ਗਿੱਲ ਪਾਰਕ ਐਂਡ ਹੋਟਲ ’ਚ ਪ੍ਰਦਰਸ਼ਨੀ ਅਤੇ ਤੀਆਂ ਦਾ ਮੇਲਾ 9 ਨੂੰ
ਮੋਗਾ, 5 ਅਗਸਤ (ਗੁਰਤੇਜ ਸਿੰਘ ਬੱਬੀ)-ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਸਥਾਨਕ ਮੋਗਾ ਸ਼ਹਿਰ ਦੇ ਦੁਸਾਂਝ ਰੋਡ ਸਥਿਤ ਗਿੱਲ ਪਾਰਕ ਐਂਡ ਹੋਟਲ ਵਿਚ ਤੀਆਂ ਦਾ ਮੇਲਾ ਅਤੇ ਪ੍ਰਦਰਸ਼ਨੀ 9 ਅਗਸਤ ਦਿਨ ਐਤਵਾਰ ਨੂੰ ਲੱਗੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਚਾਲਕ ਰੁਪਿੰਦਰ ਸਿੰਘ ਗਿੱਲ ਅਤੇ ਮਨਦੀਪ ਕੌਰ ਗਿੱਲ ਨੇ ਦੱਸਿਆ ਕਿ ਤੀਆਂ ਦੇ ਮੇਲੇ ਨਾਲ ਇਕ ਵਿਸ਼ੇਸ਼ ਖਿੱਚ ਦਾ ਕੇਂਦਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਸ ਵਿਚ ਵੱਖ-ਵੱਖ ਤਰਾਂ ਦੇ ਕੱਪੜਿਆਂ ਦੀ ਪ੍ਰਦਰਸ਼ਨੀ ਵਿਚ ਵੱਖ-ਵੱਖ ਬੁੱਟੀਕਾਂ ਵਾਲੇ ਆਪਣੇ ਵਲੋਂ ਤਿਆਰ ਕੀਤੇ ਵੱਖ ਵੱਖ ਡਿਜ਼ਾਈਨਾਂ ਦੇ ਸੂਟ ਅਤੇ ਪਹਿਰਾਵਿਆਂ ਤੋਂ ਇਲਾਵਾ ਘਰੇਲੂ ਵਸਤਾਂ, ਹੱਥਾਂ ਦੀ ਕਢਾਈ ਦੇ ਸੂਟਾਂ ਅਤੇ ਵੱਖ ਵੱਖ ਪ੍ਰਕਾਰ ਦੇ ਔਰਤਾਂ ਲਈ ਗਹਿਣਿਆਂ ਦਾ ਔਰਤਾਂ ਅਨੰਦ ਲੈ ਸਕਣਗੀਆਂ।
ਰੁਪਿੰਦਰ ਸਿੰਘ ਗਿੱਲ ਅਤੇ ਮਨਦੀਪ ਕੌਰ ਗਿੱਲ
06-08-2026