06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਸਫ਼ਾਈ ਸੇਵਕ ਕਾਮਿਆਂ ਦੀਆਂ ਮੰਗਾਂ ਪ੍ਰਵਾਨ ਕਰ ਕੇ ਹਰ ਵਰਗ ਦੇ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ-ਪ੍ਰਧਾਨ ਜਗਦੀਪ ਧਾਲੀਵਾਲ

ਨਿਹਾਲ ਸਿੰਘ ਵਾਲਾ, 6 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਧਰਨੇ ‘ਤੇ ਬੈਠੇ ਸਫ਼ਾਈ ਸੇਵਕ ਕਾਮਿਆਂ ਦੀਆਂ ਮੰਗਾਂ ਪ੍ਰਵਾਨ ਕਰਕੇ ਹਰ ਵਰਗ ਦੇ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਹ ਪ੍ਰਗਟਾਵਾ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਧਾਲੀਵਾਲ ਨੇ ਨਗਰ ਪੰਚਾਇਤ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਸਫ਼ਾਈ ਸੇਵਕ ਯੂਨੀਅਨ ਦੇ ਸਮੁੱਚੇ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ।

Ad Position 21
No active advertisement
ਅਜੀਤ ਡੈਸਕ 07-08-2026
ਨਿਹਾਲ ਸਿੰਘ ਵਾਲਾ, 6 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਧਰਨੇ ‘ਤੇ ਬੈਠੇ ਸਫ਼ਾਈ ਸੇਵਕ ਕਾਮਿਆਂ ਦੀਆਂ ਮੰਗਾਂ ਪ੍ਰਵਾਨ ਕਰਕੇ ਹਰ ਵਰਗ ਦੇ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਹ ਪ੍ਰਗਟਾਵਾ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਧਾਲੀਵਾਲ ਨੇ ਨਗਰ ਪੰਚਾਇਤ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਸਫ਼ਾਈ ਸੇਵਕ ਯੂਨੀਅਨ ਦੇ ਸਮੁੱਚੇ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੰਡੀ ਨਿਹਾਲ ਸਿੰਘ ਵਾਲਾ ਦੇ ਸਮੂਹ ਸਫ਼ਾਈ ਕਰਮਚਾਰੀ ਅਤੇ ਸੀਵਰਮੈਨ ਵਧਾਈ ਦੇ ਪਾਤਰ ਹਨ ਜਿਨ੍ਹਾਂ ਜਿੱਥੇ ਆਪਣੇ ਰੋਸ ਪ੍ਰਦਰਸ਼ਨ ਨੂੰ ਸ਼ਾਂਤਮਈ ਬਣਾ ਕੇ ਰੱਖਿਆ ਉੱਥੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਦਿਆਂ ਆਪਣੀ ਭਾਈਚਾਰਕ ਸਾਂਝੀ ਵੀ ਕਾਇਮ ਰੱਖੀ । ਉਨ੍ਹਾਂ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਅੰਦਰ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਸ਼ਹਿਰਾਂ ਅੰਦਰ ਸਾਫ਼ ਸਫ਼ਾਈ ਕਰਨ ਵਾਲੇ ਸਫ਼ਾਈ ਸੇਵਕ ਕਾਮਿਆਂ ਦੀਆਂ ਜਿੱਥੇ ਕੁਝ ਮੰਗਾਂ ਮੰਨ ਕੇ ਉਨ੍ਹਾਂ ਦੀ ਉਜਰਤ ‘ਚ ਵੀ ਵਾਧਾ ਕੀਤਾ ਹੈ ਤਾਂ ਕਿ ਇਹ ਪਰਿਵਾਰ ਆਪਣਾ ਚੰਗਾ ਜੀਵਨ ਬਸਰ ਕਰ ਸਕਣ। ਉਨ੍ਹਾਂ ਕਿਹਾ ਕਿ ਅਸੀਂ ਸਫ਼ਾਈ ਸੇਵਕਾਂ ਅਤੇ ਸੀਵਰਮੈਨ ਤੋਂ ਵੀ ਭਵਿੱਖ ‘ਚ ਆਸ ਕਰਦੇ ਹਾਂ ਕਿ ਉਹ ਸਰਕਾਰ ਦੀਆਂ ਨੀਤੀਆਂ ਅਨੁਸਾਰ ਆਪਣੀ ਮਿਹਨਤ ਨਾਲ ਕੰਮ ਕਰਕੇ ਸ਼ਹਿਰਾਂ ਨੂੰ ਸਾਫ਼ ਸੁਥਰਾ ਰੱਖਣ ‘ਚ ਪੂਰਨ ਸਹਿਯੋਗ ਦੇਣਗੇ। ਇਸ ਮੌਕੇ ਐਮ.ਸੀ. ਰਮੇਸ਼ ਕੁਮਾਰ ਕਾਲੂ, ਐਮ.ਸੀ. ਪਾਲ ਸਿੰਘ, ਐਮ.ਸੀ. ਡਾ. ਜਗਰਾਜ ਸਿੰਘ, ਜੇ.ਈ. ਰਜਿੰਦਰ ਕੁਮਾਰ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰੱਤੀ ਰਾਮ, ਚੇਅਰਮੈਨ ਸੁੰਦਰਪਾਲ, ਜਨਰਲ ਕੌਂਸਲ ਮੈਂਬਰ ਹਰਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ, ਕੈਸ਼ੀਅਰ ਅਨਿਲ ਅਹੂਜਾ ਸੋਨੂੰ, ਕੈਸ਼ੀਅਰ ਬੂਟਾ ਸਿੰਘ, ਪੱਪੂ ਰਾਮ, ਸੁਖਮੰਦਰ ਸਿੰਘ, ਰਾਜਿੰਦਰ, ਫਤਿਹ ਸਿੰਘ, ਮਨੋਜ ਕੁਮਾਰ, ਰਾਮਪਾਲ, ਘਣਸ਼ਾਮ, ਬਲਦੇਵ ਸਿੰਘ ਭੋਲਾ, ਮਨਜੀਤ ਸਿੰਘ, ਇੰਦਰ ਕੁਮਾਰ, ਨਿਰਭੈ ਸਿੰਘ, ਹੁਸ਼ਿਆਰ ਸਿੰਘ, ਗੁਰਸੀਤ, ਮਨਦੀਪ ਸਿੰਘ, ਜਗਸੀਰ ਸਿੰਘ, ਜਤਿੰਦਰ ਕੁਮਾਰ, ਮਨਪ੍ਰੀਤ ਕੌਰ, ਸਨੀ ਰਾਮ, ਸੰਦੀਪ ਕੁਮਾਰ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੱਲਬਾਤ ਦੌਰਾਨ ਸਰਕਲ ਪ੍ਰਧਾਨ ਗੁਰਦੀਪ ਸਿੰਘ ਰਾਜੂ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪੰਚ ਜਸਵਿੰਦਰ ਸਿੰਘ ਔਲਖ ਤੇ ਹੋਰ ਪਤਵੰਤੇ... ਅਗਲੀ ਖ਼ਬਰ ਪਿੰਡ ਲੁਹਾਰਾ ਵਿਖੇ ਤੀਸਰਾ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ, 270 ਮਰੀਜ਼ਾਂ ਦੀ ਜਾਂਚ
Ad Position 24
No active advertisement