ਕਿਸਾਨਾਂ ਦੇ ਬੈਂਕਾਂ ’ਚ ਪਏ ਚੈੱਕ ਵਾਪਸ ਕੀਤੇ ਜਾਣ ਨਹੀ ਤਾਂ ਘਿਰਾਓ ਲਈ ਤਿਆਰ ਰਹਿਣ-ਬਹਿਰਾਮ ਕੇ, ਗਿੱਲ
ਕਿਹਾ-ਕਿਸਾਨਾਂ, ਮਜ਼ਦੂਰਾਂ ਦੇ ਕਰਜ਼ੇ ’ਤੇ ਲਕੀਰ ਮਾਰੇ ਕੇਂਦਰ ਤੇ ਸਟੇਟ ਸਰਕਾਰ-ਰੰਡਿਆਲਾ, ਸੰਗਲ
ਧਰਮਕੋਟ, 5 ਅਗਸਤ (ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਬਾਬਾ ਬੱਗਾ ਸਿੰਘ ਧਰਮਕੋਟ ਵਿਖੇ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ. ਕੇ.
ਭ
ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਮੀਟਿੰਗ ਵਿਚ ਸ਼ਾਮਿਲ ਆਗੂ ਅਤੇ ਵਰਕਰ।
06-08-2026
ਧਰਮਕੋਟ, 5 ਅਗਸਤ (ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਬਾਬਾ ਬੱਗਾ ਸਿੰਘ ਧਰਮਕੋਟ ਵਿਖੇ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਬਾਜ ਸਿੰਘ ਸੰਗਲਾ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, ਰਣਜੀਤ ਸਿੰਘ ਭਿੰਡਰ ਕਲਾਂ, ਮੁਖਤਿਆਰ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ, ਜਸਵੰਤ ਸਿੰਘ ਕੈਸ਼ੀਅਰ ਰੰਡਿਆਲਾ, ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿਚ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਕਿਸਾਨਾਂ ਨੇ ਕਿਸੇ ਵੀ ਬੈਂਕ ‘ਚੋ ਕਰਜ਼ਾ ਲਿਆ ਸੀ ਉਸ ਸਮੇਂ ਕਿਸਾਨਾਂ ਤੋਂ ਵਰਗਲਾਕੇ ਦੋ/ਦੋ ਚੈੱਕ ਬੈਂਕ ਮੈਨੇਜਰਾਂ ਨੇ ਰੱਖ ਲਏ ਹੁਣ ਜਦੋਂ ਕਿਸਾਨਾਂ ਤੋਂ ਕਰਜ਼ੇ ਦੀ ਕਿਸ਼ਤ ਅਦਾ ਨਾ ਹੋਣ ਤੇ ਬੈਂਕ ਮੈਨੇਜਰਾਂ ਨੇ ਅਦਾਲਤਾਂ ‘ਚ ਕਿਸਾਨਾਂ ਦੇ ਚੈੱਕ ਲਾਕੇ ਕੇਸ ਕਰ ਦਿੱਤੇ ਤਾਂ ਕਿ ਕਿਸਾਨਾਂ ਨੂੰ ਦਬਾਅ ਕੇ ਪੈਸੇ ਵਸੂਲੇ ਜਾਣ। ਕਿਸਾਨਾਂ ਦੀਆਂ ਫ਼ਸਲਾਂ ਤੇ ਐਮ.ਐਸ.ਪੀ. ਨਾ ਮਿਲਣ ਕਾਰਨ ਤੇ ਫ਼ਸਲਾਂ ਤੇ ਘਰਾਂ ‘ਚ ਲੋੜੀਂਦੀਆਂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹਨ ਨਾਲ ਕਿਸਾਨਾਂ ਦੇ ਘਰਾਂ ਦੇ ਖਰਚੇ ਪੂਰੇ ਨਾ ਹੋਣ ਕਾਰਨ ਕਿਸਾਨ ਦਾ ਆਰਥਿਕਤਾ ਸਥਿਤੀ ਕਮਜ਼ੋਰ ਹੁੰਦੀ ਗਈ ਜਿਸ ਪਾਰੋ ਕਿਸਾਨ ਤੇ ਮਜ਼ਦੂਰ ਬੈਂਕਾਂ ਦਾ ਕਰਜ਼ਾ ਨਹੀ ਦੇ ਸਕਿਆ। ਅਸੀ ਸਮੂਹ ਬੈਂਕ ਮੈਨੇਜਰਾਂ ਨੂੰ ਅਪੀਲ ਕਰਦੇ ਹਾਂ ਕਿ ਬੈਂਕਾਂ ਵਿਚ ਕਿਸਾਨਾਂ ਦੇ ਰੱਖੇ ਚੈੱਕ ਵਾਪਸ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਮੂਹ ਬੈਂਕ ਕਿਸਾਨਾਂ ਨਾਲ ਵੰਨ ਟਾਈਮ ਸੈਟਲਮੈਂਟ ਕਰਨ। ਜੇਕਰ ਫਿਰ ਵੀ ਕੋਈ ਵੀ ਬੈਂਕ ਅਧਿਕਾਰੀ ਪਿੰਡਾਂ ‘ਚ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰੇਗਾ ਤਾਂ ਉਸ ਦਾ ਘਿਰਾਓ ਕਰਕੇ ਪਿੰਡ ਦੇ ਚੁਰਾਹੇ ‘ਚ ਬਿਠਾਇਆ ਜਾਏਗਾ। ਬਹਿਰਾਮ ਕੇ ਨੇ ਕਿਹਾ ਕਿ ਭਾਰਤ/ਅਮਰੀਕਾ ਸਮਝੌਤਾ ਰੱਦ ਕਰਵਾਉਣ ਤੇ ਬਿਜਲੀ ਸੋਧ ਐਕਟ ਤੇ ਬੀਜ ਸੋਧ ਐਕਟ ਵੀ ਰੱਦ ਕਰਵਾਉਣ ਲਈ ਕੇ ਐਮ.ਐਮ. ਦੀਆਂ ਮੀਟਿੰਗਾਂ ਲਗਾਤਾਰ ਜਾਰੀ ਹਨ। ਅਖੀਰ ‘ਚ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਜਸਪਾਲ ਸਿੰਘ ਜੇ.ਈ. ਜੋ ਸਬ ਡਵੀਜ਼ਨ ਭਿੰਡਰ ਕਲਾਂ ਵਿਚ ਬਤੌਰ ਕੰਮ ਕਰ ਰਿਹਾ ਉਸ ਦਾ ਰਵੱਈਆ ਕਿਸਾਨਾਂ ਪ੍ਰਤੀ ਬਹੁਤ ਗਲਤ ਹੈ, ਜਿਸ ਤੇ ਰੋਸ ਕਰਦਿਆਂ ਕਿਹਾ ਕਿ ਜਲਦੀ ਹੀ ਭਿੰਡਰ ਕਲਾਂ ਬਿਜਲੀ ਬੋਰਡ ਦੇ ਦਫ਼ਤਰ ਤੇ ਧਰਨਾ ਲਾ ਕੇ ਜਸਪਾਲ ਸਿੰਘ ਜੇ.ਈ. ਨੂੰ ਸਹੀ ਬੋਲਣਾ ਸਿਖਾਵਾਂਗੇ। ਇਸ ਮੌਕੇ ਕਿਸਾਨ ਆਗੂ ਮਾਸਟਰ ਮੇਵਾ ਸਿੰਘ ਸ਼ਾਦੀ ਵਾਲਾ, ਕੁਲਜਿੰਦਰ ਸਿੰਘ ਸਿੱਧੂ ਸਹਾਇਕ ਸਕੱਤਰ, ਅੰਗਰੇਜ਼ ਸਿੰਘ ਜੌਹਲ ਜ਼ਿਲ੍ਹਾ ਸਕੱਤਰ ਔਗੜ, ਸਿੰਘ ਬਲਾਕ ਪ੍ਰਧਾਨ ਕੋਟ ਈਸੇ ਖਾਂ, ਭੁਪਿੰਦਰ ਸਿੰਘ ਤੂਰ, ਪੂਰਨ ਸਿੰਘ ਥਾਣੇਦਾਰ ਸੁਖਵਿੰਦਰ ਸਿੰਘ ਭਿੰਡਰ ਕਲਾਂ, ਤਰਸੇਮ ਸਿੰਘ ਸੰਗਲਾ, ਜਸਵੰਤ ਸਿੰਘ ਭੁੱਲਰ, ਚੰਨ ਮਸੀਤਾਂ, ਲਖਵਿੰਦਰ ਸਿੰਘ ਜੋਨ ਪ੍ਰਧਾਨ, ਅਮਰਜੀਤ ਸਿੰਘ ਯੂਥ ਪ੍ਰਧਾਨ, ਕੁਲਵਿੰਦਰ ਸਿੰਘ ਉੱਪਲ, ਚਮਕੌਰ ਸਿੰਘ ਦਾਤਾ, ਹਰਜਿੰਦਰ ਸਿੰਘ ਬੱਡੂਵਾਲ, ਦਰਸਨ ਸਿੰਘ ਰੌਸ਼ਨ ਵਾਲਾ, ਵਿਸਾਖਾ ਸਿੰਘ, ਗੁਰਚਰਨ ਸਿੰਘ ਕੋਟ ਸਦਰ ਖਾਂ, ਨਿਰਮਲ ਸਿੰਘ ਇੱਜ਼ਤ ਵਾਲਾ, ਅਜੀਤ ਸਿੰਘ, ਨਿਰਮਲ ਸਿੰਘ, ਕਸ਼ਮੀਰ ਸਿੰਘ, ਮਹਿੰਦਰ ਸਿੰਘ ਅਮੀਵਾਲਾ, ਜਗਰਾਜ ਸਿੰਘ ਰਾਜੂ ਲੋਹਾਰਾ, ਅਵਤਾਰ ਸਿੰਘ ਕੈਸ਼ੀਅਰ, ਸੇਵਾ ਸਿੰਘ, ਸੋਹਣ ਸਿੰਘ, ਜੱਸ ਗੜਾ ਬਹਿਰਾਮ ਕੇ, ਜਸਵਿੰਦਰ ਸਿੰਘ ਮੰਝਲੀ, ਜਗਤਾਰ ਸਿੰਘ ਭੋਇਪੁਰ, ਪ੍ਰਿਤਪਾਲ ਸਿੰਘ, ਗੁਰਮੇਲ ਸਿੰਘ ਇੰਦਰਗੜ੍ਹ, ਹਰਪ੍ਰੀਤ ਸਿੰਘ ਲਲਿਹਾਂਦੀ, ਰਾਜੂ ਕਲੇਰ, ਰਛਪਾਲ ਸਿੰਘ ਅੱਕੂ ਸ਼ਾਹ ਵਾਲਾ, ਗੁਰਸਹਿਜ ਸਿੰਘ ਮੁਬਾਰਕਪੁਰ, ਬਲਵਿੰਦਰ ਸਿੰਘ ਦਾਤੇਵਾਲ, ਰਛਪਾਲ ਸਿੰਘ, ਭਗਵੰਤ ਸਿੰਘ ਮੰਦਰ, ਤਰਲੋਕ ਸਿੰਘ ਚੱਕ ਸਿੰਘ ਪੁਰਾ, ਰਾਜਵਿੰਦਰ ਸਿੰਘ ਸ਼ਾਦੀ ਵਾਲਾ, ਜਗਜੀਤ ਸਿੰਘ ਮੌਜਗੜ੍ਹ, ਸਰਬਜੀਤ ਸਿੰਘ, ਸੁਬੇਗ ਸਿੰਘ ਮੰਝਲੀ, ਕੁਲਵੀਰ ਸਿੰਘ ਬੀਜਾਪੁਰ, ਜਰਨੈਲ ਸਿੰਘ ਬਹਾਦਰ ਕੇ ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।