05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕਾਲਜ ਦੀਆਂ ਕੁੜੀਆਂ ਦੀਆਂ ਬੀ.ਸੀ.ਏ. ’ਚੋਂ ਸ਼ਾਨਦਾਰ ਪ੍ਰਾਪਤੀਆਂ ਨੰਬਰਦਾਰਾ ਯੂਨੀਅਨ ਨੂੰ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ’ਚ ਆ ਰਹੀਆਂ ਕਈ ਸਮੱਸਿਆਵਾਂ-ਪ੍ਰਧਾਨ ਜਗਸੀਰ ਸਿੰਘ ਕਾਲੇਕੇ

ਬਾਘਾ ਪੁਰਾਣਾ, 5 ਅਗਸਤ ਗੁਰਮੀਤ ਸਿੰਘ ਮਾਣੂੰਕੇ)- ਨੰਬਰਦਾਰ ਐਸੋਸੀਏਸ਼ਨ ਰਜਿ. ਗਾਲਿਬ ਦੀ ਵਿਸ਼ੇਸ਼ ਮੀਟਿੰਗ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਵਿਚ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 06-08-2026
ਬਾਘਾ ਪੁਰਾਣਾ, 5 ਅਗਸਤ ਗੁਰਮੀਤ ਸਿੰਘ ਮਾਣੂੰਕੇ)- ਨੰਬਰਦਾਰ ਐਸੋਸੀਏਸ਼ਨ ਰਜਿ. ਗਾਲਿਬ ਦੀ ਵਿਸ਼ੇਸ਼ ਮੀਟਿੰਗ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਵਿਚ ਕੀਤੀ ਗਈ। ਇਸ ਮੀਟਿੰਗ ’ਚ ਨੰਬਰਦਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਮੌਕੇ ਨੰਬਰਦਾਰਾਂ ਨੇ ਡੀ.ਸੀ. ਮੋਗਾ ਤੋਂ ਮੰਗ ਕੀਤੀ ਕਿ ਤਹਿਸੀਲ ਬਾਘਾ ਪੁਰਾਣਾ ’ਚ ਸਫਾਈ ਦਾ ਬਹੁਤ ਬੁਰਾ ਹਾਲ ਹੈ। ਇੱਥੇ ਬਾਥਰੂਮਾਂ ਦੀ ਸਫਾਈ ਨਾ ਹੋਣ ਕਾਰਨ ਲੋਕਾਂ ਨੂੰ ਮਜਬੂਰੀ ਵੱਸ ਖੁੱਲ੍ਹੇ ’ਚ ਬਾਥਰੂਮ ਜਾਣਾ ਪੈ ਰਿਹਾ ਹੈ| ਬਾਥਰੂਮਾਂ ਦੀ ਸਫਾਈ ਲਈ ਕੋਈ ਕਰਮਚਾਰੀ ਪੱਕਾ ਨਿਯੁਕਤ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਨੰਬਰਦਾਰ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਨੂੰ ਕੰਮ ਦੇ ਆਧਾਰ ’ਤੇ ਮਾਣ ਭੱਤਾ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਹਰਿਆਣਾ ਸਰਕਾਰ ਨੰਬਰਦਾਰਾਂ ਨੂੰ ਹਰੇਕ ਪ੍ਰਕਾਰ ਦੀਆਂ ਸਹੂਲਤਾਂ ਦੇਣ ’ਚ ਪੰਜਾਬ ਨਾਲੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਦੌਰਾਨ ਮਹਿੰਗਾ ਪੈ ਸਕਦਾ ਹੈ। ਇਸ ਮੌਕੇ ਜਗਸੀਰ ਸਿੰਘ ਕਾਲੇਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਜਗਰੂਪ ਸਿੰਘ ਲੰਗੇਆਣਾ ਤਹਿਸੀਲ ਪ੍ਰਧਾਨ, ਮੀਤ ਪ੍ਰਧਾਨ ਅਵਤਾਰ ਸਿੰਘ ਸਮਾਧ ਭਾਈ, ਨੰਬਰਦਾਰ ਹਰਬੰਸ ਸਿੰਘ ਬਾਘਾ ਪੁਰਾਣਾ, ਰਣਜੀਤ ਸਿੰਘ ਚੰਨੂਆਣਾ, ਹਰਜਿੰਦਰ ਸਿੰਘ ਚੰਨੂਆਣਾ, ਪ੍ਰਗਟ ਸਿੰਘ ਸਮਾਧ ਭਾਈ, ਇਕੱਤਰ ਸਿੰਘ ਲਧਾਈ, ਗੁਰਪ੍ਰੀਤ ਸਿੰਘ ਜਸਵਿੰਦਰ ਕੌਰ ਗਿੱਲ, ਬਲਵਿੰਦਰ ਸਿੰਘ ਗਿੱਲ, ਬ੍ਰਿਜ ਲਾਲ ਮੋਰੀਆ, ਨਰਿੰਦਰ ਸਿੰਘ, ਰੇਸ਼ਮ ਸਿੰਘ ਮੋੜ ਨੌਂਅਬਾਦ, ਮਲਕੀਤ ਸਿੰਘ ਆਲਮਵਾਲਾ, ਨਿਰਮਲ ਸਿੰਘ ਲਧਾਈ, ਕੁਲਵੰਤ ਸਿੰਘ ਸਮਾਧ ਭਾਈ, ਜੀਤ ਸਿੰਘ ਸੰਗਤਪੁਰਾ, ਅੰਮ੍ਰਿਤਪਾਲ ਸਿੰਘ ਸਾਹੋਕੇ, ਰਾਜਾ ਸਿੰਘ ਲੰਗੇਆਣਾ, ਪਿਆਰਾ ਸਿੰਘ ਬੁੱਧ ਸਿੰਘ ਵਾਲਾ, ਲਖਵਿੰਦਰ ਰੋਡੇ, ਗੁਰਮੀਤ ਸਿੰਘ ਘੋਲੀਆ, ਬੰਤ ਸਿੰਘ ਘੋਲੀਆ, ਸੋਨੀ ਘੋਲੀਆ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਐਫ.ਸੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਮੋਗਾ ਨੂੰ ਐਫੀਲੀਏਸ਼ਨ ਮਿਲੀ ਅਗਲੀ ਖ਼ਬਰ ਮਾਨਯੋਗ ਹਾਈ ਕੋਰਟ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਪੈਨਸ਼ਨਰਾਂ ਦਾ ਡੀ.ਏ. ਜਲਦੀ ਦੇਵੇ: ਪ੍ਰਧਾਨ ਰੰਧਾਵਾ
Ad Position 24
No active advertisement