08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖ਼ੂ ਨਦਾਨ ਕੈਂਪ ਅੱਜ

ਫ਼ਾਜ਼ਿਲਕਾ, 8 ਅਗਸਤ (ਦਵਿੰਦਰ ਪਾਲ ਸਿੰਘ)-ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਅੱਜ 9 ਅਗਸਤ ਨੂੰ ‘ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ’ ਅਤੇ ‘ਲਾਇਨਜ਼ ਕਲੱਬ ਫ਼ਾਜ਼ਿਲਕਾ’ ਵਲੋਂ ਸਾਂਝੇ ਤੌਰ ’ਤੇ ਐਮ. ਆਰ.

Ad Position 21
No active advertisement
ਅਜੀਤ ਡੈਸਕ 09-08-2026
ਫ਼ਾਜ਼ਿਲਕਾ, 8 ਅਗਸਤ (ਦਵਿੰਦਰ ਪਾਲ ਸਿੰਘ)-ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਅੱਜ 9 ਅਗਸਤ ਨੂੰ ‘ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ’ ਅਤੇ ‘ਲਾਇਨਜ਼ ਕਲੱਬ ਫ਼ਾਜ਼ਿਲਕਾ’ ਵਲੋਂ ਸਾਂਝੇ ਤੌਰ ’ਤੇ ਐਮ.ਆਰ. ਗ੍ਰੈਂਡ ਪੈਲੇਸ ਫ਼ਾਜ਼ਿਲਕਾ ਵਿਖੇ ਕੀਤਾ ਜਾ ਰਹਾ ਹੈ। ਕੈਂਪ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 1ਵਜੇ ਤੱਕ ਹੋਵੇਗਾ। ਸੰਸਥਾ ਦੇ ਨੁਮਾਇੰਦਿਆਂ ਰਾਜੀਵ ਕੁਕਰੇਜਾ, ਮਨਪ੍ਰੀਤ ਸਿੰਘ, ਗੌਰਵ ਸ਼ਰਮਾ ਅਤੇ ਅਸੀਮ ਕਾਲੜਾ ਨੇ ਦੱਸਿਆ ਕਿ ਖ਼ੂਨਦਾਨ ਮਹਾਂ ਦਾਨ ਹੈ, ਜੋ ਕਿਸੇ ਲੋੜਵੰਦ ਮਰੀਜ਼ ਲਈ ਨਵੀਂ ਜ਼ਿੰਦਗੀ ਦਾ ਕਾਰਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਖ਼ੂਨਦਾਨੀਆਂ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਕਰਵਾਈ ਜਾ ਰਹੀ ਧਾਰਮਿਕ ਯਾਤਰਾ ਸ਼ਲਾਘਾਯੋਗ ਉਪਰਾਲਾ-ਸਰਬਜੀਤ ਕੌਰ, ਜੋਤ ਕੌਰ ਅਗਲੀ ਖ਼ਬਰ ਅਬੋਹਰ ’ਚ ਹੈਰੋਇਨ ਸਮੇਤ 2 ਨੌਜਵਾਨ ਕਾਬੂ
Ad Position 24