05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸ੍ਰੀ ਜਗਨ ਨਾਥ ਰਥ ਯਾਤਰਾ ਮੌਕੇ ਯੰਗਰ ਸੋਸ਼ਲ ਵੈੱਲਫੇਅਰ ਕਲੱਬ ਨੇ ਲਗਾਇਆ ਲੰਗਰ

Ad Position 21
No active advertisement
ਅਜੀਤ ਡੈਸਕ 19-07-2026
ਮੋਗਾ, 18 ਜੁਲਾਈ (ਅਸ਼ੋਕ ਬਾਂਸਲ)-ਕੱਲ੍ਹ ਦੇਰ ਸ਼ਾਮ ਮੋਗਾ ਵਿਖੇ ਛੇਵੀਂ ਵਿਸ਼ਾਲ ਸ੍ਰੀ ਜਗਨ ਨਾਥ ਰਥ ਯਾਤਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ| ਜਿਸ ਵਿਚ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਲੋਕਾਂ ਨੇ ਵੱਧ ਚੜ੍ਹ ਕੇ ਭਾਗ ਲਿਆ| ਇਸ ਯਾਤਰਾ ਦੇ ਮੌਕੇ ਸ਼ਹਿਰ ਨੂੰ ਰੰਗ ਬਰੰਗੀਆਂ ਲਾਈਟਾਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ| ਇਸ ਮੌਕੇ ਜ਼ਮੀਨ ’ਤੇ ਸਾਰੇ ਸ਼ਹਿਰ ਵਿਚ ਰੰਗੋਲੀ ਬਣਾ ਕੇ ਸਜਾਵਟ ਕੀਤੀ ਗਈ ਸੀ ਅਤੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਜਗ੍ਹਾ ਜਗ੍ਹਾ ਲੰਗਰ ਲਗਾ ਕੇ ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ’ਚ ਵੰਡਿਆ ਗਿਆ| ਇਸ ਮੌਕੇ ਸ਼ਹਿਰ ਦੀ ਪ੍ਰਮੁੱਖ ਧਾਰਮਿਕ ਜਥੇਬੰਦੀ ਯੰਗਰ ਸੋਸ਼ਲ ਵੈੱਲਫੇਅਰ ਕਲੱਬ ਜੋ ਕਿ ਹਰ ਸਾਲ ਨਰਾਤਿਆਂ ਵਿਚ ਨੌਂ ਦਿਨ ਮਾਤਾ ਦੇ ਜਗਰਾਤੇ ਕਰਾਉਣ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਵੱਧ ਚੜ੍ਹ ਕੇ ਲੋਕਾਂ ਨਾਲ ਖੜਦੀ ਹੈ ਵਲੋਂ ਵੀ ਵਿਸ਼ਾਲ ਲੰਗਰ ਗੀਤਾ ਭਵਨ ਚੌਕ ਵਿਖੇ ਲਗਾਇਆ ਗਿਆ| ਜਿਸ ਵਿਚ ਕਲੱਬ ਮੈਂਬਰਾਂ ਨੇ ਆਪਣੇ ਹੱਥੀਂ ਰਾਹਗੀਰਾਂ ਨੂੰ ਲੰਗਰ ਵਰਤਾਇਆ| ਇਸ ਮੌਕੇ ਚੇਅਰਮੈਨ ਸੌਰਵ ਸ਼ਰਮਾ, ਪ੍ਰਧਾਨ ਚਾਹਾਤ ਮਿੱਤਲ, ਸੈਕਟਰੀ ਰਿਸ਼ੀ ਸੂਦ, ਕੈਸ਼ੀਅਰ ਯਤਨ ਬਾਂਸਲ, ਵਾਈਸ ਚੇਅਰਮੈਨ ਅਭੈ ਮਿੱਤਲ, ਵਾਈਸ ਪ੍ਰਧਾਨ ਸਚਨ ਜੈਨ, ਐਡਵਾਈਜਰ ਕਸ਼ਿਸ਼ ਬਾਂਸਲ, ਸੋਸ਼ਲ ਮੀਡੀਆ ਇੰਚਾਰਜ ਅਭਿਸ਼ੇਕ ਵਰਮਾ, ਵਿਨੀਸ਼ ਸ਼ਰਮਾ, ਅਗਜੈਕਟਿਵ ਮੈਂਬਰ ਸੋਹਨ, ਅਨਰੁਧ ਗਰਗ, ਮਨੀਸ਼ ਗੋਇਲ, ਵਿਨੀਤ ਗਰਗ ਵੀਨੂ, ਕੁਨਾਲ ਸ਼ਰਮਾ, ਰਾਹੁਲ ਵਰਮਾ, ਰੋਹਿਤ ਸ਼ਰਮਾ, ਦਵਿੰਦਰ ਕੌਰਾ, ਅਨੰਦ ਜੈਨ, ਅਮਿਤ ਮਿੱਤਲ, ਸੰਜੂ ਬੱਲ, ਮਮਤਾ ਬਾਂਸਲ, ਮਿਨਾਕਸ਼ੀ ਬਾਂਸਲ ਤੇ ਹਿਤਾਸ਼ੀ ਬਾਂਸਲ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਨੂੰ ਚੇਅਰਮੈਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਝੰਡੀ ਦੇ ਕੇ ਕੀ... ਅਗਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਬਲਜੀਤ ਕੌਰ ਸਮਰਾ ਦਾ ਕੈਨੇਡਾ ਸੁਪਰ ਵੀਜ਼ਾ ਲਗਵਾਇਆ
Ad Position 24
No active advertisement