ਬਾਘਾ ਪੁਰਾਣਾ, 31 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਮੁਸਲਿਮ ਭਾਈਚਾਰੇ ਵਲੋਂ ਜਮਾਲ ਮੁਹੰਮਦ ਕਾਲੇਕੇ ਚੇਅਰਮੈਨ ਮੁਸਲਿਮ ਭਲਾਈ ਬੋਰਡ ਹਲਕਾ ਬਾਘਾ ਪੁਰਾਣਾ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ| ਇਸ ਸਮੇਂ ਯੂਸਫ ਵੈਰੋਕੇ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਹਰੇਕ ਵਰਕਰ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਦਿੰਦੀ ਹੈ| ਜਿਸ ਤਹਿਤ ਜਮਾਲ ਮੁਹੰਮਦ ਕਾਲੇਕੇ ਨੂੰ ਵੱਡੀ ਜ਼ੁੰਮੇਵਾਰੀ ਦਿੰਦੇ ਹੋਏ ਮੁਸਲਿਮ ਭਲਾਈ ਬੋਰਡ ਹਲਕਾ ਬਾਘਾ ਪੁਰਾਣਾ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਇਸ ਸਮੇਂ ਜਮਾਲ ਮੁਹੰਮਦ ਕਾਲੇਕੇ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਦੇ ਮੁਸਲਿਮ ਭਲਾਈ ਬੋਰਡ ਦੇ ਚੇਅਰਮੈਨ ਲਖਵੀਰ ਅਲੀ (ਗਾਦੜੀ ਵਾਲਾ) ਅਤੇ ਹਲਕਾ ਜ਼ੀਰਾ ਦੇ ਮੁਸਲਿਮ ਭਲਾਈ ਬੋਰਡ ਦੇ ਚੇਅਰਮੈਨ ਬਿਲਾਲ ਅਹਿਮਦ ਨੂੰ ਵੀ ਸਨਮਾਨਿਤ ਕੀਤਾ ਗਿਆ| ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਹੋਈ ਜ਼ੁੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦਾ ਮਿਸ਼ਨ 2027 ਨੂੰ ਪੂਰੀ ਮਿਹਨਤ ਨਾਲ ਨੇਪਰੇ ਚਾੜ੍ਹਨ ਲਈ ਦਿਨ ਰਾਤ ਮਿਹਨਤ ਕਰਨਗੇ| ਇਸ ਸਮੇਂ ਚੇਅਰਮੈਨ ਲਖਵੀਰ ਅਲੀ ਗਾਦੜੀ ਵਾਲਾ, ਚੇਅਰਮੈਨ ਬਿਲਾਲ ਅਹਿਮਦ ਜ਼ੀਰਾ, ਮੌਲਾਨਾ ਰੇਸ਼ਮ ਦੀਨ ਮੱਲੀਆਂ, ਮੁਹੰਮਦ ਇਕਬਾਲ ਲੰਡੇ, ਬੂਟਾ ਖਾਨ ਮਹਿਨਾ, ਪ੍ਰਵੇਜ਼ ਖਾਨ ਭੱਟੀ ਸਮਾਲਸਰ, ਬੀਰਬਲ ਰਣਸੀਂਹ ਕਲਾਂ, ਯੂਸਫ ਵੈਰੋਕੇ, ਇਕਬਾਲ ਦੀਨ ਕਾਲੇਕੇ, ਅਨਵਰ ਸੰਗਤਪੁਰਾ, ਜੀਤ ਖਾਨ ਮਾੜੀ ਮੁਸਤਫ਼ਾ, ਸਲੀਮ ਖਾਨ ਨੱਥੂਵਾਲਾ, ਸਾਹਿਬ ਦੀਨ ਰਾਊਕੇ, ਪ੍ਰਧਾਨ ਸਿਕੰਦਰ ਦੀਨ ਮਾਣੂੰਕੇ, ਸ਼ਰੀਫ ਮੁਹੰਮਦ ਸਵਰਨਾ ਕਾਲੇਕੇ, ਭੋਲਾ ਖਾਨ ਕਾਲੇਕੇ, ਕਸ਼ਮੀਰ ਮੁਹੰਮਦ ਸੀਰਾ, ਸੁਲਤਾਨ ਖਾਂ ਸੋਨੀ, ਪ੍ਰਗਟ ਖਾਨ ਡੇਅਰੀ ਵਾਲੇ, ਮਨਪ੍ਰੀਤ ਖਾਨ ਬੱਬੂ ਡੇਅਰੀ ਵਾਲੇ, ਆਲਮ ਖਾਨ, ਮਨੀ ਇਕਬਾਲ, ਸ਼ੈਬਰ ਅਲੀ, ਫੁੰਮਣ ਅਲੀ, ਦਿਲਦਾਰ ਮੁਹੰਮਦ ਕਾਲੇਕੇ, ਨਾਇਬ ਖਾਨ ਨਾਬੂ ਆਦਿ ਮੁਸਲਿਮ ਭਾਈਚਾਰੇ ਵਲੋਂ ਨਵ-ਨਿਯੁਕਤ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੂੰ ਵਧਾਈ ਦਿੰਦੇ ਹੋਏ ਹਲਕਾ ਵਿਧਾਇਕ ਅਤੇ ਮਾਨ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ|