10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮਹਾਂਮਾਈ ਦੀ ਵਿਸ਼ਾਲ ਸ਼ੋਭਾ ਯਾਤਰਾ ਅੱਜ, ਬਾਘਾ ਪੁਰਾਣਾ ’ਚ ਧਾਰਮਿਕ ਉਤਸ਼ਾਹ ਦਾ ਮਾਹੌਲ

ਬਾਘਾ ਪੁਰਾਣਾ, 10 ਅਗਸਤ (ਟਿੰਕੂ ਕਾਠਪਾਲ)-ਸ਼੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਬਾਘਾ ਪੁਰਾਣਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਮਾਈ ਦੀ ਪਾਵਨ ਅਤੇ ਵਿਸ਼ਾਲ ਸ਼ੋਭਾ ਯਾਤਰਾ ਅੱਜ ਬੜੀ ਸ਼ਰਧਾ, ਭਗਤੀ ਅਤੇ ਧੂਮਧਾਮ ਨਾਲ ਸਜਾਈ ਜਾ ਰਹੀ ਹੈ। ਸ਼ੋਭਾ ਯਾਤਰਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕਮੇਟੀ ਵਲੋਂ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

Ad Position 21
No active advertisement
ਪ੍ਰਧਾਨ ਰਮਨ ਮਿੱਤਲ 11-08-2026

ਬਾਘਾ ਪੁਰਾਣਾ, 10 ਅਗਸਤ (ਟਿੰਕੂ ਕਾਠਪਾਲ)-ਸ਼੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਬਾਘਾ ਪੁਰਾਣਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਮਾਈ ਦੀ ਪਾਵਨ ਅਤੇ ਵਿਸ਼ਾਲ ਸ਼ੋਭਾ ਯਾਤਰਾ ਅੱਜ ਬੜੀ ਸ਼ਰਧਾ, ਭਗਤੀ ਅਤੇ ਧੂਮਧਾਮ ਨਾਲ ਸਜਾਈ ਜਾ ਰਹੀ ਹੈ। ਸ਼ੋਭਾ ਯਾਤਰਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕਮੇਟੀ ਵਲੋਂ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਰਮਨ ਮਿੱਤਲ ਨੇ ਦੱਸਿਆ ਕਿ ਮਹਾਂਮਾਈ ਦੇ ਪਾਵਨ ਦਰਬਾਰ ਨਾਲ ਸਬੰਧਿਤ ਪੰਜ ਦਿਵਸੀਏ ਪੂਜਨ ਸਮਾਗਮ 6 ਤੋਂ 10 ਅਗਸਤ ਤੱਕ ਕਰਵਾਏ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। 10 ਅਗਸਤ ਨੂੰ ਮੰਦਰ ਵਿਖੇ ਹਵਨ ਮਹਾਂ ਯੱਗ ਕਰਵਾ ਕੇ ਸਰਬੱਤ ਦੇ ਭਲੇ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ ਗਈ, ਉਪਰੰਤ ਸੰਗਤ ਲਈ ਅਤੁੱਟ ਲੰਗਰ ਪ੍ਰਸ਼ਾਦ ਵਰਤਾਇਆ ਗਿਆ। ਕਮੇਟੀ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਅੱਜ ਦੁਪਹਿਰ 2:30 ਵਜੇ ਮਹਾਂ ਮਾਈ ਦੇ ਪਵਿੱਤਰ ਝੰਡੇ ਦਾ ਪੂਜਨ ਕੀਤਾ ਜਾਵੇਗਾ ਅਤੇ 3:30 ਵਜੇ ਸ਼੍ਰੀ ਦੁਰਗਾ ਮੰਦਰ, ਕਾਲੇਕੇ ਰੋਡ ਤੋਂ ਵਿਸ਼ਾਲ ਸ਼ੋਭਾ ਯਾਤਰਾ ਰਵਾਨਾ ਹੋਵੇਗੀ। ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਦੀ ਝੰਡੀ ਦੀ ਰਸਮ ਸ਼੍ਰੀ ਸੋਹਨ ਲਾਲ ਗਰਗ ਸਿੰਘਾਂ ਵਾਲਾ ਆਪਣੇ ਪਰਿਵਾਰ ਸਮੇਤ ਨਿਭਾਉਣਗੇ। ਅਹੁਦੇਦਾਰਾਂ ਨੇ ਦੱਸਿਆ ਕਿ 14 ਅਗਸਤ ਨੂੰ ਸਵੇਰੇ 11 ਵਜੇ ਪਵਿੱਤਰ ਝੰਡਾ ਸ੍ਰੀ ਦੁਰਗਾ ਮੰਦਰ ਤੋਂ ਮਹਾਰਾਣੀ ਦੇ ਦਰਬਾਰ ਲਈ ਰਵਾਨਾ ਹੋਵੇਗਾ ਅਤੇ ਰਾਤ 8 ਵਜੇ ਚਿੰਤਪੁਰਨੀ ਧਾਮ ਬਾਘਾ ਪੁਰਾਣਾ ਧਰਮਸ਼ਾਲਾ ਵਿਖੇ ਮਹਾਂਮਾਈ ਦੀ ਵਿਸ਼ਾਲ ਚੌਂਕੀ ਸਜਾਈ ਜਾਵੇਗੀ। 15 ਅਗਸਤ ਨੂੰ ਸਵੇਰੇ 8 ਵਜੇ ਪਵਿੱਤਰ ਝੰਡਾ ਛਿੰਨਮਸਤਿਕਾ ਧਾਮ, ਚਿੰਤਪੁਰਨੀ ਵਿਖੇ ਸ਼ਰਧਾਪੂਰਵਕ ਅਰਪਿਤ ਕੀਤਾ ਜਾਵੇਗਾ। ਕਮੇਟੀ ਅਨੁਸਾਰ ਇਸ ਵਾਰ ਝੰਡੇ ਦੀ ਮੁੱਖ ਸੇਵਾ ਸ਼੍ਰੀ ਸ਼ਿਵਮ ਗਰਗ ਵਲੋਂ ਨਿਭਾਈ ਗਈ ਹੈ। ਸ਼ੋਭਾ ਯਾਤਰਾ ਨੂੰ ਹੋਰ ਆਕਰਸ਼ਕ ਬਣਾਉਣ ਲਈ ਲੁਧਿਆਣਾ, ਅੰਬਾਲਾ, ਬਠਿੰਡਾ ਅਤੇ ਕਪੂਰਥਲਾ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਵਿਸ਼ੇਸ਼ ਧਾਰਮਿਕ ਸਮਗਰੀ ਮੰਗਵਾਈ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਦੇ ਦਫ਼ਤਰ ਸਾਹਮਣੇ ਲਾਇਆ ਧਰਨਾ ਅਗਲੀ ਖ਼ਬਰ ਬਰਜਿੰਦਰ ਬਰਾੜ ਵਲੋਂ ਲੋਕਾਂ ਨਾਲ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਭਰਵੀਂ ਮੀਟਿੰਗ
Ad Position 24