ਮੋਗਾ, 26 ਜੁਲਾਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਮੇਟੀ ਵਲੋਂ ਦੇਸ਼ ਦੇ ਸੰਘਰਸ਼ਸ਼ੀਲ ਲੋਕਾਂ ਨੂੰ ਮੁਬਾਰਕਾਂ ਕਿਉਂਕਿ ਵਿਦਿਆਰਥੀ ਪੱਕਾ ਮੋਰਚਾ ਲਾ ਕੇ ਬੈਠੇ ਤੇ ਵਿਦਿਆਰਥੀਆਂ ਦੇ ਇਸ ਅੰਦੋਲਨ ਦੇ ਦਬਾਅ ਸਦਕਾ ਭਾਜਪਾ ਤੇ ਆਰ.ਐਸ.ਐਸ. ਦੇ ਉਸ ਮੰਤਰੀ ਨੂੰ ਜਿਹੜਾ ਅਸਤੀਫ਼ਾ ਦੇਣਾ ਪਿਆ, ਇਹ ਵਿਦਿਆਰਥੀਆਂ ਦੀ ਇਕ ਵੱਡੀ ਜਿੱਤ ਹੈ ਪਰ ਇਸ ਜਿੱਤ ਨੂੰ ਇੱਥੇ ਨਾ ਛੱਡੀਏ, ਇਹ ਪੂਰੇ ਦੇਸ਼ ਦੇ ਵਿਦਿਆਰਥੀਆਂ ਨੂੰ ਇਕ ਸੁਨੇਹਾ ਕਿ ਜੋ ਭਾਜਪਾ ਵਲੋਂ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਗਈ ਹੈ ਜਿਸ ਵਿਚ ਕੇਂਦਰੀਕਰਨ, ਭਗਵਾਂਕਰਨ ਤੇ ਪ੍ਰਾਈਵੇਟਾਈਜ਼ੇਸ਼ਨ ਵੱਡੀ ਪੱਧਰ ਉੱਤੇ ਉਸ ਨਵੀਂ ਸਿੱਖਿਆ ਨੀਤੀ ਦੇ ਵਿਚ ਲਿਆਂਦੀ ਗਈ ਹੈ, ਉਸ ਨੂੰ ਰੱਦ ਕਰਾਉਣ ਦੇ ਲਈ ਇਸ ਅੰਦੋਲਨ ਤੋਂ ਪ੍ਰੇਰਨਾ ਲੈ ਕੇ ਉਹ ਲੜਾਈ ਨੂੰ ਵੱਡਾ ਕਰੀਏ, ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰੀਏ ਤੇ ਇਸ ਘੋਲ ਨੂੰ ਹੋਰ ਵੱਡਾ ਕਰ ਕੇ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਾਉਣ ਵਾਲੇ ਪਾਸੇ ਤੁਰੀਏ। ਇਹ ਫਾਸੀਵਾਦੀ ਹਕੂਮਤ ਦੇ ਖ਼ਿਲਾਫ਼ ਇਕੱਲੇ ਇਕ ਵਰਗ ਦੀ ਲੜਾਈ ਨਹੀਂ, ਇਹ ਸਾਰੇ ਦੇਸ਼ ਵਾਸੀਆਂ ਦੀ ਸਾਂਝੀ ਲੜਾਈ ਹੈ। ਆਗੂਆਂ ਨੇ ਇਸ ਇਸ ਲਹਿਰ ਦਾ ਸਾਥ ਦੇਣ ਲਈ ਤੇ ਇਸੇ ਅੰਦੋਲਨ ਦੀ ਜਿੱਤ ਦੀਆਂ ਸਾਰੇ ਲੜਨ ਵਾਲੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ।
ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਵਿਦਿਆਰਥੀਆਂ ਦੇ ਜੇਤੂ ਸੰਘਰਸ਼ ਦੀਆਂ ਮੁਬਾਰਕਾਂ
ਅਜੀਤ ਡੈਸਕ
27-07-2026