02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

’ ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ

ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੇ ਏਜੰਡੇ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਗਈ।

Ad Position 21
No active advertisement
ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਵੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ ਮੀਟਿੰਗ ਕਰਦੇ ਹੋਏ। ਤਸਵੀਰ: ਜਸਪਾਲ ਸਿੰਘ ਬੱਬੀ 02-08-2026
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੇ ਏਜੰਡੇ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਗਈ। ਮੀਟਿੰਗ ਦੌਰਾਨ ਬਗੈਰ ਕੋਈ ਅਗਾਊਂ ਸੂਚਨਾ ਦਿੱਤੇ ਗ਼ੈਰ-ਹਾਜ਼ਰ ਰਹਿਣ ਵਾਲੇ ਸੁਰਜੀਤ ਸਿੰਘ, ਰਵੀ ਕੁਮਾਰ ਦੋਵੇਂ ਕਾਨੂੰਗੋ, ਮੱਖਣ ਸਿੰਘ, ਰਛਪਾਲ ਸਿੰਘ, ਹਰਨੇਕ ਸਿੰਘ, ਮੱਖਣਜੀਤ, ਬਲਦੇਵ ਕੁਮਾਰ, ਲਖਵਿੰਦਰ ਸਿੰਘ, ਜਰਨੈਲ ਸਿੰਘ ਖੋਸਾ ਸਾਰੇ ਪਟਵਾਰੀ, ਬਲਦੇਵ ਸਿੰਘ ਨਾਇਬ ਤਹਿਸੀਲਦਾਰ ਮੈਂਬਰਾਂ ਨੂੰ ਗ਼ੈਰ-ਹਾਜ਼ਰ ਰਹਿਣ ਕਾਰਨ ਐਸੋਸੀਏਸ਼ਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤਾ ਗਿਆ ਜਿਸ ਸਬੰਧੀ ਪਹਿਲਾਂ ਹੀ ਇਕ ਹਫ਼ਤਾ ਸਪਸ਼ਟ ਆਦੇਸ਼ ਗਰੁੱਪ ਵਿਚ ਜਾਰੀ ਕਰ ਦਿੱਤੇ ਗਏ ਸਨ ਪਰ ਕੁਝ ਮੈਂਬਰਾਂ ਨੇ ਇਸ ਦੀ ਪ੍ਰਵਾਹ ਨਾ ਕਰਦਿਆਂ ਐਸੋਸੀਏਸ਼ਨ ਦੇ ਫ਼ੈਸਲਿਆਂ ਨੂੰ ਟਿੱਚ ਸਮਝਦਿਆਂ ਹਲਕੇ ਵਿਚ ਹੀ ਲਿਆ। ਪਹਿਲਾਂ ਹੀ ਸਪਸ਼ਟ ਕੀਤਾ ਗਿਆ ਸੀ ਕਿ ਲੇਟ ਆਉਣ ਵਾਲੇ ਮੈਂਬਰ ਨੂੰ ਲੇਟ ਆਉਣ ‘ਤੇ ਜੁਰਮਾਨਾ ਤੇ ਗ਼ੈਰ-ਹਾਜ਼ਰ ਰਹਿਣ ਵਾਲੇ ਮੈਂਬਰਾਂ ਦੀ ਮੈਂਬਰਸ਼ਿਪ ਖ਼ਾਰਜ ਕੀਤੀ ਜਾਵੇਗੀ ਜਿਸ ਦੇ ਤਹਿਤ ਮੀਟਿੰਗ ਦੌਰਾਨ ਫ਼ੈਸਲਾ ਲਾਗੂ ਕੀਤਾ ਗਿਆ ਹੈ। ਮੀਟਿੰਗ ਦਾ ਮੁੱਖ ਏਜੰਡਾ ਸਮੇਂ ਸਿਰ ਮੀਟਿੰਗ ਦੌਰਾਨ ਹਾਜ਼ਰ ਹੋ ਕੇ ਹਾਜ਼ਰੀ ਨੂੰ ਸੋ ਪ੍ਰਤੀਸ਼ਤ ਕਰਨਾ ਸੀ ਜਿਸ ਨੂੰ ਠੀਕ ਸਮਝਦੇ ਹੋਏ 50 ਐਸੋਸੀਏਸ਼ਨ ਮੈਂਬਰ ਹਾਜ਼ਰ ਹੋਏ ਤੇ ਉਨ੍ਹਾਂ ਵਲੋਂ ਐਸੋਸੀਏਸ਼ਨ ਦੇ ਲਏ ਗਏ ਫ਼ੈਸਲਿਆਂ ਨੂੰ ਪ੍ਰਵਾਨ ਕੀਤਾ ਗਿਆ। ਮੀਟਿੰਗ ਦੌਰਾਨ ਅਧਿਕਾਰੀਆਂ ਕੋਲ ਐਸੋਸੀਏਸ਼ਨ ਮੈਂਬਰਾਂ ਦੇ ਕੰਮ ਵਿਚ ਦਖ਼ਲ-ਅੰਦਾਜ਼ੀ ਕਰਨ ਵਾਲੇ ਇਕ ਮੈਂਬਰ ਦੀ ਖਿਚਾਈ ਕੀਤੀ ਗਈ ਤੇ ਉਸ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾ ਕੇ ਗ਼ਲਤੀ ਮਨਵਾਈ ਗਈ। ਦੂਸਰੇ ਐਸੋਸੀਏਸ਼ਨ ਮੈਂਬਰ ਨੂੰ ਵੀ ਤਾੜਨਾ ਕੀਤੀ ਗਈ ਕਿ ਕੋਈ ਵੀ ਮੈਂਬਰ ਆਪਣੇ ਨਿੱਜ ਸਵਾਰਥ ਲਈ ਅਧਿਕਾਰੀਆਂ ਕਰਮਚਾਰੀਆਂ ਕੋਲ ਚਾਪਲੂਸੀ ਕਰ ਕੇ ਐਸੋਸੀਏਸ਼ਨ ਮੈਂਬਰਾਂ ਦੇ ਕੰਮਕਾਜ ਪ੍ਰਤੀ ਕਿਸ ਵੀ ਕਿਸਮ ਦੀ ਕੋਤਾਹੀ ਨਾ ਕਰੇ। ਐਸੋਸੀਏਸ਼ਨ ਵਲੋਂ ਉਸ ਦੀ ਗ਼ਲਤੀ ਸਾਬਤ ਹੋਣ ‘ਤੇ ਉਸ ਦੇ ਬਰਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਮੀਟਿੰਗ ਦੌਰਾਨ ਸੀਤਲ ਕੁਮਾਰ ਐਸ.ਕੇ. ਨੇ ਪੰਜ ਹਜ਼ਾਰ ਰੁਪਏ ਆਰਥਿਕ ਮਦਦ ਵਾਸਤੇ ਦਿੱਤੇ। ਇਸੇ ਤਰ੍ਹਾਂ ਮਦਨ ਲਾਲ ਸ਼ਰਮਾ ਆਸਟ੍ਰੇਲੀਆ ਨੇ ਐਸੋਸੀਏਸ਼ਨ ਨਾਲ ਪਿਆਰ ਮੁਹੱਬਤ ਰੱਖਦੇ ਹੋਏ ਪੰਜ ਹਜ਼ਾਰ ਰੁਪਏ ਦੀ ਨਗਦ ਮਦਦ ਕੀਤੀ ਤੇ ਵਿਦੇਸ਼ ਵਿਚ ਸਟੂਡੈਂਟਸ ਤੇ ਸੀਨੀਅਰ ਸਿਟੀਜ਼ਨ ਦੇ ਹਾਲਾਤਾਂ ‘ਤੇ ਚਾਨਣਾ ਪਾਇਆ ਕਿ ਉਹ ਕਿਹੜੇ ਹਾਲਾਤਾਂ ਵਿਚ ਉੱਥੇ ਵਿਚਰ ਰਹੇ ਹਨ, ਉਨ੍ਹਾਂ ਦੇ ਵਿਦੇਸ਼ ਵਿਚ ਬਹੁਤ ਕਠਨ ਹਾਲਾਤ ਹਨ। ਚੰਗੀ ਤੇ ਮਾਸਟਰ ਐਜੂਕੇਸ਼ਨ ਦੇ ਕੇ ਹੀ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੀਦਾ ਹੈ। ਇਹ ਜਾਣਕਾਰੀ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ ਨੇ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਗੂੰਜਿਆ ਦੇਸ਼-ਭਗਤੀ ਦਾ ਸੰਦੇਸ਼ ਅਗਲੀ ਖ਼ਬਰ ਚੇਅਰਮੈਨ ਮਾਰਕੀਟ ਕਮੇਟੀ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ‘ਆਪ’ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਤੋਂ ਲਿਆ ਅਸ਼ੀਰਵਾਦ
Ad Position 24
No active advertisement