06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦੇਸ਼ ਦੇ ਸੰਵਿਧਾਨ ’ਚ ਪਾਪ ਪੁੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ-ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ

Ad Position 21
No active advertisement
ਅਜੀਤ ਡੈਸਕ 23-07-2026

ਮੋਗਾ, 22 ਜੁਲਾਈ (ਸੁਰਿੰਦਰਪਾਲ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਡਾ. ਮਾਲਤੀ ਥਾਪਰ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਪੇਪਰ ਲੀਕ ਇਕ ਘੋਰ ਪਾਪ ਹੈ, ਬਹੁਤ ਹੀ ਸ਼ਰਮਨਾਕ ਹੈ। ਪ੍ਰਧਾਨ ਮੰਤਰੀ ਮੋਦੀ ਤੁਸੀਂ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਸਰਕਾਰ ਦੇ ਮੁਖੀਆ ਹੋ। ਇਸ ਸੰਵਿਧਾਨ ਵਿਚ ਪਾਪ ਪੁੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਤੁਸੀਂ ਮਨੁੱਖੀ ਅਧਿਕਾਰਾਂ ਤੇ ਭਾਰਤ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਹੈ। ਤੁਸੀਂ ਪਾਪ ਪੁੰਨ ਦੇ ਫ਼ੈਸਲੇ ਨਹੀਂ ਕਰਨੇ। ਭਾਰਤ ਦੇ ਅੰਦਰ ਜਿੰਨੇ ਵੀ ਬੱਚਿਆਂ ਨੇ ਇਸ ਪੇਪਰ ਲੀਕ ਦੀ ਵਜ੍ਹਾ ਨਾਲ ਆਤਮ ਹੱਤਿਆ ਕੀਤੀ ਹੈ, ਇਹ ਲੀਕ ਕਰਨ ਵਾਲਿਆਂ ਦੇ ਖ਼ਿਲਾਫ਼ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਖ਼ਿਲਾਫ਼ ਭਾਰਤੀ ਸੰਵਿਧਾਨ ਦੇ ਅਨੁਸਾਰ ਉਨ੍ਹਾਂ ਨੂੰ ਆਤਮ ਹੱਤਿਆ ਕਰਨ ਲਈ ਉਕਸਾਉਣ ਲਈ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਜੇ ਪਾਪ ਪੁੰਨ ਦੇ ਬਾਰੇ ਵਿਆਖਿਆ ਕਰਨੀ ਹੈ ਤਾਂ ਤੁਸੀਂ ਕਿਸੇ ਧਾਰਮਿਕ ਸਥਾਨ ‘ਤੇ ਜਾ ਕੇ ਪੂਜਾ ਪਾਠ ਕਰੋ ਜਾਂ ਸਤਸੰਗ ਕਰੋ ਅਤੇ ਭਾਰਤ ਦੇ ਲੋਕਾਂ ਨੂੰ ਆਪਣੇ ਹਾਲਾਤਾਂ ‘ਤੇ ਛੱਡ ਦਿਓ। ਡਾ. ਮਾਲਤੀ ਥਾਪਰ ਨੇ ਕਿਹਾ ਦੇਸ਼ ਅੰਦਰ ਜੋ ਨੌਜਵਾਨ ਵਿਦਿਆਰਥੀਆਂ ਦੇ ਨਾਲ ਸਲੂਕ ਹੋ ਰਿਹਾ ਹੈ, ਇਹ ਬਹੁਤ ਹੀ ਮੰਦਭਾਗਾ ਹੈ। ਬਦਕਿਸਮਤੀ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਈ ਆਪਣਾ ਬੱਚਾ ਨਹੀਂ ਜੋ ਇਨ੍ਹਾਂ ਹਾਲਾਤਾਂ ਵਿਚੋਂ ਗੁਜ਼ਰਦਾ ਹੋਵੇ ਅਤੇ ਸਾਲਾਂ ਸਾਲ ਦੀ ਮਿਹਨਤ ‘ਤੇ ਹਾਕਮ ਵਰਗ ਦੀ ਬੇਈਮਾਨੀ ਉਸ ‘ਤੇ ਪਾਣੀ ਫੇਰ ਦੇਵੇ ਅਤੇ ਉਨ੍ਹਾਂ ਦਾ ਭਵਿੱਖ ਖ਼ਰਾਬ ਕਰ ਦੇਵੇ। ਪਿਛਲੇ ਇਕ ਮਹੀਨੇ ਤੋਂ ਜੰਤਰ ਮੰਤਰ ‘ਤੇ ਨੌਜਵਾਨ ਵਰਗ ਧਰਨੇ ਦੇ ਰਿਹਾ, ਇਹ ਬਹੁਤ ਹੀ ਫ਼ਿਕਰ ਵਾਲੀ ਗੱਲ ਹੈ। ਪਿਛਲੇ ਤਿੰਨ ਦਿਨਾਂ ਤੋਂ ਜੋ ਦਿੱਲੀ ਦੇ ਅੰਦਰ ਹਾਲਾਤ ਬਣੇ ਹੋਏ ਹਨ ਅਤੇ ਦਿੱਲੀ ਦੀ ਕੇਂਦਰ ਸਰਕਾਰ ਇੰਨੀ ਜ਼ਾਲਮ ਸਾਬਤ ਹੋ ਰਹੀ ਹੈ ਕਿ ਨੌਜਵਾਨਾਂ ਦੀਆਂ ਮੁਸ਼ਕਲਾਂ ਸੁਣਨ ਦੀ ਬਜਾਏ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਨ੍ਹਾਂ ਨੇ ਅੱਥਰੂ ਗੈਸ ਅਤੇ ਲਾਠੀਚਾਰਜ ਕਰ ਰਹੇ ਹਨ ਅਤੇ ਪਾਰਲੀਮੈਂਟ ਹਾਊਸ ਜੋ ਕਿ ਲੋਕਾਂ ਦਾ ਹੈ, ਉੱਥੇ ਸ਼ੂਟ ਐਂਡ ਸਾਈਟ ਦੇ ਆਰਡਰ ਦਿੱਤੇ ਗਏ ਹਨ ਤਾਂ ਕਿ ਉਸ ਦੇ ਸਾਹਮਣੇ ਕੋਈ ਮੁਜ਼ਾਹਰਾ ਨਾ ਕਰ ਸਕੇ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 10 ਲੱਖ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਸ਼ੁਰੂਆਤ ਨਾਲ ਆਮ ਵਰਗ ਵਿਚ ਖ਼ੁਸ਼ੀ ਦੀ ਲਹਿਰ-ਚੇਅਰਮੈਨ ਅੰਮ੍ਰਿਤਪ... ਅਗਲੀ ਖ਼ਬਰ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਦਾ ਮੁੱਖ ਰਸਤੇ ਦੀ ਖਸਤਾ ਹਾਲਤ ਨੇ ਵਧਾਈ ਲੋਕਾਂ ਦੀ ਪ੍ਰੇਸ਼ਾਨੀ
Ad Position 24
No active advertisement