11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਅਜੀਤਵਾਲ ਕਾਲਜ ਵਿਖੇ ਬਿਜਲੀ ਵਾਹਨਾਂ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ

ਅਜੀਤਵਾਲ, 10 ਅਗਸਤ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਵਿਖੇ ਬੈਟਰੀ ਅਤੇ ਹਾਈਡਰੋਜਨ ਨਾਲ ਚੱਲਣ ਵਾਲੇ ਵਾਹਨਾਂ ਦੀ ਦੇਖ-ਭਾਲ ਲਈ ਹੁਨਰਮੰਦਾਂ ਦੀ ਲੋੜ ਬਾਰੇ ਵਿਸ਼ੇਸ਼ ਸੈਮੀਨਾਰ ਕਰਵਾਇਆ, ਜਿਸ ਵਿਚ ਇੰਨਾ ਵਾਹਨਾਂ ਲਈ ਮਾਹਿਰ ਜਗਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕਿ ਭਾਸ਼ਣ ਰਾਹੀ ਆਪਣੇ ਵਿਚਾਰ ਸਾਂਝੇ ਕਰਦਿਆਂ ਇਨ੍ਹਾਂ ਵਾਹਨਾਂ ਦੀ ਵਰਤੋਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਨੌਜਵਾਨ ਹੁਨਰਮੰਦੀ ਦੀ ਸਿੱਖਿਆ ਨਾਲ ਵਿਕਾਸ ਕਰਕੇ ਹੀ ਆਪਣਾ ਭਵਿੱਖ ਸਵਾਰ ਸਕਦੇ ਹਨ। ਬੈਟਰੀ ਨਾਲ ਚੱਲਣ ਵਾਲੇ ਵਾਹਨ ਜਿਵੇਂ ਬੈਟਰੀ ਤਕਨੀਕ, ਬੈਟਰੀ-ਚਾਰਜਿੰਗ ਸਿਸਟਮ ਅਤੇ ਬਿਜਲੀ ਬੈਟਰੀ ਤੇ ਚੱਲਣ ਵਾਲੇ ਵਾਹਨ ਸਕੂਟਰ, ਕਾਰਾਂ, ਜੀਪਾਂ, ਬੱਸਾਂ, ਟਰੱਕਾਂ ਅਤੇ ਹਾਈਡਰੋਜਨ ਟਰੇਨ ਆਦਿ ਬਾਰੇ ਸਿੱਖਿਆ ਅਤੇ ਚਾਰਜਿੰਗ ਸਟੇਸ਼ਨ ਡਿਜ਼ਾਈਨ, ਪਾਵਰ ਇਲੈਕਟ੍ਰਾਨਿਕਸ ਆਟੋਮੇਸ਼ਨ ਦੀ ਆਧੁਨਿਕ ਸਿਖਲਾਈ ਭਵਿੱਖ ਲਈ ਬਹੁਤ ਹੀ ਲਾਭਦਾਇਕ ਹੈ।

Ad Position 21
No active advertisement
ਅਜੀਤ ਡੈਸਕ 11-08-2026
ਅਜੀਤਵਾਲ, 10 ਅਗਸਤ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਵਿਖੇ ਬੈਟਰੀ ਅਤੇ ਹਾਈਡਰੋਜਨ ਨਾਲ ਚੱਲਣ ਵਾਲੇ ਵਾਹਨਾਂ ਦੀ ਦੇਖ-ਭਾਲ ਲਈ ਹੁਨਰਮੰਦਾਂ ਦੀ ਲੋੜ ਬਾਰੇ ਵਿਸ਼ੇਸ਼ ਸੈਮੀਨਾਰ ਕਰਵਾਇਆ, ਜਿਸ ਵਿਚ ਇੰਨਾ ਵਾਹਨਾਂ ਲਈ ਮਾਹਿਰ ਜਗਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕਿ ਭਾਸ਼ਣ ਰਾਹੀ ਆਪਣੇ ਵਿਚਾਰ ਸਾਂਝੇ ਕਰਦਿਆਂ ਇਨ੍ਹਾਂ ਵਾਹਨਾਂ ਦੀ ਵਰਤੋਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਨੌਜਵਾਨ ਹੁਨਰਮੰਦੀ ਦੀ ਸਿੱਖਿਆ ਨਾਲ ਵਿਕਾਸ ਕਰਕੇ ਹੀ ਆਪਣਾ ਭਵਿੱਖ ਸਵਾਰ ਸਕਦੇ ਹਨ। ਬੈਟਰੀ ਨਾਲ ਚੱਲਣ ਵਾਲੇ ਵਾਹਨ ਜਿਵੇਂ ਬੈਟਰੀ ਤਕਨੀਕ, ਬੈਟਰੀ-ਚਾਰਜਿੰਗ ਸਿਸਟਮ ਅਤੇ ਬਿਜਲੀ ਬੈਟਰੀ ਤੇ ਚੱਲਣ ਵਾਲੇ ਵਾਹਨ ਸਕੂਟਰ, ਕਾਰਾਂ, ਜੀਪਾਂ, ਬੱਸਾਂ, ਟਰੱਕਾਂ ਅਤੇ ਹਾਈਡਰੋਜਨ ਟਰੇਨ ਆਦਿ ਬਾਰੇ ਸਿੱਖਿਆ ਅਤੇ ਚਾਰਜਿੰਗ ਸਟੇਸ਼ਨ ਡਿਜ਼ਾਈਨ, ਪਾਵਰ ਇਲੈਕਟ੍ਰਾਨਿਕਸ ਆਟੋਮੇਸ਼ਨ ਦੀ ਆਧੁਨਿਕ ਸਿਖਲਾਈ ਭਵਿੱਖ ਲਈ ਬਹੁਤ ਹੀ ਲਾਭਦਾਇਕ ਹੈ। ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿਚ ਰੁਜ਼ਗਾਰ ਦੇ ਬਿਹਤਰ ਮੌਕੇ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜੀਤਵਾਲ ਕਾਲਜ ਵਿਚ ਬਿਜਲੀ ਵਾਹਨ ਟੈਕਨੌਲੋਜੀ ਦੇ ਮਾਹਿਰ ਪ੍ਰੋਫੈਸ਼ਨਲ ਬਣਾਉਣ ਵਿਚ ਆਧੁਨਿਕ ਅਤੇ ਉੱਚ ਪੱਧਰੀ ਸਿੱਖਿਆ ਦੇ ਨਾਲ ਉਦਯੋਗਿਕ ਟਰੇਨਿੰਗ ਅਤੇ ਪਲੇਸਮੈਂਟ ਸਹੂਲਤਾਂ ਦੇ ਨਾਲ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਲਈ ਖ਼ਾਸ ਸਹੂਲਤਾਂ ਉਪਲਬਧ ਹਨ। ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਅੱਜ ਦਾ ਸਹੀ ਫ਼ੈਸਲਾ ਤੁਹਾਡੇ ਸੁਨਹਿਰੇ ਭਵਿੱਖ ਦੀ ਮਜ਼ਬੂਤ ਨੀਂਹ ਸਾਬਤ ਹੋਵੇਗੀ। ਆਪਣੀ ਵਿਰਾਸਤ ਨੂੰ ਸਾਂਭੀਏ। ਆਪਣੇ ਖ਼ਾਨਦਾਨੀ ਧੰਦੇ ਹੋਰ ਖ਼ੁਸ਼ਹਾਲੀ ਵੱਲ ਵਧਾਉਣ ਤੇ ਧਿਆਨ ਦੇਈਏ ਅਤੇ ਗਿਆਨ ਪ੍ਰਾਪਤੀ ਬਾਅਦ ਧੂੰਆਂ ਰਹਿਤ ਫਿਊਲ ਵਰਤ ਕੇ ਸਾਫ਼ ਸੁਥਰਾ ਵਾਤਾਵਰਨ ਆਪਣੀ ਸੰਤਾਨ ਨੂੰ ਦੇ ਕੇ ਜਾਈਏ। ਉਨ੍ਹਾਂ ਨੇ ਵਿਸ਼ੇਸ਼ ਮਾਹਿਰ ਅਤੇ ਸਾਰੇ ਸਟਾਫ਼ ਮੈਂਬਰਾਂ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਰਜਿੰਦਰ ਬਰਾੜ ਵਲੋਂ ਲੋਕਾਂ ਨਾਲ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਭਰਵੀਂ ਮੀਟਿੰਗ ਅਗਲੀ ਖ਼ਬਰ ਸ਼ਹਿਰ ਵਾਸੀ ਹਰਿਦੁਆਰ ਤੋਂ ਵਾਪਸ ਆ ਰਹੇ ਕਾਂਵੜੀਆਂ ਦਾ ਸ਼ਾਨਦਾਰ ਸਵਾਗਤ ਕਰਨਗੇ
Ad Position 24