06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕਲੇਰ ਇੰਟਰਨੈਸ਼ਨਲ ਸਕੂਲ ’ਚ ਪੰਜਾਬੀ ਨਾਟਕ ਮੁਕਾਬਲਾ ਕਰਵਾਇਆ

ਸਮਾਧ ਭਾਈ, 5 ਅਗਸਤ (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਪੰਜਾਬੀ ਨਾਟਕ ਮੁਕਾਬਲਾ ਕਰਾਇਆ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 06-08-2026
ਸਮਾਧ ਭਾਈ, 5 ਅਗਸਤ (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਪੰਜਾਬੀ ਨਾਟਕ ਮੁਕਾਬਲਾ ਕਰਾਇਆ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਕਾਬਲਿਆਂ ਵਿਚ ਹਿਮਾਲਿਆ ਹਾਊਸ ਦੇ ਨਾਟਕ ‘ਸੰਸਕਾਰਾਂ ਦਾ ਡੁੱਬਦਾ ਸੂਰਜ’ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਿਵਾਲਿਕ ਹਾਊਸ ਦੂਸਰੇ ਤੇ ਸਤਲੁਜ ਹਾਊਸ ਤੀਸਰੇ ਸਥਾਨ ‘ਤੇ ਰਹੇ। ਬੜੇ ਉਤਸ਼ਾਹ ਨਾਲ ਕਰਾਏ ਇਨ੍ਹਾਂ ਮੁਕਾਬਲਿਆਂ ਲਈ ਸਕੂਲ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਅਤੇ ਪ੍ਰਿੰਸੀਪਲ ਡਾ. ਅਰਵਿੰਦ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ, ਰਚਨਾਤਮਿਕਤਾ ਤੇ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਨੂੰ ਵਧਾਉਂਦੀਆਂ ਹਨ। ਉਨ੍ਹਾਂ ਭਾਗੀਦਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਇਹ ਮੁਕਾਬਲਾ ਸਕੂਲ ਲਈ ਇਕ ਯਾਦਗਾਰ ਅਤੇ ਸਫਲ ਪ੍ਰੋਗਰਾਮ ਸਾਬਤ ਹੋਇਆ ਹੈ। ਇਸ ਸਮੇਂ ਜੇਤੂ ਟੀਮਾਂ ਅਤੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗਿੱਲ ਪਾਰਕ ਐਂਡ ਹੋਟਲ ’ਚ ਪ੍ਰਦਰਸ਼ਨੀ ਅਤੇ ਤੀਆਂ ਦਾ ਮੇਲਾ 9 ਨੂੰ ਅਗਲੀ ਖ਼ਬਰ ਕਿਸਾਨਾਂ ਦੇ ਬੈਂਕਾਂ ’ਚ ਪਏ ਚੈੱਕ ਵਾਪਸ ਕੀਤੇ ਜਾਣ ਨਹੀ ਤਾਂ ਘਿਰਾਓ ਲਈ ਤਿਆਰ ਰਹਿਣ-ਬਹਿਰਾਮ ਕੇ, ਗਿੱਲ ਕਿਹਾ-ਕਿਸਾਨਾਂ,...
Ad Position 24
No active advertisement