05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕੋਟ ਈਸੇ ਖਾਂ ਮੁੱਖ ਚੌਕ ’ਚ ਬੇਕਾਬੂ ਟਰੱਕ ਨੇ ਐਕਟਿਵਾ ਸਵਾਰ ਔਰਤ ਨੂੰ ਕੁਚਲਿਆ, ਹੋਈ ਮੌਤ

Ad Position 21
No active advertisement
ਅਜੀਤ ਡੈਸਕ 22-07-2026

ਕੋਟ ਈਸੇ ਖਾਂ, 21 ਜੁਲਾਈ (ਗੁਰਮੀਤ ਸਿੰਘ ਖਾਲਸਾ)- ਕਸਬਾ ਕੋਟ ਈਸੇ ਖਾਂ ਦੇ ਮੁੱਖ ਚੌਕ ਬਾਬਾ ਨਿਧਾਨ ਸਿੰਘ ’ਚ ਸ਼ਾਮ ਸਮੇਂ ਮੋਗਾ ਵਾਲੇ ਪਾਸਿਉਂ ਆ ਰਹੇ ਇਕ ਬੇਕਾਬੂ ਟਰੱਕ ਨੇ ਐਕਟਿਵਾ ਸਵਾਰ ਔਰਤ ਨੂੰ ਕੁਚਲ ਦਿੱਤਾ ਤੇ ਮੁੱਖ ਚੌਕ ਵਿਚ ਜਾ ਵੱਜਾ। ਇਸ ਦੁਰਘਟਨਾ ’ਚ ਐਕਟਿਵਾ ਸਵਾਰ ਔਰਤ ਦੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਹਸਪਤਾਲ ਲਿਜਾਣ ਸਮੇਂ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਹਿਚਾਣ ਜਸਪ੍ਰੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਪਿੰਡ ਘਲੋਟੀ ਵਜੋਂ ਹੋਈ। ਲੋਕਾਂ ਦੇ ਦੱਸਣ ਮੁਤਾਬਕ ਬੇਕਾਬੂ ਟਰੱਕ ਨੰਬਰ ਆਰ.ਜੇ. 10 ਜੀ.ਬੀ. 9046 ਨੇ ਪਹਿਲਾਂ ਇਕ ਕਾਰ ਨੂੰ ਫੇਟ ਮਾਰੀ ਜੋ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਸਵਾਰਾਂ ਦਾ ਜਾਨੀ ਨੁਕਸਾਨ ਹੋਣ ਮਸਾਂ ਬਚਿਆ। ਇਸ ਟੱਕਰ ਦੇ ਨਾਲ ਹੀ ਚੌਕ ਵਿਚ ਧਰਮਕੋਟ ਰੋਡ ਵਾਲੇ ਪਾਸਿਉਂ ਆ ਰਹੀ ਐਕਟਿਵਾ ਸਵਾਰ ਔਰਤ ਨੂੰ ਵੀ ਟਰੱਕ ਦਰੜਦਾ ਹੋਇਆ ਮੁੱਖ ਚੌਕ ’ਚ ਜਾ ਵੱਜਾ। ਮੁੱਖ ਚੌਕ ਦੇ ਕੋਲ ਹੀ ਪੁਲਿਸ ਦੀ ਪੱਕੀ ਠਹਿਰ ਹੈ ਅਤੇ ਭੀੜ ਭਾੜ ਵਾਲਾ ਇਲਾਕਾ ਹੈ। ਮੌਕੇ ’ਤੇ ਇਕੱਤਰ ਲੋਕਾਂ ਮੁਤਾਬਿਕ ਜਦੋਂ ਲੋਕਾਂ ਦਾ ਧਿਆਨ ਸਖਤ ਜ਼ਖਮੀ ਹਾਲਤ ’ਚ ਸਹਿਕਦੀ ਐਕਟਿਵਾ ਸਵਾਰ ਔਰਤ ਨੂੰ ਬਚਾਉਣ ਵੱਲ ਹੋਇਆ ਤਾਂ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਸੱਟਾਂ ਜ਼ਿਆਦਾ ਹੋਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੁਰਘਟਨਾ ਨੂੰ ਲੈ ਕੇ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਵੱਡੀ ਗਿਣਤੀ ਨਾਲ ਮੁੱਖ ਚੌਕ ’ਚ ਇਕੱਤਰ ਹੁੰਦਿਆਂ ਲਾਸ਼ ਉੱਥੇ ਹੀ ਰੱਖ ਕੇ ਟਰੱਕ ਚਾਲਕ ਤੇ ਕੰਡਕਟਰ ਨੂੰ ਤੁਰੰਤ ਕਾਬੂ ਕਰਨ ਨੂੰ ਲੈ ਕੇ ਧਰਨਾ ਲਗਾ ਦਿੱਤਾ ਗਿਆ ਤੇ ਮੁੱਖ ਚੌਕ ਦੀਆਂ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ। ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਜਿਸ ਜਗ੍ਹਾ ’ਤੇ ਐਕਸੀਡੈਂਟ ਹੋਇਆ ਉੱਥੋਂ ਟਰੱਕ ਚਾਲਕ ਤੇ ਉਸ ਦੇ ਸਾਥੀ ਦਾ ਭੱਜਣਾ ਮੁਸ਼ਕਲ ਸੀ ਪਰ ਉਹ ਇੱਥੋਂ ਭੱਜਣ ’ਚ ਕਾਮਯਾਬ ਕਿਵੇਂ ਹੋ ਗਏ। ਧਰਨਾਕਾਰੀਆਂ ਨਾਲ ਥਾਣਾ ਮੁਖੀ ਸੁਨੀਤਾ ਰਾਣੀ ਵਲੋਂ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਪਹਿਲਾਂ ਵੀ ਕੀਤੀ ਜਾ ਰਹੀ ਸੀ ਤੇ ਹੁਣ ਵੀ ਸੰਬੰਧਿਤ ਦੋਸ਼ੀ ਪੁਲਿਸ ਵਲੋਂ ਜਲਦ ਕਾਬੂ ਕਰ ਲਏ ਜਾਣਗੇ| ਦੂਜੇ ਪਾਸੇ ਪਰਿਵਾਰਕ ਮੈਂਬਰ ਤੇ ਧਰਨਾਕਾਰੀ ਇਸ ਗੱਲ ’ਤੇ ਬਜ਼ਿਦ ਸਨ ਕਿ ਜਿੰਨੀ ਦੇਰ ਦੋਸ਼ੀਆਂ ਨੂੰ ਪੁਲਿਸ ਕਾਬੂ ਨਹੀਂ ਕਰਦੀ ਉਹ ਧਰਨਾ ਨਹੀਂ ਉਠਾਉਣਗੇ। ਖਬਰ ਲਿਖੇ ਜਾਣ ਤੱਕ ਪਰਿਵਾਰਕ ਮੈਂਬਰਾਂ ਵਲੋਂ ਧਰਨਾ ਜਾਰੀ ਸੀ।

Ad Position 22
No active advertisement
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਮੈਂਬਰਾਂ ਨੇ ਕੀਤੀ ਭੁੱਖ ਹੜਤਾਲ ਅਗਲੀ ਖ਼ਬਰ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੀ ਗੱਲ ਸੁਣੀ ਜਾਵੇ-‘ਆਪ’ ਆਗੂ
Ad Position 24
No active advertisement