14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਵਲੋਂ ਜੀ.ਐਮ. ਸੁਖਜੀਤ ਸਿੰਘ ਗਰੇਵਾਲ ਸਨਮਾਨਿਤ

ਮੋਗਾ, 14 ਅਗਸਤ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਸੁਖਜੀਤ ਸਿੰਘ ਗਰੇਵਾਲ ਦੀ ਮੋਗਾ ਤੋਂ ਜਗਰਾਉਂ ਦੀ ਬਦਲੀ ਉਪਰੰਤ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਨੇ ਸਨਮਾਨਿਤ ਕੀਤਾ। ਦਲਜੀਤ ਸਿੰਘ ਭੁੱਲਰ ਸਟੇਟ ਪ੍ਰੇਜੀਡੇਂਟ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਦੱਸਿਆ ਕਿ ਗਰੇਵਾਲ ਇਕ ਸਾਲ ਪਹਿਲਾਂ ਹੀ ਸ਼ੀ ਮੁਕਤਸਰ ਸਾਹਿਬ ਤੋ ਮੋਗਾ ਆਏ ਸਨ।

Ad Position 21
No active advertisement
ਵਿਦਿਆਰਥਣ ਪਰਮਵੀਰ ਕੌਰ ਨੂੰ ਸਨਮਾਨਿਤ ਕਰਦੇ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਕੌਰ ਔਲਖ ਨਾਲ ਹਨ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥਣ ਦੇ ਮਾਤਾ ਪਿਤਾ। ਤਸਵੀਰ : ਜਗਰੂਪ ਸਿੰਘ 15-08-2026
ਮੋਗਾ, 14 ਅਗਸਤ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਸੁਖਜੀਤ ਸਿੰਘ ਗਰੇਵਾਲ ਦੀ ਮੋਗਾ ਤੋਂ ਜਗਰਾਉਂ ਦੀ ਬਦਲੀ ਉਪਰੰਤ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਨੇ ਸਨਮਾਨਿਤ ਕੀਤਾ। ਦਲਜੀਤ ਸਿੰਘ ਭੁੱਲਰ ਸਟੇਟ ਪ੍ਰੇਜੀਡੇਂਟ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਦੱਸਿਆ ਕਿ ਗਰੇਵਾਲ ਇਕ ਸਾਲ ਪਹਿਲਾਂ ਹੀ ਸ਼ੀ ਮੁਕਤਸਰ ਸਾਹਿਬ ਤੋ ਮੋਗਾ ਆਏ ਸਨ। ਉਨ੍ਹਾਂ ਦੇ ਸਮੇਂ ਹੀ ਪੰਜਾਬ ਰੋਡਵੇਜ਼ ਦੇ ਰਿਟਾਇਰਡ ਪਟੀਸ਼ਨਰ ਇੰਸਪੈਕਟਰਾਂ ਤੇ ਸਿਵਲ ਸਪਲਾਈ ਇੰਸਪੈਕਟਰਾਂ ਦੇ ਤਨਖ਼ਾਹ ਸਕੇਲ ਲਾਗੂ ਹੋਏ ਤੇ ਬਕਾਇਆ ਮਿਲਿਆ। ਪਟੀਸ਼ਨਰਾਂ ਦੀਆਂ ਪੈਨਸ਼ਨਾਂ ਰਿਟਾਇਰਮੈਂਟ ਦੀ ਮਿਤੀ ਸੋਧੀਆਂ ਗਈਆਂ ਤੇ ਵਧੀਆਂ ਦਰਾਂ ਨਾਲ ਛੁੱਟੀਆਂ, ਗਰੈਚੂਇਟੀ ਤੇ ਬਕਾਇਆ ਮਿਲ ਰਿਹਾ ਹੈ। ਇਸ ਤਹਿਤ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਵੀ ਉਨ੍ਹਾਂ ਜਗਰਾੳ ਲਈ ਫ਼ਾਰਗ ਹੋਣ ਤੋ ਪਹਿਲਾਂ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ। ਸਨਮਾਨ ਕਰਨ ਸਮੇਂ ਬਾਬਾ ਦਰਸ਼ਨ ਸਿੰਘ ਸਰਪ੍ਰਸਤ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਪੰਜਾਬ, ਦਲਜੀਤ ਸਿੰਘ ਭੁੱਲਰ ਪ੍ਰਧਾਨ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ, ਜਗਜੀਤ ਸਿੰਘ ਮੀਤ ਪ੍ਰਧਾਨ, ਸਵਰਨ ਸਿੰਘ ਸ਼ਾਹਬੁਕਰ, ਮੰਗਲ ਸਿੰਘ ਢਿੱਲੋਂ, ਰਸ਼ਪਾਲ ਸਿੰਘ ਮੌਜਗੜ੍ਹ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਐਮ. ਕਾਲਜੀਏਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਜਨਮ ਦਿਨ ਬੂਟਾ ਲਗਾ ਕੇ ਮਨਾਇਆ
Ad Position 24