ਦੀਨਾਂ ਸਾਹਿਬ ਵਿਖੇ ਕਾਂਗਰਸ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਕੀਤੀ ਨੁੱਕੜ ਮੀਟਿੰਗ
ਨਿਹਾਲ ਸਿੰਘ ਵਾਲਾ, 14 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਸੂਬੇ ਅੰਦਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਵਲੋਂ ਨੁੱਕੜ ਮੀਟਿੰਗਾਂ ਦਾ ਆਗਾਜ਼ ਹਲਕੇ ਦੇ ਪਿੰਡ ਦੀਨਾਂ ਸਾਹਿਬ ਤੋਂ ਅਰੰਭ ਕਰਦਿਆਂ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡ ਦੀਨਾਂ ਸਾਹਿਬ ਵਿਖੇ ਯੂਥ ਆਗੂ ਪ੍ਰਧਾਨ ਰੁਪਿੰਦਰ ਸਿੰਘ, ਚੇਅਰਮੈਨ ਸਤਿੰਦਰਜੀਤ ਬਬਲਾ ਅਤੇ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਦੇ ਮੋਹਤਬਾਰ ਆਗੂਆਂ ਅਤੇ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ।
ਪ
ਪਿੰਡ ਦੀਨਾਂ ਸਾਹਿਬ ਵਿਖੇ ਕਾਂਗਰਸ ਪਾਰਟੀ ਦੀ ਰੱਖੀ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ। ਤਸਵੀਰ : ਸੁਖਦੇਵ ਸਿੰਘ ਖ਼ਾਲਸਾ
15-08-2026
ਨਿਹਾਲ ਸਿੰਘ ਵਾਲਾ, 14 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਸੂਬੇ ਅੰਦਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਵਲੋਂ ਨੁੱਕੜ ਮੀਟਿੰਗਾਂ ਦਾ ਆਗਾਜ਼ ਹਲਕੇ ਦੇ ਪਿੰਡ ਦੀਨਾਂ ਸਾਹਿਬ ਤੋਂ ਅਰੰਭ ਕਰਦਿਆਂ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡ ਦੀਨਾਂ ਸਾਹਿਬ ਵਿਖੇ ਯੂਥ ਆਗੂ ਪ੍ਰਧਾਨ ਰੁਪਿੰਦਰ ਸਿੰਘ, ਚੇਅਰਮੈਨ ਸਤਿੰਦਰਜੀਤ ਬਬਲਾ ਅਤੇ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਦੇ ਮੋਹਤਬਾਰ ਆਗੂਆਂ ਅਤੇ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਯੂਥ ਆਗੂ ਪ੍ਰਧਾਨ ਰੁਪਿੰਦਰ ਸਿੰਘ ਦੀਨਾਂ, ਸਤਿੰਦਰਜੀਤ ਸਿੰਘ ਬਬਲਾ ਨੇ ਕਿਹਾ ਕਿ ਸੂਬੇ ਅੰਦਰ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਮਾਂ ਬਹੁਤ ਘੱਟ ਰਿਹਾ ਗਿਆ ਹੈ ਅਤੇ ਸੂਬੇ ਦੇ ਲੋਕਾਂ ਅੰਦਰ ਰਾਜ-ਸੱਤਾ ਹੰਢਾ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਗ਼ੁੱਸਾ ਵਧ ਰਿਹਾ ਹੈ ਅਤੇ ਪੰਜਾਬ ਅੰਦਰ ਬਦਲਾਅ ਦਾ ਨਾਅਰਾ ਦੇ ਕੇ ਸੱਤਾ ‘ਚ ਆਉਣ ਵਾਲੀ ਪਾਰਟੀ ਤੋਂ ਸੂਬੇ ਦੋ ਲੋਕ ਕੋਈ ਬਦਲਾਅ ਲੱਭ ਨਹੀਂ ਸਕੇ। ਉਕਤ ਆਗੂਆਂ ਨੇ ਕਿਹਾ ਕਿ ਇਸ ਪਾਰਟੀ ਨੇ ਨਸ਼ੇ ਨੂੰ ਖ਼ਤਮ ਕਰਨ ਦਾ ਮੁੱਖ ਪਹਿਲੂ ਬਣਾਇਆ ਸੀ ਪਰ ਸੋਸ਼ਲ ਮੀਡੀਆ ‘ਤੇ ਨਿੱਤ ਦਿਨ ਵਾਇਰਲ ਹੋ ਰਹੀਆਂ ਵੀਡੀਓ ਸਰਕਾਰ ਦੀ ਨਾਕਾਮੀ ਦਾ ਸਬੂਤ ਹਨ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ, ਨਛੱਤਰ ਸਿੰਘ ਸਾਬਕਾ ਪੰਚ, ਪਰਗਟ ਸਿੰਘ ਬਰਾੜ ਮੈਂਬਰ, ਕਰਮਜੀਤ ਸਿੰਘ, ਯੂਥ ਆਗੂ ਅੰਮ੍ਰਿਤ ਸਿੰਘ, ਜਸਵੀਰ ਸਿੰਘ ਸੀਰਾ, ਸਤਪਾਲ ਸਿੰਘ ਸੱਤਾ ਪੰਚ, ਹਰਦੇਵ ਦੇਬੀ ਪੰਚ, ਨਿੱਕਾ ਸਿੰਘ ਮੈਂਬਰ, ਗੁਰਤੇਜ ਸਿੰਘ ਸੁਸਾਇਟੀ ਮੈਂਬਰ, ਗੁਰਮੇਲ ਸਿੰਘ ਖਾਈ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਾਬਕਾ ਸਰਪੰਚ ਅਮਰਜੀਤ ਸਿੰਘ ਪੱਤੋ, ਨੰਬਰਦਾਰ ਅਜਮੇਰ ਸਿੰਘ,ਪ੍ਰਦੀਪ ਸਿੰਘ ਖਾਈ, ਮੰਦਰ ਸਿੰਘ ਚਹਿਲ,ਅਜੈਬ ਸਿੰਘ, ਨਾਇਬ ਸਿੰਘ, ਇੰਦਰਜੀਤ ਸਿੰਘ ਸੇਖੋਂ,ਪਰਮਜੀਤ ਸਿੰਘ ਪੰਮਾ, ਮੱਖਣ ਸਿੰਘ, ਹਰਬੰਸ ਸਿੰਘ,ਗੁਰਪ੍ਰੀਤ ਸਿੰਘ ਗੋਪੀ, ਮੰਦਰ ਸਿੰਘ ਸੇਖੋਂ, ਬਾਬਾ ਜੱਗਾ ਸਿੰਘ, ਭੰਗਾ ਸਿੰਘ, ਬੌਬੀ ਬਠਿੰਡਾ, ਜਗਰੂਪ ਸਿੰਘ, ਭਜਨ ਸਿੰਘ, ਬਹਾਦਰ ਸਿੰਘ ਕੇਸ਼ੂ ਪੰਚ, ਨਿਰਮਲ ਸਿੰਘ ਰਾਜਾ, ਗੁਰਮੀਤ ਸਿੰਘ ਬਰਾੜ ਹਾਜ਼ਰ ਸਨ।