ਜੀਂਦੜਾ ਸਕੂਲ ’ਚ ਤੀਜ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਕਿਸ਼ਨਪੁਰਾ ਕਲਾਂ, 17 ਅਗਸਤ ਅਮੋਲਕ ਸਿੰਘ ਕਲਸੀ)-ਇਲਾਕੇ ਦੀ ਨਾਮਵਰ ਵਿੱਦਿਆ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਜੋ ਕਿ ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਦੁਆਰਾ ਚਲਾਈ ਗਈ। ਹਰ ਸਾਲ ਦੀ ਤਰ੍ਹਾਂ ਸਕੂਲ ਵਿਚ ਤੀਜ ਦਾ ਤਿਉਹਾਰ ਸਭਿਆਚਾਰ ਢੰਗ ਨਾਲ ਮਨਾਇਆ ਗਿਆ।
ਕਿਸ਼ਨਪੁਰਾ ਕਲਾਂ, 17 ਅਗਸਤ ਅਮੋਲਕ ਸਿੰਘ ਕਲਸੀ)-ਇਲਾਕੇ ਦੀ ਨਾਮਵਰ ਵਿੱਦਿਆ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਜੋ ਕਿ ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਦੁਆਰਾ ਚਲਾਈ ਗਈ। ਹਰ ਸਾਲ ਦੀ ਤਰ੍ਹਾਂ ਸਕੂਲ ਵਿਚ ਤੀਜ ਦਾ ਤਿਉਹਾਰ ਸਭਿਆਚਾਰ ਢੰਗ ਨਾਲ ਮਨਾਇਆ ਗਿਆ। ਤੀਜ ਵਿਚ ਸਭ ਦੀ ਪਸੰਦ ਗਿੱਧਾ, ਸੁਹਾਗ, ਸੰਮੀ, ਕਿੱਕਲੀ, ਭੰਗੜਾ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆ। ਇਸ ਵਿਚ ਨਰਸਰੀ ਕਲਾਸ ਤੋਂ ਲੈ ਕੇ +2 ਦੇ ਬੱਚਿਆਂ ਨੇ ਭਾਗ ਲਿਆ। ਤੀਜ ਵਿਚ ਮਿਸ ਤੀਜ ਬਣਨ ਲਈ ਸਤਾਰਾਂ ਲੜਕੀਆਂ ਨੇ ਭਾਗ ਲਿਆ। ਉਨ੍ਹਾਂ ਤੋਂ ਅਲੱਗ-2 ਪ੍ਰਸ਼ਨ ਪੁੱਛਣ ਤੋਂ ਬਾਅਦ ਜਸਪ੍ਰੀਤ ਕੌਰ ਗਿਆਰ੍ਹਵੀਂ ਜਮਾਤ ਆਰਟਸ ਦੀ ਲੜਕੀ ਨੂੰ ਮਿਸ ਤੀਜ ਚੁਣਿਆ ਗਿਆ। ਜੱਜ ਦੀ ਭੂਮਿਕਾ ਮੈਡਮ ਪੁਨੀਤ ਸ਼ਰਮਾ ਅਤੇ ਮੈਡਮ ਮਨਦੀਪ ਕੌਰ ਵਲੋਂ ਨਿਭਾਈ ਗਈ। ਤੀਜ ਵਿਚ ਪੁੱਜਣ ‘ਤੇ ਮੈਡਮ ਜਸਬੀਰ ਕੌਰ ਅਤੇ ਮੈਡਮ ਹਰਮੀਤ ਕੌਰ ਦਾ ਸਵਾਗਤ ਕੀਤਾ ਗਿਆ। ਛੋਟੇ ਬੱਚਿਆਂ ਨੇ ਵੀ ਬੜਾ ਆਨੰਦ ਮਾਣਿਆ । ਪ੍ਰੋਗਰਾਮ ਦੌਰਾਨ ਸਾਰੇ ਬੱਚੇ ਪੰਜਾਬੀ ਪਹਿਰਾਵੇ ਵਿਚ ਆਏ ਸਨ। ਇਸ ਮੌਕੇ ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਭੁੱਲਰ, ਮੈਡਮ ਜਸਬੀਰ ਕੌਰ ਭੁੱਲਰ, ਜਨਰਲ ਸੈਕਟਰੀ ਪ੍ਰਭਜੋਤ ਸਿੰਘ ਭੁੱਲਰ, ਮੈਡਮ ਹਰਮੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਨੇ ਬੱਚਿਆਂ ਨੂੰ ਤੀਜ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਸਮਝਾਇਆ। ਇਸ ਮੌਕੇ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ।