ਪਾਥਵੇਅਜ਼ ਗਲੋਬਲ ਸਕੂਲ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ
ਕੋਟ ਈਸੇ ਖਾਂ, 9 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦਾ ਨਾਮਵਰ ਆਈ. ਸੀ.
ਕੋਟ ਈਸੇ ਖਾਂ, 9 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦਾ ਨਾਮਵਰ ਆਈ.ਸੀ.ਐਸ.ਈ. ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਵਿਖੇ ‘’ਤੀਆਂ ਦਾ ਤਿਉਹਾਰ’’ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਲੋਂ ਇਸ ਤਿਉਹਾਰ ਨਾਲ ਸੰਬੰਧਿਤ ਰੰਗਾਂ ਰੰਗ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਨਰਸਰੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੀਆਂ ਕੁੜੀਆਂ ਨੇ ਹਿੱਸਾ ਲਿਆ। ਛੋਟੇ-ਛੋਟੇ ਬੱਚਿਆਂ ਨੇ ਬਹੁਤ ਹੀ ਦਿਲ ਖਿਚਵੇਂ ਦ੍ਰਿਸ਼ ਜਿਵੇਂ ਕਿ ਗਿੱਧਾ, ਭੰਗੜਾ, ਬੋਲੀਆਂ, ਕੋਰੀਓਗ੍ਰਾਫ਼ੀ, ਮਾਡਲਿੰਗ, ਗੀਤ, ਬੁਝਾਰਤਾਂ ਨੇ ਸਭ ਦਾ ਮਨ ਮੋਹ ਲਿਆ। ਕੁੜੀਆਂ ਨੇ ਬੋਲੀਆਂ ਅਤੇ ਗਿੱਧੇ ਨਾਲ ਸਾਰੇ ਹੀ ਬੱਚੇ ਅਤੇ ਮੈਨੇਜਮੈਂਟ ਮੈਂਬਰ ਨੱਚਣ ਲਗਾ ਦਿੱਤੇ। ਅਧਿਆਪਕਾਂ ਨੇ ਵੀ ਬੱਚਿਆਂ ਦੇ ਨਾਲ ਗਿੱਧਾ, ਭੰਗੜਾ, ਬੋਲੀਆਂ, ਮਾਡਲਿੰਗ ਆਦਿ ਗਤੀਵਿਧੀਆਂ ‘ਚ ਸਾਥ ਦਿੱਤਾ। ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਸੁਖਲੀਨ ਕੌਰ ਨੂੰ ‘’ਮਿਸ ਤੀਜ’’ ਵਜੋਂ ਸਨਮਾਨਿਤ ਕੀਤਾ ਗਿਆ। ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ ਅਤੇ ਮਹਿਕਦੀਪ ਕੌਰ ਨੂੰ ‘’ਮਿਸ ਪੰਜਾਬਣ’’ ਅਤੇ ਸਿਮਰਨਜੋਤ ਕੌਰ ਨੂੰ ਮਿਸ ਮਹਿੰਦੀ ਵਜੋਂ ਸਨਮਾਨਿਤ ਕੀਤਾ। ਅਧਿਆਪਕਾਂ ਵਿਚੋਂ ਮੈਡਮ ਮਨਦੀਪ ਕੌਰ, ਮੈਡਮ ਰਮਨਦੀਪ ਕੌਰ, ਮੈਡਮ ਸ਼ਿਵਾਲੀ ਨੂੰ ‘’ਬੈੱਸਟ ਪੰਜਾਬੀ ਸਭਿਆਚਾਰਕ ਪਹਿਰਾਵਾ’’ ਵਜੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਅਸ਼ੀਸ਼ ਡੇਗਵੇਕਰ, ਵਾਇਸ ਪ੍ਰਿੰਸੀਪਲ ਸ਼੍ਰੀਮਤੀ ਮਾਲਵਿਕ ਡੇਗਵੇਕਰ, ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰਧਾਨ ਡਾ. ਅਨਿਲਜੀਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ, ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਡਾ. ਚਾਹਤ ਕੰਬੋਜ, ਜੋਗਿੰਦਰ ਸਿੰਘ ਸੌਂਦ, ਸਤਨਾਮ ਸਿੰਘ ਸੌਂਦ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ‘’ਤੀਆਂ ਦੇ ਤਿਉਹਾਰ’’ ਦੀਆਂ ਵਧਾਈਆਂ ਦਿੱਤੀਆਂ। ਪਾਥਵੇਅਜ਼ ਦਾ ‘’ਤੀਆਂ ਦਾ ਤਿਉਹਾਰ’’ ਨਿਵੇਕਲੀ ਪੈੜ ਛੱਡਦਾ ਸਮਾਪਤ ਹੋਇਆ।