ਨੱਥੂਵਾਲਾ ਗਰਬੀ, 29 ਜੁਲਾਈ (ਨਵਦੀਪ ਸਿੰਘ)-ਅੱਜ ਪਿੰਡ ਸਮਾਲਸਰ ਦੇ ਮਾਤਾ ਰਣਜੀਤ ਕੌਰ ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਘਰ ਪਾਉਣ ਤੋਂ ਬਾਅਦ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਨਿਵਾਸ ਸਾਹਿਬ ਵਿਖੇ ਹੋਈ। ਇਸ ਮੌਕੇ ਗਿਆਨੀ ਮਨਪ੍ਰੀਤ ਸਿੰਘ ਕੋਹਾਰ ਵਾਲਾ ਵਾਲਿਆਂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਮਾਂ ਸ਼ਬਦ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਪਰਿਵਾਰ ਨੂੰ ਮਾਤਾ ਰਣਜੀਤ ਕੌਰ ਦੀ ਸਦਾ ਲੋੜ ਸੀ ਅਤੇ ਰਹੇਗੀ। ਕੀਰਤਨੀ ਸਿੰਘ ਨੇ ਦੱਸਿਆ ਕਿ ਅੱਜ ਅਸੀ ਸਵ: ਮਾਤਾ ਦੇ ਵਿਛੋੜੇ ਬਾਰੇ ਅਰਦਾਸ ਕਰਨ ਲਈ ਇਕੱਠੇ ਹੋਏ ਹਾਂ ਅਤੇ ਕਿਹਾ ਕਿ ਦੁਨੀਆ ਤੇ ਆਉਣਾ ਵੀ ਪ੍ਰਮਾਤਮਾ ਦੇ ਹੱਥ ਵਿਚ ਹੈ ਅਤੇ ਦੁਨੀਆਂ ਤੋਂ ਜਾਣਾ ਵੀ ਪ੍ਰਮਾਤਮਾ ਦੇ ਹੁਕਮ ਵਿਚ ਹੈ। ਇਸ ਮੌਕੇ ਗ੍ਰੰਥੀ ਸਿੰਘ ਵਲੋਂ ਅੰਤਿਮ ਅਰਦਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਵਾਕ ਉਪਰੰਤ ਸਵ: ਮਾਤਾ ਰਣਜੀਤ ਕੌਰ ਦੀ ਪੋਤਰੀ ਮਹਿਕਨੂਰ ਕੌਰ ਨੇ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਮਨਜੀਤ ਸਿੰਘ ਭਰੋਵਾਲ ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ ਨੇ ਵੀ ਮਾਤਾ ਰਣਜੀਤ ਕੌਰ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆ ਉਨ੍ਹਾਂ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਸਟੇਜ ਦੀ ਸੇਵਾ ਸੁਰਿੰਦਰ ਸਿੰਘ ਸਮਾਲਸਰ ਵਲੋਂ ਨਿਭਾਈ ਗਈ। ਇਸ ਸ਼ਰਧਾਂਜਲੀ ਸਮਾਗਮ ਸਮੇਂ ਹਰਭਗਵਾਨ ਸਿੰਘ, ਪਰਮਜੀਤ ਸਿੰਘ ਪੰਮ, ਬਲਦੇਵ ਸਿੰਘ ਮੁਟਾਰ, ਸੁਖਦੇਵ ਸਿੰਘ ਮੁਟਾਰ, ਰਣਜੀਤ ਸਿੰਘ ਰੋਮਾਣਾ, ਕੁਲਦੀਪ ਸਿੰਘ ਬਰਾੜ, ਦਰਸ਼ਨ ਸਿੰਘ ਢਿੱਲੋਂ ਜਸਵੰਤ ਸਿੰਘ ਢਿੱਲੋਂ, ਬਲਕਰਨ ਸਿੰਘ ਬਰਾੜ, ਰਣਵੀਰ ਸਿੰਘ ਬਰਾੜ (ਪੋਤਰੇ) ਅਤੇ ਹੋਰ ਰਿਸ਼ਤੇਦਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਹਾਜ਼ਰੀ ਲਗਵਾਈ।