05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਾਟਕ ਰੰਗਮੰਚ ਭਾਸ਼ਾ ਬੋਲੀ ਨੂੰ ਅੱਗੇ ਲਿਜਾਣ ਦਾ ਕਾਰਗਰ ਸਾਧਨ-ਮੋਹੀ ਅਮਰਜੀਤ ਸਿੰਘ

ਮੋਗਾ, 4 ਅਗਸਤ (ਅਸ਼ੋਕ ਬਾਂਸਲ)-ਦੁਨੀਆ ਦੇ ਬੋਲੀਆਂ ਤੇ ਭਾਸ਼ਾਵਾਂ ਦੇ ਵਿਧਾਵਾ ਇਤਿਹਾਸ ਵਿਚ ਨਾਟਕ ਤੇ ਰੰਗਮੰਚ ਸਭ ਤੋਂ ਕਾਰਗਰ ਸਾਧਨ ਸਾਬਤ ਹੋਇਆ ਹੈ। ਇਹ ਵਿਚਾਰ ਪੰਜਾਬੀ ਦੇ ਚਰਚਿਤ ਨਾਟਕਕਾਰ ਮੋਹੀ ਅਮਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਆਖੇ।

Ad Position 21
No active advertisement
ਅਜੀਤ ਡੈਸਕ 05-08-2026
ਮੋਗਾ, 4 ਅਗਸਤ (ਅਸ਼ੋਕ ਬਾਂਸਲ)-ਦੁਨੀਆ ਦੇ ਬੋਲੀਆਂ ਤੇ ਭਾਸ਼ਾਵਾਂ ਦੇ ਵਿਧਾਵਾ ਇਤਿਹਾਸ ਵਿਚ ਨਾਟਕ ਤੇ ਰੰਗਮੰਚ ਸਭ ਤੋਂ ਕਾਰਗਰ ਸਾਧਨ ਸਾਬਤ ਹੋਇਆ ਹੈ। ਇਹ ਵਿਚਾਰ ਪੰਜਾਬੀ ਦੇ ਚਰਚਿਤ ਨਾਟਕਕਾਰ ਮੋਹੀ ਅਮਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਆਖੇ। ਉਨ੍ਹਾਂ ਪੰਜਾਬੀ ਨਾਟਕ ਤੇ ਰੰਗਮੰਚ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬੀ ਨਾਟਕ ਤੇ ਰੰਗਮੰਚ ਨੇ ਪੰਜਾਬੀ ਬੋਲੀ, ਭਾਸ਼ਾ, ਸਭਿਅਤਾ ਨੂੰ ਉੱਪਰ ਲਿਜਾਣ ਲਈ ਅਹਿਮ ਭੂਮਿਕਾ ਨਿਭਾਈ ਹੈ। ਸ਼ੁਰੂ ਤੋਂ ਲੈ ਕੇ ਅੱਜ ਤੱਕ ਪੰਜਾਬੀ ਰੰਗਮੰਚ ਦੇ ਵੱਖ-ਵੱਖ ਪੀੜ੍ਹੀਆਂ ਦੇ ਨਾਟਕਕਾਰਾਂ, ਡਾਇਰੈਕਟਰਾਂ ਤੇ ਰੰਗ ਕਰਮੀਆਂ ਨੇ ਜਿੱਥੇ ਪੰਜਾਬੀ ਨਾਟਕ ਰੰਗਮੰਚ ਨੂੰ ਦੁਨੀਆ ਦੇ ਵੱਖ-ਵੱਖ ਰੰਗਮੰਚ ਤੇ ਨਾਟਕਾਂ ਦੇ ਸਾਹਮਣੇ ਬਰਾਬਰ ਲਿਆ ਖੜ੍ਹਾ ਕੀਤਾ ਹੈ ਉੱਥੇ ਹੀ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਹੋਰ ਅੱਗੇ ਤੋਰਿਆ ਹੈ। ਯਾਦ ਰਹੇ ਮੋਹੀ ਅਮਰਜੀਤ ਸਿੰਘ ਪੰਜਾਬੀ ਨਾਟਕ, ਰੰਗਮੰਚ ਸੰਸਾਰ ਦਾ ਇਕ ਕੱਦਵਾਰ ਨਾਂਅ ਹੈ ਜਿਨ੍ਹਾਂ ਦੇ ਨਾਟਕ ਨਜ਼ੀਰਾ ਬੇਗਮ, ਮਿੱਟੀ ਦਾ ਪੁਤਲਾ ਤੇ ਦਾ ਗਰੇਟ ਅੰਬੇਡਕਰ ਨੈਸ਼ਨਲ ਪੱਧਰ ‘ਤੇ ਪ੍ਰਸਿੱਧ ਹੋ ਚੁੱਕੇ ਹਨ। ਅੱਜ ਕੱਲ੍ਹ ਉਹ ਨਾਟਕ ਅਕਾਲ ਏ ਖ਼ਾਲਸਾ ਕਰ ਕੇ ਚਰਚਾ ਵਿਚ ਹਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਮਿਸ਼ਨ-2027 ਨੂੰ ਮਿਲੇਗੀ ਨਵੀਂ ਰਫ਼ਤਾਰ-ਜਗਸੀਰ ਸਿੰਘ ਕਾਲੇਕੇ ਅਗਲੀ ਖ਼ਬਰ ਨਿਕੋਨ ਕੰਪਨੀ ਵਲੋਂ ਫੋਟੋਗ੍ਰਾਫਰਾਂ ਦੀ ਸਿਖਲਾਈ ਵਰਕਸ਼ਾਪ ਲਗਾਈ
Ad Position 24
No active advertisement