥਾਨ ‘ਤੇ ਆਈਆਂ ਹਨ, ਉਨ੍ਹਾਂ ਨੂੰ ਮਾਲੀ ਮਦਦ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਹੋਰ ਵੀ ਕਿਸੇ ਖੇਤਰ ਵਿਚ ਜਿਹੜਾ ਬੱਚਾ ਅੱਵਲ ਰਿਹਾ ਜਾਂ ਸੰਗੀਤ, ਖੇਡਾਂ ਆਦਿ ਵਾਲੇ ਪਾਸੇ ਜਾਣਾ ਚਾਹੁੰਦਾ ਉਸ ਨੂੰ ਵੀ ਮਦਦ ਦਿੱਤੀ ਜਾਵੇਗੀ। ਜਿਹੜੀਆਂ ਪਿੰਡ ਦੀਆਂ ਬੀਬੀਆਂ ਧਾਰਮਿਕ, ਸਮਾਜਿਕ ਜਾਂ ਕਿਸੇ ਵੀ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਕਰ ਰਹੀਆਂ ਹਨ, ਉਨ੍ਹਾਂ ਨੂੰ ਅਤੇ ਇਸ ਧੀਆਂ ਦੀ ਮਿਲਣੀ ਪ੍ਰੋਗਰਾਮ ਵਿਚ ਜਿਹੜੀ ਵੀ ਧੀ ਭੈਣ ਪਿੰਡ ਦੀ ਇਸ ਪ੍ਰੋਗਰਾਮ ਵਿਚ ਆਵੇਗੀ, ਉਸ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਖ਼ੁਸ਼ਹਾਲ ਨਗਰ ਤੰਦਰੁਸਤ ਸਮਾਜ ਅਤੇ ਤੁਹਾਡਾ ਸਹਿਯੋਗ ਸਾਡੇ ਉਪਰਾਲੇ ਦੇ ਨਾਂਅ ‘ਤੇ ਹਮੇਸ਼ਾ ਬਾਬਾ ਮਹਿੰਗਾ ਸਿੰਘ ਪਾਰਕ ਟੀਮ ਸਮੇਂ-ਸਮੇਂ ‘ਤੇ ਆਪਣੇ ਕਾਰਜ ਕਰਦੀ ਹੈ ਅਤੇ ਕਰਦੀ ਰਹੇਗੀ। ਇਸ ਸਮੇਂ ਟੀਮ ਦੇ ਪ੍ਰਚਾਰਕ ਭਾਈ ਅਜਮੇਰ ਸਿੰਘ, ਬਲਰਾਜ ਸਿੰਘ ਰਾਜ, ਜਗਰੂਪ ਸਿੰਘ ਬਾਠ, ਅਮਰਜੀਤ ਸਿੰਘ, ਸੁਰੇਸ਼ ਕੁਮਾਰ, ਬੂਟਾ ਸਿੰਘ ਦੌਲਤਪੁਰਾ ਤੋਂ ਇਲਾਵਾ ਸਮੁੱਚੀ ਟੀਮ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਬਲਜੀਤ ਕੌਰ ਸਮਰਾ ਦਾ ਕੈਨੇਡਾ ਸੁਪਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਕੈਪੀਟੌਲ ਹਸਪਤਾਲ ਨੇ ਕੈਂਪ 25 ਜੁਲਾਈ ਤੱਕ ਕੀਤਾ ਜਾਰੀ
Ad Position 24
No active advertisement