18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕਿਸਾਨ ਅਤੇ ਪਸ਼ੂ ਪਾਲਕ ਹੁਣ ਆਸਟ੍ਰੇਲੀਆ ਵਿਚ ਹਾਸਿਲ ਕਰ ਸਕਦੇ ਹਨ ਪੀ.ਆਰ. ਰਾਈਟਵੇ ਏਅਰਲਿੰਕਸ ਵਲੋਂ ਮਹੱਤਵਪੂਰਨ ਜਾਣਕਾਰੀ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਵਿਦੇਸ਼ੀ ਸਿੱਖਿਆ ਅਤੇ ਵੀਜ਼ਾ ਸਲਾਹ ਮਸ਼ਵਰੇ ਦੇ ਖੇਤਰ ਵਿਚ ਕੰਮ ਕਰ ਰਹੀ ਰਾਈਟਵੇ ਏਅਰਲਿੰਕਸ ਨੇ ਕਿਸਾਨਾਂ, ਪਸ਼ੂ ਪਾਲਕਾਂ, ਖੇਤੀਬਾੜੀ ਨਾਲ ਜੁੜੇ ਪੇਸ਼ੇਵਰਾਂ ਅਤੇ ਖੇਤੀਬਾੜੀ ਦੇ ਗਰੈਜੂਏਟਾਂ ਲਈ ਆਸਟ੍ਰੇਲੀਆ ਵਿਚ ਸਥਾਈ ਨਿਵਾਸ (ਪੀ. ਆਰ.)

Ad Position 21
No active advertisement
ਦੇਵ ਪ੍ਰਿਆ ਤਿਆਗੀ। 18-08-2026
ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਵਿਦੇਸ਼ੀ ਸਿੱਖਿਆ ਅਤੇ ਵੀਜ਼ਾ ਸਲਾਹ ਮਸ਼ਵਰੇ ਦੇ ਖੇਤਰ ਵਿਚ ਕੰਮ ਕਰ ਰਹੀ ਰਾਈਟਵੇ ਏਅਰਲਿੰਕਸ ਨੇ ਕਿਸਾਨਾਂ, ਪਸ਼ੂ ਪਾਲਕਾਂ, ਖੇਤੀਬਾੜੀ ਨਾਲ ਜੁੜੇ ਪੇਸ਼ੇਵਰਾਂ ਅਤੇ ਖੇਤੀਬਾੜੀ ਦੇ ਗਰੈਜੂਏਟਾਂ ਲਈ ਆਸਟ੍ਰੇਲੀਆ ਵਿਚ ਸਥਾਈ ਨਿਵਾਸ (ਪੀ.ਆਰ.) ਪ੍ਰਾਪਤ ਕਰ ਕੇ ਪੱਕੇ ਤੌਰ ‘ਤੇ ਵੱਸਣ ਦੇ ਮੌਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਰਾਈਟਵੇ ਏਅਰਲਿੰਕਸ ਦੇ ਡਾਇਰੈਕਟਰ ਦੇਵ ਪ੍ਰਿਆ ਤਿਆਗੀ ਨੇ ਦੱਸਿਆ ਕਿ ਆਸਟ੍ਰੇਲੀਆ ਦੀ ਸਕਿਲਡ ਮਾਈਗਰੇਸ਼ਨ ਸੂਚੀ ਵਿਚ ਖੇਤੀਬਾੜੀ, ਪਸ਼ੂ ਪਾਲਣ ਅਤੇ ਫਾਰਮਿੰਗ ਨਾਲ ਜੁੜੇ ਕਈ ਪੇਸ਼ੇ ਸ਼ਾਮਿਲ ਹਨ। ਯੋਗ ਉਮੀਦਵਾਰ ਇਨ੍ਹਾਂ ਪੇਸ਼ਿਆਂ ਰਾਹੀਂ ਆਸਟ੍ਰੇਲੀਆ ਵਿਚ ਸਥਾਈ ਨਿਵਾਸ ਪ੍ਰਾਪਤ ਕਰਨ ਵੱਲ ਅੱਗੇ ਵੱਧ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਚਿੱਤ ਪ੍ਰੋਫਾਈਲ ਵਾਲੇ ਉਮੀਦਵਾਰਾਂ ਲਈ ਆਮ ਤੌਰ ‘ਤੇ ਲਗ-ਪਗ ਤਿੰਨ ਸਾਲ ਦਾ ਖੇਤੀਬਾੜੀ ਨਾਲ ਸਬੰਧਿਤ ਤਜਰਬਾ, ਕਿਸੇ ਵੀ ਖੇਤਰ ਵਿਚ ਗਰੈਜੂਏਸ਼ਨ ਅਤੇ ਆਈਲਟਸ ਵਿਚ 6 ਬੈਂਡ ਵਰਗੀਆਂ ਯੋਗਤਾਵਾਂ ਮਹੱਤਵਪੂਰਨ ਹੁੰਦੀਆਂ ਹਨ। ਤਿਆਗੀ ਨੇ ਕਿਹਾ ਕਿ ਜੇ ਕਿਸੇ ਉਮੀਦਵਾਰ ਦਾ ਪਹਿਲਾਂ ਕਦੇ ਸਟੂਡੈਂਟ ਵੀਜ਼ਾ ਰਿਜੈਕਟ ਹੋਇਆ ਹੋਵੇ, ਤਾਂ ਵੀ ਉਹ ਆਪਣੀ ਮੌਜੂਦਾ ਯੋਗਤਾ, ਤਜਰਬੇ ਅਤੇ ਦਸਤਾਵੇਜ਼ਾਂ ਦੇ ਆਧਾਰ ‘ਤੇ ਆਸਟ੍ਰੇਲੀਆ ਜਾਣ ਦੇ ਵਿਕਲਪਾਂ ਲਈ ਅਰਜ਼ੀ ਦੇ ਸਕਦਾ ਹੈ। ਯੋਗ ਉਮੀਦਵਾਰ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਸਮੇਤ ਪੂਰੇ ਪਰਿਵਾਰ ਨਾਲ ਆਸਟ੍ਰੇਲੀਆ ਜਾਣ ਦਾ ਮੌਕਾ ਵੀ ਪ੍ਰਾਪਤ ਕਰ ਸਕਦਾ ਹੈ। ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਦਸਤਾਵੇਜ਼ੀ ਪ੍ਰਕਿਰਿਆ ਵਿਚ ਸਹਾਇਤਾ ਦੇਣ ਲਈ ਰਾਈਟਵੇ ਏਅਰਲਿੰਕਸ ਦੀ ਟੀਮ ਜੇ-ਫਾਰਮ, ਖੇਤੀਬਾੜੀ ਆਮਦਨ ਦੇ ਸਬੂਤ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਨੂੰ ਢੰਗ ਨਾਲ ਤਿਆਰ ਅਤੇ ਵਿਵਸਥਿਤ ਕਰਨ ਦੇ ਨਾਲ-ਨਾਲ ਪ੍ਰੋਫਾਈਲ ਤਿਆਰ ਕਰਨ ਵਿਚ ਵੀ ਮਾਰਗ-ਦਰਸ਼ਨ ਪ੍ਰਦਾਨ ਕਰਦੀ ਹੈ। ਸੰਸਥਾ ਵਲੋਂ ਇੱਛੁਕ ਉਮੀਦਵਾਰਾਂ ਲਈ ਮੁਫ਼ਤ ਪ੍ਰੋਫਾਈਲ ਮੁਲਾਂਕਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਦੇਵ ਪ੍ਰਿਆ ਤਿਆਗੀ ਨੇ ਕਿਹਾ ਕਿ ਕਿਸਾਨ ਅਤੇ ਪਸ਼ੂ ਪਾਲਕ ਆਪਣੇ ਸਾਲਾਂ ਦੇ ਵਿਹਾਰਕ ਤਜਰਬੇ ਨੂੰ ਸਿਰਫ਼ ਰਵਾਇਤੀ ਪੇਸ਼ੇ ਤੱਕ ਸੀਮਤ ਨਾ ਸਮਝਣ। ਸਹੀ ਪ੍ਰੋਫਾਈਲ, ਸਹੀ ਦਸਤਾਵੇਜ਼ ਅਤੇ ਢੁਕਵੇਂ ਮਾਰਗ-ਦਰਸ਼ਨ ਨਾਲ ਇਹੀ ਤਜਰਬਾ ਉਨ੍ਹਾਂ ਦੇ ਆਸਟ੍ਰੇਲੀਆ ਜਾਣ ਅਤੇ ਉੱਥੇ ਭਵਿੱਖ ਬਣਾਉਣ ਦਾ ਮਜ਼ਬੂਤ ਆਧਾਰ ਬਣ ਸਕਦਾ ਹੈ। ਵਧੇਰੇ ਜਾਣਕਾਰੀ ਲਈ ਇੱਛੁਕ ਉਮੀਦਵਾਰ ਰਾਈਟਵੇ ਏਅਰਲਿੰਕਸ ਦੇ ਮੋਗਾ ਜਾਂ ਸੰਗਰੂਰ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਜੀਂਦੜਾ ਸਕੂਲ ’ਚ ਤੀਜ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
Ad Position 24