09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡ ਮਾਣੂੰਕੇ ਦੀ ਗ੍ਰਾਮ ਪੰਚਾਇਤ ਨੇ ਐਚ.ਡੀ.ਐਫ.ਸੀ. ਤੇ ਅੰਬੂਜਾ ਫਾਊਂਡੇਸ਼ਨ ਸੰਸਥਾ ਦੇ ਮੈਂਬਰਾਂ ਨੂੰ ਕੀਤਾ ਸਨਮਾਨਿਤ

ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਸਰਕਾਰ ਵਲੋਂ ਦੋ ਵਾਰ ਸਟੇਟ ਐਵਾਰਡ ਨਾਲ ਸਨਮਾਨਿਤ ਸਮਾਜ ਸੇਵੀ ਸੰਸਥਾ ਐਂਟੀ ਕਰੱਪਸ਼ਨ ਅਵੈਅਰਨੈਸ ਆਰਗੇਨਾਈਜ਼ੇਸ਼ਨ, ਪੰਜਾਬ ਅਤੇ ਸੋਹਣਾ ਮੋਗਾ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਨਾਲ ਨਾਲ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਹਰ ਸਾਲ ਤੀਆਂ ਦਾ ਮੇਲਾ ਕਰਵਾਇਆ ਜਾਂਦਾ ਹੈ| ਇਸ ਵਾਰ ਵੀ ਸੰਸਥਾ ਵਲੋਂ 21ਵਾਂ ਤੀਆਂ ਦਾ ਮੇਲਾ ਸਥਾਨਕ ਸ਼ਹਿਰ ਦੇ ਨੇਚਰ ਪਾਰਕ ਵਿਖੇ ਕਰਵਾਇਆ ਗਿਆ| ਜਿਸ ਵਿਚ ਸ਼ਹਿਰ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਔਰਤਾਂ ਤੇ ਮੁਟਿਆਰਾਂ ਨੇ ਸ਼ਮੂਲੀਅਤ ਕਰਕੇ ਤੀਆਂ ਦੇ ਮੇਲੇ ਨੂੰ ਜਿੱਥੇ ਚਾਰ ਚੰਨ ਲਾਏ ਉੱਥੇ ਆਪਣੇ ਅਮੀਰ ਸੱਭਿਆਚਾਰ ਵਿਰਸੇ ਦੀ ਝਲਕ ਵੀ ਪੇਸ਼ ਕੀਤੀ| ਡੀ. ਜੇ.

Ad Position 21
No active advertisement
ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਢੁੱਡੀਕੇ ਦੇ ਸੀਨ. ਪ੍ਰੋ. ਡਾ. ਅਜੇ ਕੁਮਾਰ ਨਾਲ ਕਾਲਜ ਸਟਾਫ਼। ਤਸਵੀਰ : ਹਰਦੇਵ ਸਿੰਘ ਮਾਨ ਪਿੰਡ ਮਾਣੂੰਕੇ ਵਿਖੇ ਐਚ.ਡੀ.ਐਫ.ਸੀ. ਤੇ ਅੰਬੂਜਾ ਫਾਊਂਡੇਸ਼ਨ ਸੰਸਥਾ ਦੇ ਮੁਲਾਜ਼ਮਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਮਨਦੀਪ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰ। ਤਸਵੀਰ : ਮਾਣੂੰਕੇ 10-08-2026
ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਸਰਕਾਰ ਵਲੋਂ ਦੋ ਵਾਰ ਸਟੇਟ ਐਵਾਰਡ ਨਾਲ ਸਨਮਾਨਿਤ ਸਮਾਜ ਸੇਵੀ ਸੰਸਥਾ ਐਂਟੀ ਕਰੱਪਸ਼ਨ ਅਵੈਅਰਨੈਸ ਆਰਗੇਨਾਈਜ਼ੇਸ਼ਨ, ਪੰਜਾਬ ਅਤੇ ਸੋਹਣਾ ਮੋਗਾ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਨਾਲ ਨਾਲ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਹਰ ਸਾਲ ਤੀਆਂ ਦਾ ਮੇਲਾ ਕਰਵਾਇਆ ਜਾਂਦਾ ਹੈ| ਇਸ ਵਾਰ ਵੀ ਸੰਸਥਾ ਵਲੋਂ 21ਵਾਂ ਤੀਆਂ ਦਾ ਮੇਲਾ ਸਥਾਨਕ ਸ਼ਹਿਰ ਦੇ ਨੇਚਰ ਪਾਰਕ ਵਿਖੇ ਕਰਵਾਇਆ ਗਿਆ| ਜਿਸ ਵਿਚ ਸ਼ਹਿਰ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਔਰਤਾਂ ਤੇ ਮੁਟਿਆਰਾਂ ਨੇ ਸ਼ਮੂਲੀਅਤ ਕਰਕੇ ਤੀਆਂ ਦੇ ਮੇਲੇ ਨੂੰ ਜਿੱਥੇ ਚਾਰ ਚੰਨ ਲਾਏ ਉੱਥੇ ਆਪਣੇ ਅਮੀਰ ਸੱਭਿਆਚਾਰ ਵਿਰਸੇ ਦੀ ਝਲਕ ਵੀ ਪੇਸ਼ ਕੀਤੀ| ਡੀ.ਜੇ. ’ਤੇ ਮੁਟਿਆਰਾਂ ਨੇ ਨੱਚ ਟੱਪ ਕੇ ਖੂਬ ਧਮਾਲਾਂ ਪਾਈਆਂ ਅਤੇ ਬਜ਼ੁਰਗ ਔਰਤਾਂ ਨੇ ਵੀ ਇਸ ਮੇਲੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਬੋਲੀਆਂ ਪਾ ਕੇ ਤੀਆਂ ਦੇ ਮੇਲੇ ਵਿਚ ਪੁੱਜੀਆਂ ਸ਼ਖਸੀਅਤਾਂ ਦਾ ਮਨ ਜਿੱਤ ਲਿਆ| ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਤੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਸਥਾ ਵਲੋਂ ਪਿਛਲੇ 16 ਸਾਲਾਂ ਤੋਂ ਲਗਾਤਾਰ ਸਮਾਜ ਸੇਵਾ, ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸਾਂਭਣ ਦਾ ਯਤਨ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਮੋਬਾਇਲ ਦੀ ਦੁਨੀਆ ਵਿਚੋਂ ਬਾਹਰ ਕੱਢ ਕੇ ਪੰਜਾਬੀ ਵਿਰਸੇ ਨਾਲ ਜੋੜਨਾ ਹੈ| ਇਸ ਮੌਕੇ ਸਟੇਜ ਦਾ ਸੰਚਾਲਨ ਸਟੇਜ ਦੇ ਧਨੀ ਤੇ ਉੱਘੇ ਸਮਾਜ ਸੇਵੀ ਰਾਕੇਸ਼ ਸਿਤਾਰਾ ਨੇ ਬਾਖੂਬੀ ਨਿਭਾਇਆ| ਸੰਸਥਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਸਾਬਕਾ ਕੌਂਸਲਰ ਅਤੇ ਉਨ੍ਹਾਂ ਦੀ ਧਰਮ ਪਤਨੀ ਕੁਲਵਿੰਦਰ ਕੌਰ ਸਚਦੇਵਾ ਕੌਂਸਲਰ ਨੇ ਦੱਸਿਆ ਕਿ ਇਸ ਦੋ ਰੋਜ਼ਾ ਮੇਲੇ ਵਿਚ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਨ ਵਾਲੀਆਂ ਕਈ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ| ਮੇਲੇ ਵਿਚ ਗਿੱਧਾ, ਭੰਗੜਾ, ਪੀਂਘਾਂ, ਮਹਿੰਦੀ, ਪੰਜਾਬੀ ਪਹਿਰਾਵਾ, ਧੀਆਂ ਲਈ ਵਿਸ਼ੇਸ਼ ਸਨਮਾਨ, ਰੰਗਾਰੰਗ ਪੇਸ਼ਕਾਰੀਆਂ, ਕਈ ਮਨੋਰੰਜਕ ਪ੍ਰੋਗਰਾਮ ਆਕਰਸ਼ਨ ਦਾ ਕੇਂਦਰ ਬਿੰਦੂ ਹੋਣਗੇ| ਇਸ ਤੋਂ ਇਲਾਵਾ ਸੈਲਫੀ ਪੁਆਇੰਟ, ਮੁਫਤ ਐਂਟਰੀ, ਚਾਂਦੀ ਦੇ ਸਿੱਕੇ ਅਤੇ ਸੈਂਕੜੇ ਇਨਾਮਾਂ ਦਾ ਪ੍ਰਬੰਧ ਸੰਸਥਾ ਵਲੋਂ ਕੀਤਾ ਗਿਆ ਹੈ| ਇਹ ਤੀਆਂ ਦਾ ਮੇਲਾ ਸ਼ਾਮ 4 ਵਜੇ ਤੋਂ ਸ਼ੁਰੂ ਹੋ ਕੇ ਕਰੀਬ ਸਾਢੇ ਸੱਤ ਵਜੇ ਤੱਕ ਚੱਲਦਾ ਹੈ| ਤੀਆਂ ਦੇ ਮੇਲੇ ਲਈ ਹਰ ਵਰਗ ਦੇ ਲੋਕਾਂ, ਔਰਤਾਂ ਅਤੇ ਮੁਟਿਆਰਾਂ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ| 21ਵੇਂ ਤੀਆਂ ਦੇ ਮੇਲੇ ਦੌਰਾਨ ਇਹ ਖਾਸੀਅਤ ਰਹੀ ਕੇ ਇਸ ਮੌਕੇ 75 ਸਾਲ ਤੋਂ ਵੱਧ ਉਮਰ ਵਾਲੀਆਂ ਬਜ਼ੁਰਗ ਔਰਤਾਂ ਨੂੰ ਸੰਸਥਾ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਤੇ ਉਸ ਦੇ ਨਾਲ ਪੁੱਜੀਆਂ ਸ਼ਖਸੀਅਤਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਕੇ. ਬਾਂਸਲ ਕੁਆਰਡੀਨੇਟਰ ਐਨ.ਜੀ.ਓ., ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ ਸਮਾਜ ਸੇਵਾ ਸੁਸਾਇਟੀ, ਜੋਗਿੰਦਰ ਸਿੰਘ ਮਾਹਲਾ ਉੱਘੇ ਸਮਾਜ ਸੇਵੀ, ਪਰਮਪਾਲ ਸਿੰਘ ਤਖਤੂਪੁਰਾ, ਮਨੀ ਅਰੋੜਾ ਆੜ੍ਹਤੀ, ਮਨਮੋਹਨ ਸਿੰਘ ਬਿੰਦਰਾ ਉੱਘੇ ਸਮਾਜ ਸੇਵੀ, ਕੁਲਵਿੰਦਰ ਕੌਰ ਸਚਦੇਵਾ ਕੌਂਸਲਰ, ਸਤਨਾਮ ਸਿੰਘ ਗਿੱਲ, ਧੀਰਜ ਮਨੋਚਾ, ਰਾਕੇਸ਼ ਸਿਤਾਰਾ, ਜਗਜੀਤ ਸਿੰਘ ਭੁੱਲਰ, ਬਲਵਿੰਦਰ ਸਿੰਘ ਗੱਬਰ, ਵਰਿੰਦਰ ਕੁਮਾਰ, ਗੁਰਬਚਨ ਸਿੰਘ, ਰਜਿੰਦਰ ਸਿੰਘ, ਸੰਦੀਪ ਧਾਮੀ, ਰੁਪਿੰਦਰਜੀਤ ਸਿੰਘ ਜੋਨੀ, ਸੰਜੀਵ ਕੁਮਾਰ, ਅਮਨਦੀਪ ਗੋਇਲ, ਵਿਪਨ ਓਕਾੜਾ, ਹੈਪੀ ਢੰਡ, ਗੁਰਦੇਵ ਭੰਮ, ਜਸਪਾਲ ਸਿੰਘ ਸੱਗੂ, ਅਸ਼ੋਕ ਬਾਂਸਲ ਆੜ੍ਹਤੀ, ਮਮਤਾ ਬਾਂਸਲ, ਮੀਨਾਕਸ਼ੀ ਬਾਂਸਲ, ਪ੍ਰੋਮਿਲਾ ਮਨਰਾਏ ਭਾਜਪਾ ਆਗੂ ਸਮੇਤ ਕਲੱਬ ਦੇ ਅਹੁਦੇਦਾਰ ਤੇ ਮੋਗੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਧਰਨੇ ਦੇ ਦਬਾਅ ਹੇਠ ਸਰਕਾਰ ਨੇ ਭਾਈ ਹਵਾਰਾ ਨੂੰ ਪੈਰੋਲ ਦੇਣ ਦੀ ਕੀਤੀ ਅਗਲੀ ਖ਼ਬਰ ਅਜੀਤਵਾਲ ਕਾਲਜ ਦੇ ਬੀ-ਕਾਮ ਉੱਚ ਨਤੀਜਿਆਂ ਵਾਲੇ ਵਿਦਿਆਰਥੀ ਸਨਮਾਨਿਤ -
Ad Position 24