ਆਈ.ਜੀ. ਫ਼ਰੀਦਕੋਟ ਰੇਂਜ ਨੀਲਾਂਬਰੀ ਜਗਦਲੇ ਵਿਜੇ ਦਾ ਅਗਰਵਾਲ ਵੁਮੈਨ ਸੈਲ ਵਲੋਂ ਸਨਮਾਨ
ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਅਗਰਵਾਲ ਵੁਮੈਨ ਸੈਲ ਵਲੋਂ ਫ਼ਰੀਦਕੋਟ ਰੇਂਜ ਦੀ ਆਈ. ਜੀ.
ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਅਗਰਵਾਲ ਵੁਮੈਨ ਸੈਲ ਵਲੋਂ ਫ਼ਰੀਦਕੋਟ ਰੇਂਜ ਦੀ ਆਈ.ਜੀ. ਨੀਲਾਂਬਰੀ ਜਗਦਲੇ ਵਿਜੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੈਲ ਦੀ ਸੂਬਾ ਪ੍ਰਧਾਨ ਭਾਵਨਾ ਬਾਂਸਲ ਅਤੇ ਨੀਤੂ ਗੁਪਤਾ ਨੇ ਫ਼ਰੀਦਕੋਟ ਸਥਿਤ ਆਈ.ਜੀ. ਦਫ਼ਤਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਹਰਿਆਲੀ ਤੀਜ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਗਰਵਾਲ ਵੁਮੈਨ ਸੈਲ ਦੀ ਸੂਬਾ ਪ੍ਰਧਾਨ ਭਾਵਨਾ ਬਾਂਸਲ ਨੇ ਕਿਹਾ ਕਿ ਆਈ.ਜੀ. ਨੀਲਾਂਬਰੀ ਜਗਦਲੇ ਵਿਜੇ ਦਾ ਸਨਮਾਨ ਕਰਨ ਦਾ ਮੁੱਖ ਉਦੇਸ਼ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਅਤੇ ਮਿਹਨਤ ਦੇ ਬਲਬੂਤੇ ਅੱਗੇ ਵੱਧ ਰਹੀਆਂ ਹਨ। ਫ਼ੀਲਡ ਵਿਚ ਜ਼ਿੰਮੇਵਾਰੀਆਂ ਨਿਭਾਅ ਰਹੀਆਂ ਮਹਿਲਾਵਾਂ ਦਾ ਸਨਮਾਨ ਕਰਨ ਨਾਲ ਹੋਰ ਔਰਤਾਂ ਨੂੰ ਵੀ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ। ਭਾਵਨਾ ਬਾਂਸਲ ਨੇ ਕਿਹਾ ਕਿ ਨੀਲਾਂਬਰੀ ਜਗਦਲੇ ਵਿਜੇ ਫ਼ਰੀਦਕੋਟ ਰੇਂਜ ਵਿਚ ਬਹੁਤ ਹੀ ਵਧੀਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਮਹਿਲਾਵਾਂ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਅਗਰਵਾਲ ਵੁਮੈਨ ਸੈਲ ਹਮੇਸ਼ਾ ਮਹਿਲਾਵਾਂ ਦੇ ਸਨਮਾਨ, ਸਸ਼ਕਤੀਕਰਨ ਅਤੇ ਸਮਾਜਿਕ ਉੱਨਤੀ ਲਈ ਕੰਮ ਕਰਦਾ ਰਹੇਗਾ। ਉਨ੍ਹਾਂ ਹਰਿਆਲੀ ਤੀਜ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਤਿਉਹਾਰ ਸਾਡੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੁੜੇ ਹੋਣ ਦੇ ਨਾਲ-ਨਾਲ ਮਹਿਲਾਵਾਂ ਨੂੰ ਇਕ-ਦੂਜੇ ਨਾਲ ਜੁੜਨ ਅਤੇ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ। ਇਸ ਮੌਕੇ ਆਈ.ਜੀ. ਨੀਲਾਂਬਰੀ ਜਗਦਲੇ ਵਿਜੇ ਨੇ ਅਗਰਵਾਲ ਵੁਮੈਨ ਸੈਲ ਦੀ ਸੂਬਾ ਪ੍ਰਧਾਨ ਭਾਵਨਾ ਬਾਂਸਲ ਅਤੇ ਨੀਤੂ ਗੁਪਤਾ ਦਾ ਸਨਮਾਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਵਲੋਂ ਇਸ ਤਰ੍ਹਾਂ ਸਨਮਾਨਿਤ ਕੀਤਾ ਜਾਣਾ ਉਨ੍ਹਾਂ ਲਈ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਅਗਰਵਾਲ ਵੁਮੈਨ ਸੈਲ ਵਲੋਂ ਮਹਿਲਾ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸੰਸਥਾ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਭਾਵਨਾ ਬਾਂਸਲ ਅਤੇ ਨੀਤੂ ਗੁਪਤਾ ਨੇ ਆਈ.ਜੀ. ਨੀਲਾਂਬਰੀ ਜਗਦਲੇ ਵਿਜੇ ਨੂੰ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਭੇਟ ਕਰਕੇ ਉਨ੍ਹਾਂ ਦਾ ਅਭਿਨੰਦਨ ਕੀਤਾ।