24 ਵਾਂ ਸਾਲਾਨਾ ਜਾਗਰਣ ਭਲਕੇ-ਮੱਲੀਆਂ ਵਾਲੇ
ਮਾਤਾ ਦਾ ਗੁਣਗਾਨ ਗਾਇਕ ਬਿੱਲਾ ਹਮਦਰਦੀ ਕਰਨਗੇ
ਮੋਗਾ, 6 ਅਗਸਤ (ਸੁਰਿੰਦਰਪਾਲ ਸਿੰਘ)-ਏਕਤਾ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ 24ਵਾਂ ਵਿਸ਼ਾਲ ਜਾਗਰਣ ਪਿੰਡ ਮੱਲੀਆਂ ਵਾਲਾ ਵਿਖੇ ਸਮੂਹ ਨਗਰ ਅਤੇ ਨਗਰ ਦੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ 8 ਅਗਸਤ ਦਿਨ ਸਨਿੱਚਰਵਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਕੈਸ਼ੀਅਰ ਗੁਰਪ੍ਰੀਤ ਸਿੰਘ ਗੁਪਤਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜੋ ਅਸੀਂ ਇਹ 24ਵਾਂ ਵਿਸ਼ਾਲ ਜਾਗਰਣ ਕਰਵਾ ਰਹੇ ਹਾਂ ਇਹ ਕਲੱਬ ਅਤੇ ਅਤੇ ਨਗਰ ਦੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਬਾਅਦ ਕਰਵਾਇਆ ਜਾਂਦਾ ਹੈ।
ਗ
ਗਾਇਕ ਬਿੱਲਾ ਹਮਦਰਦੀ।
07-08-2026
ਮੋਗਾ, 6 ਅਗਸਤ (ਸੁਰਿੰਦਰਪਾਲ ਸਿੰਘ)-ਏਕਤਾ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ 24ਵਾਂ ਵਿਸ਼ਾਲ ਜਾਗਰਣ ਪਿੰਡ ਮੱਲੀਆਂ ਵਾਲਾ ਵਿਖੇ ਸਮੂਹ ਨਗਰ ਅਤੇ ਨਗਰ ਦੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ 8 ਅਗਸਤ ਦਿਨ ਸਨਿੱਚਰਵਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਕੈਸ਼ੀਅਰ ਗੁਰਪ੍ਰੀਤ ਸਿੰਘ ਗੁਪਤਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜੋ ਅਸੀਂ ਇਹ 24ਵਾਂ ਵਿਸ਼ਾਲ ਜਾਗਰਣ ਕਰਵਾ ਰਹੇ ਹਾਂ ਇਹ ਕਲੱਬ ਅਤੇ ਅਤੇ ਨਗਰ ਦੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਬਾਅਦ ਕਰਵਾਇਆ ਜਾਂਦਾ ਹੈ। ਇਸ ਵਿਸ਼ਾਲ ਜਾਗਰਣ ਵਿਚ ਨਾਮਵਰ ਪੰਜਾਬੀ ਲੋਕ ਗਾਇਕ ਬਿੱਲਾ ਹਮਦਰਦੀ ਮਹਾਂ ਮਾਈ ਦਾ ਗੁਣਗਾਨ ਕਰਨਗੇ। ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਆਉਣਗੇ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਕਰਨ ਸਿੰਘ, ਖ਼ਜ਼ਾਨਚੀ ਗੁਰਪ੍ਰੀਤ ਸਿੰਘ ਗੁਪਤਾ, ਸੇਵਾਦਾਰ ਅੰਮ੍ਰਿਤ ਸਿੰਘ, ਸੰਦੀਪ ਸਿੰਘ, ਨਿੱਕਾ ਸਿੰਘ, ਲਵਪ੍ਰੀਤ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।