14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ 18 ਸਾਥੀਆਂ ਸਮੇਤ 307 ਦੇ ਮਾਮਲੇ ’ਚੋਂ ਹੋਏ ਬਰੀ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਅਤੇ ਉਨ੍ਹਾਂ ਦੇ 18 ਸਾਥੀਆਂ ਨੂੰ ਵਧੀਕ ਸੈਸ਼ਨ ਜੱਜ ਮੋਗਾ ਮੁਨੀਸ਼ ਅਰੋੜਾ ਦੀ ਅਦਾਲਤ ਨੇ 307 ਦੇ ਮਾਮਲੇ ‘ਚੋਂ ਸਬੂਤਾਂ ਅਤੇ ਗਵਾਹਾਂ ਦੇ ਆਧਾਰ ‘ਤੇ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਉਕਤ ਕੇਸ ਟਰੱਕ ਯੂਨੀਅਨ ਮੋਗਾ ਵਿਖੇ ਟਰੱਕ ਅਪਰੇਟਰਾਂ ਦੀ ਹੋ ਰਹੀ ਲੁੱਟ ਖ਼ਿਲਾਫ਼ ਪੱਪੂ ਰਾਮੂੰਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਜਿਹੜੇ ਲੋਕਾਂ ਕੋਲ ਟੈਂਡਰ ਸਨ ਅਤੇ ਠੇਕੇਦਾਰ ਨਾਲ ਮਿਲ ਕੇ ਗ਼ਬਨ ਕਰ ਰਹੇ ਸਨ, ਉਨ੍ਹਾਂ ਲੋਕਾਂ ਖ਼ਿਲਾਫ਼ ਵਿੱਢੀ ਲੜਾਈ ਦਾ ਨਤੀਜਾ ਸੀ।

Ad Position 21
No active advertisement
ਬਰੀ ਹੋਣ ਤੋਂ ਬਾਅਦ ਅਦਾਲਤ ਦੇ ਬਾਹਰ ਗੱਲਬਾਤ ਕਰਦੇ ਹੋਏ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਅਨੂਪ ਸੂਦ, ਸੁਬੇਗ ਸਿੰਘ ਅਤੇ ਸਾਥੀ। ਅਜੀਤ ਤਸਵੀਰ ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼, ਅਜੀਤਵਾਲ (ਮੋਗਾ) ਵਿਖੇ ‘’ਤੀਆਂ ਤੀਜ ਦੀਆਂ’’ ਮਨਾਉਣ ਸਮੇਂ ਸਟਾਫ਼ ਅਤੇ ਵਿਦਿਆਰਥਣਾਂ। ਤਸਵੀਰ : ਹਰਦੇਵ ਸਿੰਘ ਮਾਨ 14-08-2026
ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਅਤੇ ਉਨ੍ਹਾਂ ਦੇ 18 ਸਾਥੀਆਂ ਨੂੰ ਵਧੀਕ ਸੈਸ਼ਨ ਜੱਜ ਮੋਗਾ ਮੁਨੀਸ਼ ਅਰੋੜਾ ਦੀ ਅਦਾਲਤ ਨੇ 307 ਦੇ ਮਾਮਲੇ ‘ਚੋਂ ਸਬੂਤਾਂ ਅਤੇ ਗਵਾਹਾਂ ਦੇ ਆਧਾਰ ‘ਤੇ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਉਕਤ ਕੇਸ ਟਰੱਕ ਯੂਨੀਅਨ ਮੋਗਾ ਵਿਖੇ ਟਰੱਕ ਅਪਰੇਟਰਾਂ ਦੀ ਹੋ ਰਹੀ ਲੁੱਟ ਖ਼ਿਲਾਫ਼ ਪੱਪੂ ਰਾਮੂੰਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਜਿਹੜੇ ਲੋਕਾਂ ਕੋਲ ਟੈਂਡਰ ਸਨ ਅਤੇ ਠੇਕੇਦਾਰ ਨਾਲ ਮਿਲ ਕੇ ਗ਼ਬਨ ਕਰ ਰਹੇ ਸਨ, ਉਨ੍ਹਾਂ ਲੋਕਾਂ ਖ਼ਿਲਾਫ਼ ਵਿੱਢੀ ਲੜਾਈ ਦਾ ਨਤੀਜਾ ਸੀ। ਪੱਪੂ ਰਾਮੂੰਵਾਲਾ, ਅਨੂਪ ਸੂਦ, ਸੁਬੇਗ ਸਿੰਘ, ਪਵਨ ਗੁਪਤਾ, ਉਜਾਗਰ ਸਿੰਘ, ਕੁਲਵਿੰਦਰ ਸਿੰਘ, ਹਰਨੇਕ ਸਿੰਘ ਸਮੇਤ ਵੱਡੀ ਗਿਣਤੀ ਉਨ੍ਹਾਂ ਦੇ ਸਮਰਥਕਾਂ ਨੇ ਠੇਕੇਦਾਰ ਅਤੇ ਟੈਂਡਰ ਹੋਲਡਰਾਂ ਨੂੰ ਮਜਬੂਰ ਕਰ ਕੇ ਟਰੱਕ ਅਪਰੇਟਰਾਂ ਦਾ ਕਿਰਾਇਆ ਵਧਾਇਆ ਗਿਆ ਸੀ ਜਿਸ ਨੂੰ ਟਰੱਕ ਅਪਰੇਟਰ ਅੱਜ ਵੀ ਯਾਦ ਕਰਦੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਅਨੂਪ ਸੂਦ ਅਤੇ ਸੁਬੇਗ ਸਿੰਘ ਨੇ ਦੱਸਿਆ ਕਿ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਦੇ ਟਰੱਕ ਯੂਨੀਅਨ ਮੋਗਾ ਦੇ ਪ੍ਰਧਾਨ ਹੁੰਦਿਆਂ ਟਰੱਕ ਅਪਰੇਟਰਾਂ ਦੀ ਹੁੰਦੀ ਲੁੱਟ ਨੂੰ ਕਾਫ਼ੀ ਹੱਦ ਤੱਕ ਰੋਕਿਆ ਗਿਆ ਅਤੇ ਪਹਿਲੀ ਕਮੇਟੀ ਅਤੇ ਠੇਕੇਦਾਰ ਦੀਆਂ ਆਪਹੁਦਰੀਆਂ ਨੂੰ ਠੱਲ੍ਹ ਪਾਈ ਗਈ ਸੀ। ਇਸ ਸਬੰਧੀ ਵੇਰਵਾ ਦਿੰਦਿਆਂ ਪੱਪੂ ਰਾਮੂੰਵਾਲਾ ਨੇ ਦੱਸਿਆ ਕਿ ਰਾਜਸੀ ਵਿਰੋਧੀਆਂ ਨੇ ਸਮੇਂ-ਸਮੇਂ ‘ਤੇ ਉਨ੍ਹਾਂ ਨੂੰ ਝੂਠੇ ਸਿਆਸੀ ਕੇਸਾਂ ਵਿਚ ਫਸਾ ਕੇ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਵੱਡੀ ਗਿਣਤੀ ਲੋਕਾਂ ਦੀ ਹਮਾਇਤ ਮੇਰੇ ਨਾਲ ਹੋਣ ਕਰ ਕੇ ਉਨ੍ਹਾਂ ਨੇ ਕਦੀ ਵੀ ਮੈਨੂੰ ਦੱਬਣ ਨਹੀਂ ਦਿੱਤਾ। ਇਸ ਕੇਸ ਵਿਚ ਵੀ ਸਾਡੇ ਨਾਂਅ ਗ਼ਲਤ ਦਰਜ ਕਰਵਾਏ ਗਏ। ਪੁਲਿਸ ਜਾਂਚ ਵਿਚ ਮੈਨੂੰ ਬੇਗੁਨਾਹ ਕਰਾਰ ਦਿੱਤਾ ਗਿਆ ਸੀ ਪਰ ਵਿਰੋਧੀ ਲੋਕਾਂ ਦੇ ਕਹਿਣ ‘ਤੇ ਮੈਨੂੰ ਅਦਾਲਤੀ ਨੋਟਿਸ ਭਿਜਵਾ ਕੇ ਤਲਬ ਕਰ ਲਿਆ ਗਿਆ ਜੋ ਅੱਜ ਮਾਣਯੋਗ ਅਦਾਲਤ ਦੇ ਹੁਕਮ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਅਤੇ ਕੁੱਲ 19 ਲੋਕਾਂ ਵਿਚੋਂ 14 ਲੋਕਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਸਾਡੇ ਸਾਥੀ ਬੰਤ ਸਿੰਘ ਐਮ.ਸੀ. ਅਤੇ ਇਕ ਹੋਰ ਸਾਥੀ ਦੀ ਮੌਤ ਹੋ ਗਈ। ਦੋ ਲੋਕ ਗ਼ੈਰ ਹਾਜ਼ਰ ਹੋ ਗਏ। ਉਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਇਹ ਰਹੀ ਕਿ ਜਿਹੜਾ ਮੁੱਦਈ ਸੀ ਉਹ ਗਵਾਹੀ ਦੇਣ ਲਈ ਅਦਾਲਤ ‘ਚ ਹਾਜ਼ਰ ਹੀ ਨਹੀਂ ਹੋਇਆ ਅਤੇ ਪਹਿਲੀ ਵਾਰ ਹੋਇਆ ਹੋਊ ਕਿ ਮੁੱਦਈ ਸੁਖਦੇਵ ਸਿੰਘ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦੇ ਕੇ ਉਸ ਦੀ ਗਵਾਹੀ ਬੰਦ ਕਰ ਦਿੱਤੀ ਗਈ। ਇਹ ਇਸ ਕਰ ਕੇ ਹੋਇਆ ਕਿ ਉਸ ਨੂੰ ਮੋਹਰਾ ਬਣਾ ਕੇ ਸਾਡੇ ਖ਼ਿਲਾਫ਼ ਵਰਤਣ ਵਾਲੇ ਲੋਕ ਬਾਅਦ ‘ਚ ਉਸ ਦੇ ਨਾਲ ਖੜ੍ਹੇ ਵੀ ਨਹੀਂ ਹੋਏ। ਇਸ ਮੌਕੇ ਅਨੂਪ ਸੂਦ, ਸੁਬੇਗ ਸਿੰਘ, ਬਾਊ ਪਵਨ ਗੁਪਤਾ, ਉਜਾਗਰ ਸਿੰਘ, ਸਤਨਾਮ ਸਿੰਘ, ਹਰਨੇਕ ਸਿੰਘ, ਅੰਗਰੇਜ਼ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਲਾਭ ਸਿੰਘ, ਹੰਸਾ ਸਿੰਘ, ਰਣਜੀਤ ਸਿੰਘ, ਅੰਮ੍ਰਿਤਪਾਲ ਸ਼ਰਮਾ, ਮਨਜੀਤ ਸਿੰਘ, ਲਖਵਿੰਦਰ ਸਿੰਘ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰਣਜੀਤ ਸਿੰਘ ਭਾਊ ਕੌਮੀ ਮੀਤ ਪ੍ਰਧਾਨ ਨਿਯੁਕਤ ਵਧਾਈਆਂ ਦੇਣ ਵਾਲਿਆਂ ਦਾ ਲੱਗਾ... ਅਗਲੀ ਖ਼ਬਰ ਸ਼ੁਕਦੇਵਾ ਕ੍ਰਿਸ਼ਨਾ ਕਾਲਜ ਵਿਚ ਅੰਤਰਰਾਸ਼ਟਰੀ ਯੁਵਕ ਦਿਞਸ ਮਨਾਇਆ
Ad Position 24