08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਰੋਟਰੀ ਕਲੱਬ ਮੋਗਾ ਸਿਟੀ ਵਲੋਂ ਰਮੇਸ਼ ਸਿੰਗਲਾ ਅਸਿਸਟੈਂਟ ਗਵਰਨਰ ਰੋਟਰੀ ਸਨਮਾਨਿਤ

ਮੋਗਾ, 8 ਅਗਸਤ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਪਿਛਲੇ 25 ਸਾਲਾਂ ਤੋਂ ਸਮਾਜਿਕ ਕਾਰਜ ਨਿਰੰਤਰ ਜਾਰੀ ਹਨ। ਰਮੇਸ਼ ਸਿੰਗਲਾ ਅਸਿਸਟੈਂਟ ਗਵਰਨਰ ਦਾ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਕੈਸ਼ੀਅਰ ਵਿਨੋਦ ਗਰਗ ਅਤੇ ਮੈਂਬਰਾਂ ਨੇ ਮੋਗਾ ਪੁੱਜਣ ਤੇ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 09-08-2026
ਮੋਗਾ, 8 ਅਗਸਤ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਪਿਛਲੇ 25 ਸਾਲਾਂ ਤੋਂ ਸਮਾਜਿਕ ਕਾਰਜ ਨਿਰੰਤਰ ਜਾਰੀ ਹਨ। ਰਮੇਸ਼ ਸਿੰਗਲਾ ਅਸਿਸਟੈਂਟ ਗਵਰਨਰ ਦਾ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਕੈਸ਼ੀਅਰ ਵਿਨੋਦ ਗਰਗ ਅਤੇ ਮੈਂਬਰਾਂ ਨੇ ਮੋਗਾ ਪੁੱਜਣ ਤੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਕਲੱਬ ਨੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਕੂਲਰ ਲਗਾਏ ਹਨ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਹਨ। ਕਲੱਬ ਹਰ ਮਹੀਨੇ ਬਜ਼ੁਰਗਾਂ ਨੂੰ ਭੋਜਨ ਦੇਣ ਲਈ ਬਿਰਧ ਘਰਾਂ ਦਾ ਦੌਰਾ ਵੀ ਕਰਦਾ ਹੈ ਅਤੇ ਵੱਖ-ਵੱਖ ਗਊਸ਼ਾਲਾਵਾਂ ਵਿਚ ਗਊ ਸੇਵਾ ਪ੍ਰਦਾਨ ਕਰਦਾ ਹੈ। ਚੇਅਰਮੈਨ ਵਿਜੇ ਮਦਾਨ ਅਤੇ ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਕਲੱਬ ਵਾਤਾਵਰਣ ਦੀ ਸੁੱਧਤਾ ਲਈ ਬੂਟੇ ਲਗਾਏਗਾ, 11 ਅਗਸਤ ਨੂੰ ਕਲੱਬ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਵਾਪਸ ਆਉਣ ਵਾਲੇ ਸ਼ਰਧਾਲੂਆਂ ‘ਤੇ ਫੁੱਲਾਂ ਦੀ ਵਰਖਾ ਕਰੇਗਾ ਅਤੇ ਉਨ੍ਹਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕਰੇਗਾ, 16 ਜੁਲਾਈ ਨੂੰ ਪੰਜਾਬ ਦੇ ਸਭਿਆਚਾਰ ‘ਤੇ ਆਧਾਰਿਤ ਤੀਜ ਦਾ ਸਮਾਗਮ ਕਰਵਾਇਆ ਜਾਵੇਗਾ। ਜਿਸ ਵਿਚ ਔਰਤਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਸਹਾਇਕ ਗਵਰਨਰ ਰਮੇਸ਼ ਸਿੰਗਲਾ ਨੇ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਦੇ ਬੈਨਰ ਹੇਠ ਚੱਲ ਰਹੇ ਰੋਟਰੀ ਕਲੱਬ ਦਾ ਉਦੇਸ਼ ਸਮਾਜਿਕ ਕੰਮ ਕਰਨਾ ਹੈ। ਰੋਟਰੀ ਕਲੱਬ ਮੋਗਾ ਸਿਟੀ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ ਜੋ ਪਿਛਲੇ 25 ਸਾਲਾਂ ਤੋਂ ਸ਼ਹਿਰ ਵਿਚ ਨਿਰਸਵਾਰਥ ਸਮਾਜਿਕ ਕੰਮ ਕਰ ਰਹੇ ਹਨ। ਇਸ ਮੌਕੇ ਪ੍ਰਦੀਪ ਜਿੰਦਲ, ਸੰਜੇ ਗਰਗ, ਪ੍ਰਵੇਸ਼ ਗੋਇਲ, ਸੰਜੀਵ ਗੁਪਤਾ, ਕੇਵਲ ਬਾਂਸਲ, ਰਮੀਕਾਂਤ ਜੈਨ, ਵਿਜਯੰਤ ਗੁਪਤਾ , ਸੰਜੀਵ ਅਰੋੜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ੀ ਐਜੂਕੇਸ਼ਨ ਧਰਮਕੋਟ ਨੇ ਲਗਵਾਇਆ ਅੰਮ੍ਰਿਤਪਾਲ ਸਿੰਘ ਦਾ ਯੂ.ਕੇ. ਦਾ ਵਿਜ਼ਟਰ ਵੀਜ਼ਾ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ 15 ਅਗਸਤ ਨੂੰ ਵੱਡੀ ‘ਚ ਗਿਣਤੀ ਕਿਸਾਨ ਕਰਨਗੇ ਸ਼ਮੂਲੀਅਤ-ਕਿਸਾਨ ਆਗੂ
Ad Position 24